ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਦੀ ਅਗਵਾਈ ਹੇਠ ਅੱਜ ਨਰਸਿੰਗ ਵਿਦਿਆਰਥਣਾਂ ਵੱਲੋਂ ਪੇਂਟਾਵੇਲੈਂਟ ਟੀਕਾਕਰਣ ਹਫ਼ਤੇ ਸੰਬੰਧੀ ਇਕ ਜਾਗਰੂਕਤਾ ਰੈਲੀ ਕੱਢੀ ਗਈ।ਡਾ ਸੀਮਾ ਗਰਗ ਵਲੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਡੀਐੱਫ ਪੀ ਓ ਡਾ ਅਨੀਤਾ ਕਟਾਰੀਆ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ ਅਤੇ ਬਲਾਕਾਂ ਤੋਂ ਆਏ ਬੀਈਈ ਸਾਹਿਬਾਨ ਹਾਜ਼ਰ ਸਨ।ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਦੱਸਿਆ ਕਿ ਪੂਰੇ ਜ਼ਿਲੇ ਅੰਦਰ 23 ਦਿਸੰਬਰ ਤੋਂ 31 ਦਿਸੰਬਰ ਤੱਕ ਵਿਸ਼ੇਸ਼ ਪੇਂਟਾਵੇਲੈਂਟ ਟੀਕਾਕਰਣ ਮੁਹਿੰਮ ਚਲਾਈ ਜਾਵੇਗੀ।ਇਸ ਦੌਰਾਨ ਹਾਈ ਰਿਸਕ ਏਰੀਆ ਜਿਵੇਂ ਕਿ ਝੁੱਗੀ ਝੋਪੜੀ ਇੱਟਾਂ ਦੇ ਭੱਠੇ ਅਤੇ ਕੰਸਟ੍ਰਕਸ਼ਨ ਸਾਈਟਾਂ ਤੇ ਟੀਕਾਕਰਣ ਸੈਸ਼ਨ ਲਗਾਏ ਜਾਣਗੇ।ਇਸ ਮੁਹਿੰਮ ਵਿਚ ਸੰਪੂਰਨ ਟੀਕਾਕਰਣ ਤੋਂ ਵਾਂਝੇ,ਲੈਫਟ ਆਊਟ ਅਤੇ ਡਰਾਪ ਆਊਟ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਸੰਪੂਰਨ ਟੀਕਾਕਰਣ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕਰਦਾ ਹੈ।ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਪੇਂਟਾਵੇਲੈਂਟ ਦੇ ਨਾਲ ਨਾਲ ਬਾਕੀ ਰਹਿੰਦੇ ਟੀਕੇ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਸਮੇਂ ਸਿਰ ਲਗਵਾਉਣ। ਅੱਧਾ ਅਧੂਰਾ ਟੀਕਾਕਰਣ ਬੱਚੇ ਦੇ ਸੰਪੂਰਨ ਵਿਕਾਸ ਵਿਚ ਰੁਕਾਵਟ ਬਣਦਾ ਹੈ।ਇਸ ਲਈ ਟੀਕਾਕਰਣ ਸਾਰਣੀ ਅਨੁਸਾਰ ਸਾਰੇ ਟੀਕੇ ਸਹੀ ਉਮਰ ਵਿਚ ਸਹੀ ਸਮੇਂ ਤੇ ਲਗਵਾਓ।ਇਸ ਮੌਕੇ ਤੇ ਜਾਗਰੂਕਤਾ ਸਮੱਗਰੀ ਵੀ ਜਾਰੀ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly