ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਛੋਕਰਾਂ ਦੀ ਅਧਿਆਪਕਾ ਸੀਮਾ ਰਾਣੀ ਨੇ ਪੰਜਾਬ ਪੱਧਰ ਸਨਮਾਨ ਪ੍ਰਾਪਤ ਕੀਤਾ । ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਪੂਰੇ ਪੰਜਾਬ ਵਿੱਚ 125 ਸਕੂਲ ਹਨ , ਹਰ ਸਾਲ ਸਿੱਖਿਆ ਸਮਿਤੀ ਵੱਲੋਂ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ , ਜਿਸ ਵਿੱਚ ਪੂਰੇ ਪੰਜਾਬ ਦੇ ਸਕੂਲਾਂ ਦੇ ਅਧਿਆਪਕ ਹਿੱਸਾ ਲੈਂਦੇ ਹਨ , ਵੱਖ ਵੱਖ ਪੜਾਅ ਤਹਿ ਕਰਦੇ ਹੋਏ ਅਧਿਆਪਕ ਆਪਣੇ ਅੰਤਿਮ ਪੜਾਅ ਤੇ ਪਹੁੰਚਦੇ ਹਨ , ਜਿੱਥੇ ਇਹਨਾਂ ਵਿੱਚੋ ਚੁਣੇ ਹੋਏ ਅਧਿਆਪਕਾਂ ਨੂੰ ਸਲਾਨਾ ਸਮਾਰੋਹ ਤੇ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ । ਉਹਨਾਂ ਕਿਹਾ ਸਾਡੇ ਸਕੂਲ ਲਈ ਬਹੁਤ ਮਾਣ ਦੀ ਗੱਲ ਹੈ , ਇਸ ਵਾਰ ਸਾਡੇ ਸਕੂਲ ਦੀ ਅਧਿਆਪਕਾ ਸੀਮਾ ਜੀ ਚੁਣੇ ਗਏ । ਸਰਵਹਿੱਤਕਾਰੀ ਸਿੱਖਿਆ ਸਮਿਤੀ ਦਾ ਇਹ ਬਹੁਤ ਹੀ ਸੁੰਦਰ ਅਤੇ ਪ੍ਰੇਨਾਦਿਕ ਉਪਰਾਲਾ ਹੈ । ਇਸ ਨਾਲ ਜਿੱਥੇ ਅਧਿਆਪਕ ਦੇ ਮਾਣ ਸਨਮਾਨ ਵਿੱਚ ਵਾਧਾ ਹੁੰਦਾ ਹੈ , ਨਾਲ ਹੀ ਉਹਨਾਂ ਨੂੰ ਪ੍ਰੇਰਨਾ ਵੀ ਮਿਲਦੀ ਹੈ। ਸਾਰੇ ਸਕੂਲ ਵਲੋਂ ਸੀਮਾ ਰਾਣੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly