ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 31 ਦਸੰਬਰ 2024 ਤੱਕ ਬੱਚਿਆਂ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਪੇਂਟਾਵੇਲੈਂਟ ਅਤੇ ਹੋਰ ਵੈਕਸੀਨੇਸ਼ਨ ਦੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਬਲਾਕ ਦੇ ਵੱਖ ਵੱਖ ਹਾਈ ਰਿਸਕ ਏਰੀਆ ਜਿਵੇਂ ਕਿ ਝੁੱਗੀ ਝੋਪੜੀ ਇੱਟਾਂ ਦੇ ਭੱਠੇ ਅਤੇ ਕੰਸਟ੍ਰਕਸ਼ਨ ਸਾਈਟਾਂ ਤੇ ਰਹਿੰਦੇ ਛੋਟੇ ਬੱਚਿਆਂ ਦੇ ਟੀਕਾਕਰਣ ਸੈਸ਼ਨ ਲਗਾਏ ਗਏ। ਇਸ ਮੌਕੇ ਹਾਜ਼ਰ ਐਲ.ਐਚ.ਵੀ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਲਈ ਬੱਚਿਆਂ ਦਾ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਬੱਚਿਆਂ ਦੇ ਪੇਂਟਾਵੇਲੈਂਟ ਦੇ ਨਾਲ ਨਾਲ ਬਾਕੀ ਰਹਿੰਦੇ ਟੀਕੇ ਵੀ ਲਗਾਏ ਜਾਣਗੇ ਕਿਉਂਕਿ ਟੀਕਾਕਰਣ ਹਰ ਬੱਚੇ ਦਾ ਅਧਿਕਾਰ ਹੈ ਤੇ ਕੋਈ ਵੀ ਬੱਚਾ ਇਸ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਤੋਂ ਇਲਾਵਾ ਸੰਪੂਰਨ ਟੀਕਾਕਰਣ ਤੋਂ ਵਾਂਝੇ,ਲੈਫਟ ਆਊਟ ਅਤੇ ਡਰਾਪ ਆਊਟ ਬੱਚਿਆਂ ਦੇ ਟੀਕਾਕਰਨ ਤੇ ਵਿਸ਼ੇਸ਼ ਫੋਕਸ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸੈਸ਼ਨ ਸਾਈਟਾਂ ਤੇ ਸਾਰੇ ਟੀਕੇ ਉਪਲਭਦ ਰਹਿਣਗੇ ਤਾਂ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾਂ ਨਾ ਰਹੇ। ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਪੇਂਟਾਵੇਲੈਂਟ ਦੇ ਨਾਲ ਨਾਲ ਬਾਕੀ ਰਹਿੰਦੇ ਟੀਕੇ ਵੀ ਸਮੇਂ ਸਿਰ ਲਗਵਾਉਣ ਤਾਂ ਜੋ ਬੱਚਿਆਂ ਨੂੰ 11 ਮਾਰੂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਸੰਪੂਰਨ ਟੀਕਾਕਰਨ ਨਾਲ ਹੀ ਬੱਚਿਆਂ ਦਾ ਵੀ ਸੰਪੂਰਨ ਵਿਕਾਸ ਹੋ ਸਕਦਾ ਹੈ। ਇਸ ਲਈ ਮਾਤਾ ਪਿਤਾ ਆਪਣੇ ਨੇੜੇ ਦੇ ਸਿਹਤ ਕੇਂਦਰ ਜਾਂ ਸਪੈਸ਼ਲ ਸਾਈਟ ਤੇ ਲਗਾਏ ਗਏ ਸੈਸ਼ਨ ਤੇ ਖੁਦ ਜਾ ਕੇ ਆਪਣੇ ਬੱਚੇ ਦਾ ਟੀਕਾਕਰਣ ਜ਼ਰੂਰ ਕਰਵਾਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly