(ਸਮਾਜ ਵੀਕਲੀ)
ਛੋਟੇ ਛੋਟੇ ਬੱਚੇ ਨਾਲ ਸੀ ਬਿਰਧ ਮਾਤਾ,
ਕਣੀਆਂ ਦੀ ਕਿਣ ਮਿਣ ਹਵਾ ਵਗਦੀ ਪਹਾੜ ਦੀ।
ਠੰਡਾ ਸੀ ਬੁਰਜ ਨਦੀ ਨੇੜ ਲੰਘਦੀ ,
ਭੁੱਖਿਆਂ ਪਿਆਸਿਆਂ ਮਾਸੂਮਾਂ ਤਾਂਈ
ਠਾਰਦੀ।
ਇੱਕ ਸੀ ਹਕੂਮਤ ਤੱਤੀ ਪਹਿਰੇਦਾਰ
ਚਾਰੇ ਪਾਸੇ,
ਬੱਸ ਇੱਕੋ ਇੱਕ ਆਸਰਾ ਸੀ ਬਾਣੀ
ਦਾਤਾਰ ਦੀ।
ਮੋਤੀ ਮਹਿਰਾ ਬੱਚਿਆਂ ਤੇ ਮੇਹਰਬਾਨ
ਹੋਇਆ,
ਦੁੱਧ ਪਿਆਉਣ ਵੱਟੇ ਦਿੱਤੀ ਕੁਰਬਾਨੀ
ਪ੍ਰੀਵਾਰ ਦੀ।
ਹਰਪ੍ਰੀਤ ਪੱਤੋ, ਇਤਿਹਾਸ ਹੈ ਗਵਾਹ ਸਾਡਾ,
ਅੱਜ ਵੀ ਮੌਜੂਦ ਉਹ ਗਲਾਸ, ਬੁਰਜ ਤੇ ਨਿਸ਼ਾਨੀ ਦੀਵਾਰ ਦੀ।
ਹਰਪ੍ਰੀਤ ਪੱਤੋ
ਪੱਤੋ ਹੀਰਾ ਸਿੰਘ ਮੋਗਾ
ਸੰਪਰਕ 94658-21417