ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨਾਂ ਦੇ ਮਸੀਹਾ,ਬਹੁਜਨ ਨਾਇਕ,ਕ੍ਰਾਂਤੀਕਾਰੀ,ਮਹਾਨ ਤਿਆਗੀ,ਮਹਾਨ ਤਪੱਸਵੀ,ਬਹੁਜਨਾਂ ਦੇ ਮਾਰਗ ਦਰਸ਼ਕ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਤਿਆਗ ਅਤੇ ਸਘੰਰਸ਼ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ
ਇਹ ਗੱਲ 1997-98 ਦੀ ਹੈ। ਪੰਜਾਬ ਤੋਂ ਕੁੱਝ ਸਾਥੀ ਸਾਹਿਬ ਨੂੰ ਮਿਲਣ ਦਿੱਲੀ ਆਏ। ਰਾਤ ਦਾ ਸਮਾਂ ਸੀ ਪਰ ਕਿਸੇ ਵੀ ਵਰਕਰ ਦੀ ਸਾਹਿਬ ਨੂੰ ਇਸ ਮਾਮਲੇ ਬਾਰੇ ਪੁੱਛਣ ਦੀ ਹਿੰਮਤ ਨਹੀਂ ਸੀ ਕਿਉਂਕਿ ਸਾਹਿਬ ਹਰਦਿਧਾਨ ਸਿੰਘ ਮਾਰਗ ‘ਤੇ ਸਥਿਤ ਦਫਤਰ ਵਿਚ ਡੂੰਘੇ ਵਿਚਾਰਾਂ ਵਿਚ ਡੁੱਬੇ ਨਜ਼ਰ ਆ ਰਹੇ ਸਨ। ਜਦੋਂ ਸਾਹਿਬ ਕੁੱਝ ਰਿਲੈਕਸ ਮੂਡ ਦੀ ਹਾਲਤ ਵਿੱਚ ਦਿਖਾਈ ਦਿੱਤੇ ਤਾਂ ਇੱਕ ਵਰਕਰ ਨੇ ਥੋੜਾ ਝਿਜਕਦੇ ਹੋਏ ਪੁੱਛਿਆ, “ਸਾਹਿਬ ਜੀ, ਤੁਸੀਂ ਬਹੁਤ ਚਿੰਤਤ ਲੱਗ ਰਹੇ ਹੋ, ਕੀ ਸਭ ਕੁੱਝ ਠੀਕ ਹੈ?”
ਸਾਹਿਬ ਨੇ ਜਵਾਬ ਦਿੱਤਾ, “ਦੋ ਮਹਾਂ ਪੁਰਸ਼ ਮੈਨੂੰ ਦਿਨ-ਰਾਤ ਜਿਉਣ ਨਹੀਂ ਰਹਿਣ ਦੇ ਰਹੇ। ਉਹ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਕੇ ਖਾ ਰਹੇ ਹਨ। ਇਕ ਦਾ ਨਾਂ ਡਾਕਟਰ ਅੰਬੇਡਕਰ ਅਤੇ ਦੂਜੇ ਦਾ ਨਾਂ ਗੁਰੂ ਰਵਿਦਾਸ ਹੈ।” ਸਾਹਿਬ ਨੇ ਅੱਗੇ ਕਿਹਾ, “ਡਾਕਟਰ ਅੰਬੇਡਕਰ ਆਪਣੀ ਉਂਗਲ ਰਾਹੀਂ ਪਾਰਲੀਮੈਂਟ ਵੱਲ ਇਸ਼ਾਰਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੋ ਮਰਜ਼ੀ ਕਰੋ, ਕਿਸੇ ਵੀ ਤਰੀਕੇ ਨਾਲ ਕਰੋ, ਬਸ ਇਸ ‘ਤੇ ਕਬਜ਼ਾ ਕਰੋ ਅਤੇ ਦੂਜਾ ਗੁਰੂ ਰਵਿਦਾਸ ਜੀ ਮੈਨੂੰ ਕਹਿ ਰਹੇ ਹਨ ਕਿ ਸੰਸਦ ‘ਤੇ ਕਬਜ਼ਾ ਕਰਕੇ ਸੱਤਾ ਹਾਸਲ ਕਰਕੇ ਸਾਰੇ ਦੇਸ਼ ਵਿੱਚ ਬੇਗਮਪੁਰਾ ਵਸਾਓ। ਹੁਣ ਮੈਂ ਦਿਨ ਰਾਤ ਇਹ ਸੋਚਦਾ ਰਹਿੰਦਾ ਹਾਂ ਕਿ ਇਹ ਕੰਮ ਹੋਰ ਕੌਣ ਕਰੇਗਾ ਕਾਂਸ਼ੀ ਰਾਮ ਨੇ ਇਨ੍ਹਾਂ ਦੋਹਾਂ ਮਹਾਂਪੁਰਸ਼ਾਂ ਦੀ ਜ਼ਿੰਮੇਵਾਰੀ ਲਈ ਹੋਈ ਹੈ। ਜਦੋਂ ਤੱਕ ਮੇਰੀ ਜ਼ਿੰਦਗੀ ਹੈ, ਮੈਂ ਆਪਣੇ ਆਖਰੀ ਸਾਹ ਤੱਕ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਾਂਗਾ, ਭਾਵੇਂ ਮੈਨੂੰ ਕਿੰਨੀ ਵੀ ਵੱਡੀ ਕੁਰਬਾਨੀ ਕਰਨੀ ਪਵੇ।”
ਪੇਸ਼ ਕਰਦੇ ਹਨ।
ਇੰਜੀਨੀਅਰ ਤੇਜਪਾਲ ਸਿੰਘ
94177-94756
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly