ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ-ਬਿਸਕੁਟਾਂ ਦਾ ਲੰਗਰ ਲਗਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਸਥਾਨਕ ਪੁਲਿਸ ਚੌਂਕੀ ਅੱਪਰਾ ਦੇ ਨੇੜੇ ਸਥਿਤ ਪੰਚਾਇਤ ਘਰ ਅੱਪਰਾ ਦੇ ਸਾਹਮਣੇ ਸਮੂਹ ਗ੍ਰਾਮ ਪੰਚਾਇਤ ਅੱਪਰਾ ਵਲੋਂ ਸਵੇਰ ਤੋਂ ਹੋ ਰਹੀ ਬਾਰਿਸ਼ ਦਰਮਿਆਨ ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ  ਸਮਰਪਿਤ ਦੁੱਧ-ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸਰੰਪਚ ਵਿਨੈ ਅੱਪਰਾ, ਨੀਲਮ ਦੇਵੀ, ਸੀਮਾ ਰਾਣੀ, ਪਰਮਜੀਤ ਕੌਰ, ਲਖਨਜੀਤ ਕੌਰ ਦਾਦਰਾ, ਕਾਜਲ ਅਰੋੜਾ, ਹਰਬੰਸ ਲਾਲ ਮਣਸਾ, ਰੂਪ ਲਾਲ, ਕੁਲਦੀਪ ਸਿੰਘ ਜੌਹਲ, ਪਰਮਜੀਤ ਕਾਲਾ, ਮੌਹਣ ਲਾਲ, ਹਰਜੀਤ ਸਿੱਧੂ (ਸਾਰੇ ਪੰਚਾਇਤ ਮੈਂਬਰ) ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਤੇ ਰਾਹਗੀਰਾਂ ਨੂੰ  ਦੁੱਧ ਤੇ ਬਿਸਕੁਟਾਂ ਦੀ ਸੇਵਾ ਨਿਭਾਈ | ਇਸ ਮੌਕੇ ਬੋਲਦਿਆਂ ਸਰੰਪਚ ਵਿਨੈ ਅੱਪਰਾ ਤੇ ਸਮੂਹ ਪੰਚਾਂ ਨੇ ਕਿਹਾ ਕਿ ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ  ਤੇ ਕੌਮ ਦੇ ਪ੍ਰਤੀ ਉਨਾਂ ਦੀ ਦੇਣ ਨੂੰ  ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਮੁਕੇਸ਼ ਦਾਦਰਾ ਸਾਬਕਾ ਪੰਚਾਇਤ ਮੈਂਬਰ, ਰਘੁਵੀਰ ਸਿੰਘ, ਮਾਸਟਰ ਜੋਗਰਾਜ, ਜੱਸੀ ਪੇਂਟਰ, ਸ਼ੁਭਾਸ਼ ਕੁਮਾਰ, ਦਵਿੰਦਰ ਸਿੰਘ, ਰਕੇਸ਼ ਬੱਬੂ, ਦਮਦਾਰ ਔਜਲਾ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਸਵਰਨ ਦੇਵਾ (ਯੂ.ਕੇ.) ਅਤੇ ਸੀਤੇ ਮਾਤਾ (ਯੂ.ਕੇ.) ਨੇ ਝੁੱਗੀ-ਝੌਂਪੜੀ ਵਾਲਿਆਂ ਨੂੰ ਬੂਟ, ਕੱਪੜੇ ਅਤੇ ਕੰਬਲ ਵੰਡ ਕੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ।
Next articleਕਿਤਾਬਾਂ ਮਨੁੱਖੀ ਜੀਵਨ ਨੂੰ ਸੁਧਾਰਨ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ – ਤਰਕਸ਼ੀਲ ਸੁਸਾਇਟੀ ।