ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਦੀ ਪ੍ਰਧਾਨਗੀ ਹੇਠ ਅਮਿਤ ਸ਼ਾਹ ਅਤੇ ਭਾਜਪਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਏ ਡੀ ਸੀ ਰਾਹੀਂ ਮਾਣਯੋਗ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਮਿਤ ਸ਼ਾਹ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ ਉਸ ਨੂੰ ਲੈ ਕੇ ਪੂਰੇ ਦੇਸ਼ ਅੰਦਰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਦੀ ਮੰਗ ਹੈ ਕਿ ਅਮਿਤ ਸ਼ਾਹ ਸਮੁੱਚੀ ਦੁਨੀਆਂ ਵਿੱਚ ਵੱਸਦੇ ਭਾਰਤੀਆਂ ਕੋਲੋਂ ਮਾਫੀ ਮੰਗੇ । ਇਸ ਮੌਕੇ ਵਿਸ਼ੇਸ਼ ਤੌਰ ‘ਤੇ ਚੌਧਰੀ ਗੁਰਨਾਮ ਸਿੰਘ ਜਨਰਲ ਸਕੱਤਰ ਬਸਪਾ ਪੰਜਾਬ, ਮਨਿੰਦਰ ਸ਼ੇਰਪੁਰੀ ਸਕੱਤਰ ਬਸਪਾ ਪੰਜਾਬ, ਡਾ. ਰਤਨ ਚੰਦ, ਨਿਸ਼ਾਨ ਚੌਧਰੀ, ਐਡਵੋਕੇਟ ਧਰਮਿੰਦਰ ਦਾਦਰਾ, ਐਡਵੋਕੇਟ ਮਲਕੀਤ ਸੀਕਰੀ, ਮਦਨ ਸਿੰਘ ਬੈਂਸ, ਐਡਵੋਕੇਟ ਪਲਵਿੰਦਰ ਮਾਨਾ, ਰੈਨੂੰ ਲੱਧੜ, ਬੀਬੀ ਕਰਿਸ਼ਣਾ ਦੇਵੀ, ਸੰਤੋਸ਼ ਰੱਲ, ਦਿਨੇਸ਼ ਪੱਪੂ,ਸੋਮਨਾਥ ਬੈਂਸ, ਯੱਸ਼ ਭੱਟੀ, ਹੈਪੀ ਫੰਬੀਆਂ, ਪੰਮਾ ਬੱਗੇਵਾਲ, ਮਾਸਟਰ ਗੁਰਦਿਆਲ, ਰਾਕੇਸ਼ ਕਿੱਟੀ, ਨਰਿੰਦਰ ਬੱਸੀ ਬੱਲੋਂ, ਗੁਲਸ਼ਨ ਕੰਟੀਆਂ, ਸੁਖਦੇਵ ਸਿੰਘ ਚੱਕਗੁੱਜਰਾਂ, ਗੁਰਮੁੱਖ ਪੰਡੋਰੀ, ਹੈਪੀ ਬੱਧਣ, ਦਰਸ਼ਨ ਲੱਧੜ, ਉਂਕਾਰ ਨੀਲਾ ਨਲੋਆ, ਵਿਜੈ ਖਾਨਪੁਰੀ ਅਤੇ ਹੋਰ ਵੀ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly