ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਅਧੀਨ ਕਾਨੂੰਨੀ ਜਾਗਰੂਕਤਾ ਕੈਂਪ

ਬੋਹਾ (ਸਮਾਜ ਵੀਕਲੀ) ( ਚਾਨਣ ਦੀਪ ਸਿੰਘ ਔਲਖ ) ਅੱਜ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ  ਜਿਲ੍ਹਾ ਪ੍ਰੋਗਰਾਮ ਅਫਸਰ ਮਾਨਸਾ ਸ਼੍ਰੀ ਮਤੀ ਰਤਿੰਦਰਪਾਲ ਕੌਰ ਜੀ ਵਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਤੇ ਸ੍ਰੀਮਤੀ ਨਿਰਮਲਾ ਦੇਵੀ ਇਸਤਰੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਬੁਢਲਾਡਾ ਜੀ ਦੀ ਅਗਵਾਈ ਵਿੱਚ ਅੱਜ ਮਿਤੀ 24-12-24 ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਸਿਵਲ ਸਰਜਨ , ਵੋਮੈਨ ਸੈੱਲ ਅਤੇ ਜਿਲ੍ਹਾ ਲੀਗਲ ਸਰਵਿਸਜ ਅਥਾਰਟੀ ਮਾਨਸਾ ਜੀ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਗਾਦੜ ਪੱਤੀ ਬੋਹਾ ਬਲਾਕ ਬੁਢਲਾਡਾ ਵਿਖੇ ਲੀਗਲ ਅਵੈਰਨੈੱਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।ਇਸ ਵਰਕਸ਼ਾਪ ਵਿੱਚ ਬੱਚਿਆਂ ਅਤੇ ਔਰਤਾਂ ਨੂੰ ਮਿਲਣ ਵਾਲੀਆਂ ਸਮੂਹ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ । ਸਿਹਤ ਵਿਭਾਗ ਵੱਲੋਂ ਸ੍ਰੀ ਹਰਬੰਸ ਲਾਲ ਅਤੇ ਵੋਮੈਨ ਸੈੱਲ ਦੇ ਅਧਿਕਾਰੀ ਵੱਲੋਂ ਔਰਤਾਂ ਅਤੇ ਬੱਚਿਆਂ ਨੂੰ ਕੁੜੀਆਂ ਨਾਲ ਸਬੰਧਤ ਕਾਨੂੰਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਉਹਨਾਂ ਵੱਲੋਂ  ਕੁੜੀਆਂ ਨਾਲ ਹੋ ਰਹੀਆਂ ਕੁਰੀਤੀਆਂ ਜਿਵੇਂ ਭਰੂਣ ਹੱਤਿਆ , ਬਾਲ ਵਿਆਹ ,ਦਾਜ ਪ੍ਰਥਾ ਆਦਿ ਤੋਂ ਬਚਾਅ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ।
ਕੈਂਪ ਦੌਰਾਨ ਵਿਭਾਗ ਵੱਲੋਂ ਬੱਚਿਆਂ ਨੂੰ ਕਾਪੀਆਂ ਅਤੇ ਪੈੱਨ ਦੇ ਕੇ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਸਮਾਪਤ ਹੋਣ ਤੇ ਸਮੂਹ ਬੱਚਿਆਂ ਅਤੇ ਔਰਤਾਂ ਨੂੰ ਵਿਭਾਗ ਵਲੋਂ ਰਿਫਰੈਸ਼ਮੈਂਟ  ਦਿੱਤੀ ਗਈ । ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਸ੍ਰੀ ਕੁਲਵਿੰਦਰ ਸਿੰਘ, ਸ੍ਰੀਮਤੀ ਗੁਰਮੀਤ ਕੌਰ ਕਲਰਕ ,ਸ਼੍ਰੀਮਤੀ ਸੰਦੀਪ ਕੌਰ ਬਲਾਕ ਕੋਆਰਡੀਨੇਟਰ ,ਸ਼੍ਰੀਮਤੀ ਸੁਖਵਿੰਦਰ ਕੌਰ ਸੁਪਰਵਾਈਜ਼ਰ , ਸ਼੍ਰੀ ਮਤੀ ਬਲਬੀਰ ਕੌਰ ਸੁਪਰਵਾਈਜ਼ਰ, ਆਂਗਣਵਾੜੀ ਵਰਕਰ ਪੁਸ਼ਪਾ ਦੇਵੀ, ਨੀਲਮ ਸਰਮਾ, ਪੁਸ਼ਪਾ  ਕੱਕੜ ,ਉਰਮਿਲ ਰਾਣੀ,ਰੰਜਨਾ ਰਾਣੀ, ਰਣਬੀਰ ਕੌਰ, ਹਰਮੀਤ ਕੌਰ,ਕੁਲਵਿੰਦਰ ਕੌਰ,ਅੰਮ੍ਰਿਤਪਾਲ ਕੌਰ, ਸ਼ੰਮੀ ਰਾਣੀ,ਹਰਜਿੰਦਰ ਕੌਰ, ਜੀਤ ਕੌਰ ,ਸੰਤੋਸ਼ ਰਾਣੀ, ਸਲੋਚਨਾ ਦੇਵੀ ਅਤੇ ਸਮੂਹ ਆਂਗਣਵਾੜੀ ਹੇਲਪਰ , ਆਸ਼ਾ ਵਰਕਰ ਅਤੇ ਪਿੰਡ ਦੀਆਂ ਔਰਤਾਂ ਮੌਜੂਦ ਸਨ ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਲਾਕ ਹਾਰਟਾ ਬਡਲਾ ਵਿਖੇ ਬੱਚਿਆਂ ਲਈ ਵਿਸ਼ੇਸ਼ ਪੇਂਟਾਵੇਲੈਂਟ ਟੀਕਾਕਰਣ ਮੁਹਿੰਮ
Next article—-ਆਪਣੀ ਰੋਜ਼ਾਨਾ ਸਮਾਂ ਸਾਰਣੀ ਬਣਾਓ ਤੇ ਆਪਣੀ ਕਾਰਜ ਕੁਸ਼ਲਤਾ ਵਧਾਓ —-