ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸੁਰ ਸੰਗੀਤ ਸੰਸਥਾ ਦੋਆਬਾ ਵੱਲੋਂ ਮਾਤਾ ਗੁਜਰ ਕੌਰ ,ਚਾਰ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਗੜ੍ਹਸ਼ੰਕਰ ਚੌਂਕ ਵਿੱਚ ਦੁੱਧ ਅਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ। ਜਿਸ ਵਿੱਚ ਪ੍ਰਵੀਨ ਬੰਗਾ ਬਸਪਾ ਆਗੂ ਨੇਂ ਕਿਹਾ ਕਿ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਸ਼ਹੀਦਾਂ ਨੂੰ ਯਾਦ ਕਰਦਿਆਂ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਹੜੇ ਲੋਕੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹਨ ਉਨ੍ਹਾਂ ਦਾ ਹੀ ਇਤਿਹਾਸ ਬਣਦਾ ਹੈ। ਇਨ੍ਹਾਂ ਤੋਂ ਇਲਾਵਾ ਮਿਸ਼ਨਰੀ ਗਾਇਕ ਐਸ ਐਸ ਆਜ਼ਾਦ ਨੇ ਇਸ ਮੌਕੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਉਣ ਵਾਲਿਆਂ ਦੀ ਸਿਫਤ ਕੀਤੀ ਅਤੇ ਆਪਣੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਲੰਗਰ ਲਗਾਇਆ ਜਾ ਰਿਹਾ ਹੈ ਜਿਹੜੇ ਲੋਕੀ ਆਪਣੇ ਸ਼ਹੀਦਾਂ ਨੂੰ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਨਹੀਂ ਯਾਦ ਰੱਖਦੇ ਉਨ੍ਹਾਂ ਦਾ ਕਦੇ ਵੀ ਇਤਿਹਾਸ ਨਹੀਂ ਬਣਦਾ।ਲੱਕੀ ਹਿਆਲਾ ਜੀ ਨੇ ਬਹੁਤ ਹੀ ਪਿਆਰਾ ਸ਼ਹੀਦਾਂ ਨੂੰ ਸਮਰਪਿਤ ਗੀਤ, ਜੀਤਾਂ ਪੀ ਲਈ ਪਾਣੀ ਵਾਰ ਕੇ,ਨੀ ਮੈਂ ਲੋਕਾਂ ਵਾਂਗੂੰ ਪੁੱਤ ਨਹੀ ਵਿਆਹਉਣੇ ,। ਇਸ ਮੌਕੇ ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਮਿਸ਼ਨਰੀ ਗਾਇਕ ਅਤੇ ਪ੍ਰਧਾਨ ਰਾਜ ਦਦਰਾਲ, ਮਿਸ਼ਨਰੀ ਗੀਤਕਾਰ ਮੱਖਣ ਬਖਲੌਰ, ਬਸਪਾ ਆਗੂ ਵਿਜੇ ਗੁਣਾਚੌਰ, ਗਾਇਕ ਰਾਜ ਬਾਹੜੋਵਾਲ, ਗਾਇਕ ਲੱਕੀ ਹਿਆਲਾ, ਗਾਇਕ ਦੀਪਾ, ਗਾਇਕ ਕ੍ਰਿਸ਼ਨ ਹੀਓ ਅਤੇ ਬਾਕੀ ਸਾਥੀਆਂ ਨੇ ਪੂਰਾ ਦਿਨ ਦੁੱਧ ਅਤੇ ਬਿਸਕੁਟਾਂ ਦੀ ਸੇਵਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



