ਮਿਠੜਾ ਕਾਲਜ ਵਿਖੇ ਸੱਤ ਰੋਜ਼ਾ ਐਨ ਐਸ ਐਸ ਕੈਂਪ ਦੌਰਾਨ ਯੋਗਾ, ਰੈਲੀ ਅਤੇ ਪਿੰਗਲਵਾੜਾ ਅੰਮ੍ਰਿਤਸਰ ਦਾ ਦੌਰਾ

ਕਪੂਰਥਲਾ,  (ਸਮਾਜ ਵੀਕਲੀ) (ਕੌੜਾ)– ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਦੀ ਰਹਿਨੁਮਾਈ ਅਧੀਨ ਚੱਲ ਰਹੇ ਐਨਐਸਐਸ ਦੇ ਸੱਤ ਰੋਜ਼ਾ ਕੈਂਪ ਜੋ ਕਿ 19 ਦਸੰਬਰ 2024 ਤੋਂ 25 ਦਸੰਬਰ 2024 ਤੱਕ ਅਯੋਜਿਤ ਕੀਤਾ ਗਿਆ ਹੈ । ਇਸ ਦੌਰਾਨ ਐਨਐਸਐਸ ਵਿੰਗ ਦੇ ਪ੍ਰੋਗਰਾਮ ਅਫਸਰ ਡਾਕਟਰ ਪਰਮਜੀਤ ਕੌਰ ਮੁਖੀ ਸਾਇੰਸ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਵਲੰਟੀਅਰਸ ਨੇ ਦੂਸਰੇ ਦਿਨ ‘ਕਰੋ ਯੋਗ ਰਹੋ ਨਿਰੋਗ ‘ ਦੇ ਵਚਨ ਅਨੁਸਾਰ ਪਤੰਜਲੀ ਯੋਗ ਸਮਿਤੀ ਕਪੂਰਥਲਾ, ਪੰਜਾਬ ਦੇ ਆਸਟਰੇਲੀਆ ਤੋਂ ਆਏ ਹੋਏ ਡਾਕਟਰ ਬਲਜੀਤ ਕੌਰ , ਭਾਰਤ ਸਵਾਭਿਮਾਨ ਜਿਲਾ ਪ੍ਰਭਾਰੀ ਅਰੁਣ ਕੁਮਾਰ , ਜਿਲਾ ਪ੍ਰਭਾਰੀ ਪੂਜਾ ਅਗਰਵਾਲ , ਮਹਾ ਮੰਤਰੀ ਸੀਮਾ ਸੰਗਰ, ਯੂਥ ਜਿਲਾ ਪ੍ਰਭਾਰੀ ਗਗਨ , ਰਿਟਾਇਰਡ ਚੀਫ ਆਫ ਸੁਪਰਡੈਂਟ ਰੇਲ ਕੋਚ ਫੈਕਟਰੀ ਕਪੂਰਥਲਾ ਸ੍ਰੀ ਰਵਿੰਦਰ ਚੌਂਕਰੀਆ , ਹਰੀਸ਼ ਚੌਂਕਰੀਆ , ਪੂਰਬ ਮਹਾ ਮੰਤਰੀ ਸਤਵਿੰਦਰ ਸਿੰਘ ਕੁੰਦੀ , ਕਵਿਤਾ ਵਾਦਵਾ , ਸੰਵਾਦ ਰਾਜ ਪ੍ਰਭਾਰੀ ਪ੍ਰਵੀਨ ਚੌਕਰੀਆ  ਵੱਲੋਂ ਕਾਲਜ ਵਿੱਚ ਯੋਗ ਸ਼ਿਵਰ ਲਗਾਇਆ ਗਿਆ । ਜਿਸ ਵਿੱਚ ਕਾਲਜ ਦੇ ਐਨਐਸਐਸ ਵਲੰਟੀਅਰਸ ਅਤੇ ਸਟਾਫ ਮੈਂਬਰਸ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ।ਇਸ ਉਪਰੰਤ ਕਾਲਜ ਵਿੱਚ ਸਫਾਈ ਮੁਹਿੰਮ ਚਲਾਈ ਗਈ ਅਤੇ ਐਨਐਸਐਸ ਵਲੰਟੀਅਰਸ ਦੁਆਰਾ ਸਮੁੱਚੇ ਕਾਲਜ ਵਿੱਚ ਸਫਾਈ ਕੀਤੀ ਗਈ ।
ਕੈਂਪ ਦੇ ਤੀਸਰੇ ਦਿਨ 20 ਦਸੰਬਰ 2024 ਨੂੰ ਕਾਲਜ ਦੁਆਰਾ ਅਡਾਪਟ ਪਿੰਡ ਸੰਦਰ ਜਗੀਰ  ਵਿੱਚ ਐਨ ਐਸ ਐਸ ਵਲੰਟੀਅਰਜ ਵੱਲੋਂ ਐਲੀਮੈਂਟਰੀ ਸਕੂਲ ਦਾ  ਦੌਰਾ ਕੀਤਾ, ਜਿਸ ਦੌਰਾਨ ਸਕੂਲ ਦੇ ਮੈਡਮ ਨੀਲਮ ਦੁਆਰਾ ਐਨਐਸਐਸ ਵਲੰਟੀਅਰਜ ਨੂੰ ਸਕੂਲ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਐਨਐਸਐਸ ਵਲੰਟੀਅਰਜ ਦੁਆਰਾ ਸਕੂਲ ਦੇ ਵਿਦਿਆਰਥੀਆਂ ਨੂੰ ਯੋਗ ਦੇ ਕੁਝ ਆਸਣ ਕਰਵਾਏ ਅਤੇ  ‘ਵਾਤਾਵਰਣ ਬਚਾਓ’ ਮੁਹਿੰਮ ਦੇ ਤਹਿਤ ਪਿੰਡ ਦੇ ਆਲੇ ਦੁਆਲੇ ਅਤੇ ਸਕੂਲ ਵਿੱਚ  ਪੌਦੇ ਲਗਾਏ ਗਏ। ਇਸ ਉਪਰੰਤ ਸਰਦਾਰ ਸ਼ੀਤਲ ਸਿੰਘ, ਸਤਨਾਮ ਸਿੰਘ ,ਦਰਸ਼ਨ ਸਿੰਘ, ਹਰਦੇਵ ਸਿੰਘ, ਸੰਤੋਖ ਸਿੰਘ, ਰਾਜਵਿੰਦਰ ਕੌਰ, ਹਰਵਿੰਦਰ ਕੌਰ ਅਤੇ ਮਾਤਾ ਸੁਰਜੀਤ ਕੌਰ ਦੇ ਸਹਿਯੋਗ ਨਾਲ ਐਨਐਸਐਸ ਵਲੰਟੀਅਰਜ ਦੁਆਰਾ ਪਿੰਡ ਵਿੱਚ ਰੈਲੀ ਕੱਢੀ ਗਈ ਅਤੇ ਵੱਖ-ਵੱਖ ਥਾਵਾਂ ਤੇ ਵਾਲ ਪੇਂਟਿੰਗਸ ਰਾਹੀਂ ਵਾਤਾਵਰਨ ਬਚਾਓ ਦਾ ਸੁਨੇਹਾ ਦਿੱਤਾ ਗਿਆ।
ਕੈਂਪ ਦੇ ਚੌਥੇ ਦਿਨ ਐਨ ਐਸ ਐਸ ਵਲੰਟੀਅਰਜ ਦੁਆਰਾ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ,ਜਿੱਥੇ ਉਥੋਂ ਦੇ ਮੁੱਖ ਪ੍ਰਬੰਧਕ ਜੈ ਸਿੰਘ ਦੁਆਰਾ ਭਗਤ ਪੂਰਨ ਸਿੰਘ ਦੇ ਜੀਵਨ ਅਤੇ ਚੱਲ ਰਹੀਆਂ ਸੇਵਾਵਾਂ ਅਤੇ ਸੰਸਥਾਵਾਂ ਦਾ ਵਿਸਥਾਰ ਸਾਹਿਤ ਵੇਰਵਾ ਦਿੱਤਾ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਐਨਐਸਐਸ ਵਲੰਟੀਅਰਜ ਦੁਆਰਾ ਪਿੰਗਲਵਾੜੇ ਵਿੱਚ ਰਹਿ ਰਹੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ ਗਈ। ਉਹਨਾਂ ਨੂੰ ਦੇਖ ਕੇ ਕਾਫੀ ਭਾਵੁਕ ਹੋਏ ਅਤੇ ਆਪਣੀ ਜ਼ਿੰਦਗੀ ਵਿੱਚ ਬੇਸਹਾਰਾ ਅਤੇ ਬਜ਼ੁਰਗਾਂ ਦਾ ਸਹਾਰਾ ਬਣਨ ਦਾ ਪ੍ਰਣ ਲਿਆ। ਇਹਨਾਂ ਗਤੀਵਿਧੀਆਂ ਨੂੰ ਨੇਪਰੇ ਚਾੜਨ ਦੇ ਵਿੱਚ ਹੀਨਾ,  ਸੋਨੀਆ ਧੀਮਾਨ, ਪਰਮਪ੍ਰੀਤ ਕੌਰ, ਸਰਦਾਰ ਅਮਰਦੀਪ ਸਿੰਘ ਅਤੇ ਸਰਦਾਰ  ਦਿਲਰਾਜ ਸਿੰਘ ਸਮੇਤ ਸਮੂਹ ਸਟਾਫ ਦਾ ਪੂਰਨ ਸਹਿਯੋਗ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article62ਵੀਂ ਰੋਲਰ ਸਕੇਟਿੰਗ ਹਾਕੀ ਟੀਮ ਵਿੱਚ ਛਾਈ ਰਹੀ –ਰਵਨੀਤ
Next articleਸੰਗੀਤ ਦੇ ਅੰਬਰ ਦਾ ਅਮਰ ਸਿਤਾਰਾ, ਮੁਹੰਮਦ ਰਫ਼ੀ