ਡਾ ਅੰਬੇਡਕਰ ਸੋਸਇਟੀ ਆਰ ਸੀ ਐੱਫ ਦੁਆਰਾ ਇੰਜੀ. ਰੋਹਿਤ ਜਨਾਗਲ ਅਤੇ ਸ਼ਿਵਾਨੀ ਵਿਆਹ ਦੇ ਸ਼ੁੱਭ ਮੌਕੇ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੰਤੋਖ ਰਾਮ ਜਨਾਗਲ ਦੇ ਸਪੁੱਤਰ ਇੰਜੀ. ਰੋਹਿਤ ਜਨਾਗਲ ਅਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ ਨੂੰ ਵਿਆਹ ਦੇ ਸ਼ੁੱਭ ਮੌਕੇ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਜਨਾਗਲ ਪਰਿਵਾਰ ਨੂੰ ਮੁਬਾਰਕਬਾਦ ਅਤੇ ਸੁਨਹਿਰੀ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰੋਹਿਤ ਜਨਾਗਲ ਨੇ ਸਮੇਂ ਸਮੇਂ ਤੇ ਜਿੱਥੇ ਸੋਸਾਇਟੀ ਨੂੰ ਆਰਥਿਕ ਤੌਰ ਤੇ ਸੇਵਾਵਾਂ ਪ੍ਰਦਾਨ ਕਰਦੇ ਰਹੇ ਉੱਥੇ ਆਪਣੇ ਵਿਆਹ ਦੀਆਂ ਖ਼ੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸੋਸਾਇਟੀ ਨੂੰ ਪ੍ਰੋਜੈਕਟਰ ਚਲਾਉਣ ਲਈ ਲੈਪਟਾਪ ਵੀ ਭੇਂਟ ਕੀਤਾ ਗਿਆ।
       ਸੋਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਕਿਹਾ ਕਿ ਮਾਨਵਤਾਵਾਦੀ ਮਹਾਪੁਰਸ਼ਾਂ ਦੀ ਵਿਚਾਰਧਾਰਾ ਤੇ ਚਲਦੇ ਹੋਏ ਬੇਟੇ ਰੋਹਿਤ ਨੇ ਅੰਤਰਜਾਤੀ ਵਿਆਹ ਕਰਵਾਕੇ ਜਾਤੀ ਤੋੜੋ ਤੇ ਸਮਾਜ ਜੋੜੋ ਦਾ ਸੰਦੇਸ਼ ਦਿੱਤਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ । ਇਹ ਜੋੜਾ ਭਵਿਖ ਵਿੱਚ ਵੀ ਸਮਾਜ ਅੰਦਰ  ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਂਦੇ ਰਹਿਣਗੇ| ਸੋਸਾਇਟੀ ਆਸ ਵੀ ਕਰਦੀ ਹੈ ਕਿ ਭਵਿੱਖ ਵਿੱਚ ਸੋਸਾਇਟੀ ਵੱਲੋਂ ਸਮਾਜਸੇਵੀ ਕਾਰਜਾਂ ਨੂੰ ਤਨ ਮਨ ਧੰਨ ਨਾਲ ਸਹਿਯੋਗ ਕਰਦੇ ਰਹਿਣਗੇ।
       ਬੁੱਧੀਜੀਵੀ ਸ਼੍ਰੀ ਨਿਰਵੈਰ ਸਿੰਘ ਨੇ ਕਿਹਾ ਕਿ ਜਨਾਗਲ ਪਰਿਵਾਰ ਨੇ ਦਲਿਤ ਸਮਾਜ ਨੂੰ ਉੱਚਾ ਚੁੱਕਣ ਲਈ ਸਰਗਰਮੀ ਨਾਲ ਭੂਮਿਕਾ ਨਿਭਾ ਰਹੇ ਹਨ ਅਤੇ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਸਮਾਜ ਨੂੰ ਸੇਧ ਦੇਣ ਵਾਲੇ ਸਮਾਜ ਸੇਵਕਾਂ ਨੂੰ ਸਨਮਾਨਿਤ ਕਰਨਾ ਆਪਣਾ ਨੈਤਿਕ ਫਰਜ਼ ਅਤੇ ਮਾਣ ਮਹਿਸੂਸ ਕਰਦੀ ਹੈ ।
       ਆਪਣੇ ਸਨਮਾਨ ਵਿੱਚ ਬੋਲਦਿਆਂ ਇੰਜੀ. ਰੋਹਿਤ ਜਨਾਗਲ ਨੇ ਕਿਹਾ ਕਿ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇ ਜਿਸ ਵਿੱਚ ਮੇਰੇ ਪਾਪਾ ਅਤੇ ਸੋਸਾਇਟੀ ਦੇ ਸਾਥੀਆਂ ਨੇ ਸ਼ਾਨਦਾਰ ਸ਼ਾਨਦਾਰ ਭੂਮਿਕਾ ਨਿਭਾਈ ਹੈ ਅਤੇ ਮੈਨੂੰ ਆਈ ਆਈ ਟੀ ਕਰਵਾ ਕੇ ਕਾਬਿਲ ਬਣਾਇਆ ਹੈ। ਮੇਰੇ ਵਿਆਹ ਦੇ ਸ਼ੁੱਭ ਮੌਕੇ ਤੇ ਮੈਨੂੰ ਅਤੇ ਮੇਰੀ ਪਤਨੀ ਨੂੰ ਸਨਮਾਨਿਤ ਕਰਨਾ ਮੇਰੇ ਲਈ ਬਹੁਤ ਹੀ ਫ਼ਖਰ ਵਾਲੀ ਗੱਲ ਹੈ। ਇਹ ਸਨਮਾਨ ਹਮੇਸ਼ਾ ਲਈ ਮੈਨੂੰ ਸਮਾਜ ਵਿੱਚ ਆਪਣਾ ਵੱਡਮੁਲਾ ਯੋਗਦਨ ਪਾਉਣ ਲਈ ਪ੍ਰੇਰਿਤ ਕਰਦਾ ਰਹੇਗਾ। ਸੋਸਾਇਟੀ ਵਲੋਂ ਰੋਹਿਤ ਤੇ ਉਨ੍ਹਾਂ ਦੀ ਪਤਨੀ ਸ਼ਿਵਾਨੀ ਨੂੰ ਬਾਬਾ ਸਾਹਿਬ ਦੀ ਯਾਦਗਾਰੀ ਤਸਵੀਰ ਅਤੇ ਭਾਰਤੀ ਸੰਵਿਧਾਨ ਦੇ ਕੇ ਸਨਮਾਨਿਤ ਕੀਤਾ ਗਿਆ ।
        ਇਸ ਮੌਕੇ ਤੇ ਸੋਸਾਇਟੀ ਦੇ ਉੱਪ ਪ੍ਰਧਾਨ ਨਿਰਮਲ ਸਿੰਘ,  ਬਾਮਸੇਫ ਦੇ ਕੰਨਵੀਨਰ ਕਸ਼ਮੀਰ ਸਿੰਘ, ਸਮਾਜਸੇਵਕ ਗੁਰਬਖਸ ਸਲੋਹ, ਸੰਤੋਖ ਸਿੰਘ ਜੱਬੋਵਾਲ, ਅਸ਼ਿਸ਼ ਕੇਨੇਡਾ, ਪਰਮਜੀਤ ਪਾਲ, ਅਵਤਾਰ ਸਿੰਘ, ਧਰਮਵੀਰ ਅੰਬੇਡਕਰੀ, ਜਸਵੀਰ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ, ਗੁਰਨਾਮ ਸਿੰਘ, ਸੁਨੀਤਾ ਰਾਣੀ, ਪਾਲ ਕੌਰ, ਸ਼ੀਤਲ ਕੌਰ, ਜਸਵੀਰ ਕੌਰ, ਸੀਤਾ ਦੇਵੀ, ਬਲਜਿੰਦਰ ਕੌਰ ਅਤੇ ਰਸ਼ਪਾਲ ਕੌਰ ਆਦਿ ਸ਼ਾਮਿਲ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article‘ਨੋ ਫੇਲ ਪਾਲਿਸੀ’ ਦਾ ਖਤਮ ਹੋਣਾ: ਸਿੱਖਿਆ ਪ੍ਰਣਾਲੀ ਵਿੱਚ ਨਵਾਂ ਕਦਮ
Next articleਮਾਛੀਵੜਾ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਪਿੰਡ ਧਨੂੰਰ ਦੀ ਸੰਗਤ ਵੱਲੋਂ ਲੰਗਰ ਲਗਾਇਆ ਗਿਆ