ਯੂ ਪੀ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਤਿੰਨੇ ਪੰਜਾਬੀ ਗੁਰਦਾਸਪੁਰ ਜਿਲੇ ਨਾਲ ਸੰਬੰਧਿਤ

 (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਨਾਲ ਸੰਬੰਧਿਤ ਪੁਲਿਸ ਥਾਣੇ ਪੁਲਿਸ ਚੌਂਕੀਆਂ ਤੇ ਬੰਦ ਪਈਆਂ ਪੁਲਿਸ ਚੋਂਕੀਆਂ ਉੱਪਰ ਬੰਬ ਧਮਾਕੇ ਜਿਹੇ ਹਮਲੇ ਹੋ ਰਹੇ ਹਨ ਸਰਹੱਦੀ ਕਸਬਾ ਅਜਨਾਲਾ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਤੇ ਗੁਰਦਾਸਪੁਰ ਜਿਲ੍ਹੇ ਦੇ ਪੁਲਿਸ ਥਾਣੇ ਚੌਕੀਆਂ ਦੇ ਵਿੱਚ ਬੰਬ ਧਮਾਕੇ ਹੋਏ ਤੇ ਇਹਨਾਂ ਦੀ ਜਿੰਮੇਵਾਰੀ ਸੋਸ਼ਲ ਮੀਡੀਆ ਉੱਪਰ ਲਾਈ ਗਈ। ਇਹ ਜੋ ਪੁਲਿਸ ਚੌਂਕੀਆਂ ਵਿੱਚ ਬੰਬ ਧਮਾਕੇ ਹੋ ਰਹੇ ਸਨ ਪੁਲੀਸ ਲਈ ਵੀ ਵੱਡੀ ਫਿਕਰ ਵਾਲੀ ਗੱਲ ਸੀ ਇਸ ਸਬੰਧੀ ਪੁਲਿਸ ਨੇ ਨਵਾਂ ਸ਼ਹਿਰ ਤੇ ਰਾਹੋਂ ਨਾਲ ਸੰਬੰਧਿਤ ਦੋ ਨੌਜਵਾਨਾਂ ਨੂੰ ਫੜਿਆ ਵੀ ਸੀ ਜੋ ਛੋਟੀ ਉਮਰ ਦੇ ਸਨ ਤੇ ਵਿਦੇਸ਼ੀ ਬੈਠੇ ਗਲਤ ਸੋਚ ਵਾਲੇ ਲੋਕਾਂ ਦੇ ਇਸ਼ਾਰਿਆਂ ਉੱਤੇ ਇਹ ਕੰਮ ਕਰਦੇ ਸਨ।
   ਅੱਜ ਸਵੇਰੇ ਪੰਜਾਬ ਨਾਲ ਸੰਬੰਧਿਤ ਤਿੰਨ ਨੌਜਵਾਨਾਂ ਗੁਰਵਿੰਦਰ ਸਿੰਘ ਗੁਰਿੰਦਰ ਸਿੰਘ ਜਸ਼ਨ ਪ੍ਰੀਤ ਵਾਹ ਉੱਤਰ ਪ੍ਰਦੇਸ਼ ਦੇ ਪੇੜੀ ਭੀਤ ਇਲਾਕੇ ਵਿੱਚ ਪੁਲਿਸ ਮੁਕਾਬਲਾ ਹੋ ਜਾਂਦਾ ਹੈ। ਪੁਲਿਸ ਨੇ ਦੱਸਿਆ ਅੱਜ ਸਵੇਰੇ ਖਬਰ ਕਿ ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ਦੇ ਵਿੱਚ ਤਿੰਨ ਮੋਟਰਸਾਈਕਲ ਨੌਜਵਾਨ ਸਵਾਰਾਂ ਦਾ ਯੂ ਪੀ ਤੇ ਪੰਜਾਬ ਪੁਲਿਸ ਦੇ ਸਾਂਝੇ ਅਪਰੇਸ਼ਨ ਦੌਰਾਨ ਇੱਕ ਮੁਕਾਬਲਾ ਹੁੰਦਾ ਹੈ ਜਿਸ ਵਿੱਚ ਤਿੰਨ ਨੌਜਵਾਨ ਮਾਰੇ ਜਾਂਦੇ ਹਨ ਤੇ ਉਹਨਾਂ ਤੋਂ ਇਹ ਕੇ 47 ਹੋਰ ਅਸਲਾ ਵਗੈਰਾ ਪ੍ਰਾਪਤ ਹੋਣ ਦੀਆਂ ਖਬਰਾਂ ਆਈਆਂ। ਇਸ ਸਬੰਧੀ ਜੋ ਜਾਣਕਾਰੀ ਯੂ ਪੀ ਤੇ ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਉਸ ਅਨੁਸਾਰ ਇਹ ਤਿੰਨੇ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਤੇ ਇਸ ਦੇ ਨੇੜਲੇ ਪਿੰਡਾਂ ਦੇ ਵਸਨੀਕ ਹਨ ਇਹਨਾਂ ਨੇ ਬੀਤੇ ਦਿਨੀ ਗੁਰਦਾਸਪੁਰ ਇਲਾਕੇ ਦੇ ਵਿੱਚ ਬੰਬ ਮੌਕੇ ਕੀਤੇ ਸਨ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਇਸ ਸਾਰੇ ਘਟਨਾਕ੍ਰਮ ਬਾਰੇ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਯੂ ਪੀ ਪੁਲਿਸ ਤੇ ਪੰਜਾਬ ਪੁਲਿਸ ਤੋਂ ਹੀ ਪਤਾ ਲੱਗਿਆ। ਇਹ ਤਿੰਨੇ ਨੌਜਵਾਨ ਅਤੇਜੋ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦੱਸੇ ਜਾ ਰਹੇ ਹਨ ਤਿੰਨੋ ਹੀ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਹਨ। ਕਲਾਨੌਰ ਤੇ ਨਾਲ ਲੱਗਦੇ ਸਹੂਰ ਪਿੰਡ ਦੇ ਜਸ਼ਨਦੀਪ ਦਾ ਹਾਲੇ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਕਲਾਨੌਰ ਦਾ ਨੌਜਵਾਨ ਤੇ ਇੱਕ ਹੋਰ ਨੌਜਵਾਨ ਹਾਲੇ ਕੰਵਾਰੇ ਹੀ ਸਨ।
   ਇਸ ਘਟਨਾ ਕਰਮ ਦੀ ਜਾਣਕਾਰੀ ਲੈਣ ਲਈ ਪੱਤਰਕਾਰਾਂ ਦੀਆਂ ਟੀਮਾਂ ਇਹਨਾਂ ਨੌਜਵਾਨਾਂ ਦੇ ਘਰ ਗਈਆਂ ਕਲਾਨੌਰ ਵਾਲਾ ਜੋ ਨੌਜਵਾਨ ਇਸ ਮੁਕਾਬਲੇ ਵਿੱਚ ਮਾਰਿਆ ਜਾ ਰਿਹਾ ਹੈ ਉਹ ਵੀ ਗਰੀਬ ਪਰਿਵਾਰ ਤੇ ਕਲਾਨੌਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ ਇਸ ਤੋਂ ਇਲਾਵਾ ਜਸ਼ਨਦੀਪ ਸਿੰਘ ਵੀ ਗਰੀਬ ਪਰਿਵਾਰ ਨਾਲ ਹੀ ਸੰਬੰਧਿਤ ਹੈ ਤੇ ਉਸਦਾ ਹਾਲੇ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜਸ਼ਨਦੀਪ ਦੀ ਮਾਂ ਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਜਿਹੀ ਕੋਈ ਗੱਲਬਾਤ ਕਦੇ ਵੀ ਸਾਹਮਣੇ ਨਹੀਂ ਸੀ ਆਈ ਤੇ ਉਹ ਸਾਨੂੰ ਗੱਡੀ ਉੱਤੇ ਡਰਾਈਵਰੀ ਕਰਨ ਦੀ ਗੱਲ ਕਰਕੇ ਘਰੋਂ ਗਿਆ ਹਾਲੇ ਉਸਨੂੰ ਇੱਕ ਹਫਤਾ ਹੀ ਹੋਇਆ ਜਦੋਂ ਅਸੀਂ ਉਸਦਾ ਮੋਬਾਇਲ ਨੰਬਰ ਲਾਉਂਦੇ ਤਾਂ ਸੁੱਚ ਬੰਦ ਹੁੰਦੀ ਤੇ ਸਾਡਾ ਕੋਈ ਸੰਪਰਕ ਨਹੀਂ ਹੋ ਸਕਿਆ ਉਸ ਤੋਂ ਬਾਅਦ ਜਦੋਂ ਅੱਜ ਪੁਲਿਸ ਸਾਡੇ ਘਰ ਆਈ ਤਾਂ ਅਸੀਂ ਸਾਰੀ ਗੱਲਬਾਤ ਸੁਣ ਕੇ ਥੱਕ ਕੇ ਬੱਕੇ ਰਹਿ ਗਏ।
  ਮਾਰੇ ਗਏ ਲੜਕਿਆਂ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਇਨੇ ਗਰੀਬ ਹਾਂ ਕਿ ਯੂ ਪੀ ਤੋਂ ਜਾ ਕੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਲਿਆਉਣ ਵਿੱਚ ਵੀ ਅਸਮਰੱਥ ਹਾਂ। ਇਹ ਹੈ ਪੰਜਾਬ ਨਾਲ ਸੰਬੰਧਿਤ ਤਿੰਨ ਨੌਜਵਾਨ ਜੋ ਯੂ ਪੀ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਉਹਨਾਂ ਦੇ ਪਰਿਵਾਰ ਦੀ ਗਾਥਾ ਹੁਣ ਇਸ ਮਾਮਲੇ ਦੇ ਵਿੱਚ ਕਈ ਸਵਾਲ ਹਨ ਕਿ ਇਹ ਤਿੰਨੇ ਨੌਜਵਾਨ ਯੂਪੀ ਕਿਵੇਂ ਪੁੱਜਦੇ ਹਨ ਅੱਗੋਂ ਉਹਨਾਂ ਦੇ ਮੋਬਾਇਲ ਬੰਦ ਹੋ ਗਏ। ਉਸ ਤੋਂ ਬਾਅਦ ਮੋਟਰਸਾਈਕਲ ਕਿੱਥੋਂ ਮਿਲਿਆ ਉਸ ਦੇ ਉੱਪਰ ਇਹ ਕਿ 47 ਤੇ ਹੋਰ ਅਸਲਾ ਕਿੱਥੋਂ ਪ੍ਰਾਪਤ ਕੀਤਾ ਇਹ ਸਾਰੀਆਂ ਗੱਲਾਂ ਬਾਤਾਂ ਦੀ ਸੱਚਾਈ ਕੌਣ ਦੱਸ ਸਕਦਾ ਹੈ ਕਿਉਂਕਿ ਦੱਸਣ ਸਹੀ ਜਾਂ ਗਲਤ ਦੱਸਣ ਵਾਲੇ ਖੁਦ ਹੀ ਮਰ ਗਏ ਹਨ ਤੇ ਪਿੱਛੇ ਉਹਨਾਂ ਦੇ ਮਾਪੇ ਝੂਰ ਰਹੇ ਹਨ ਕੁਝ ਵੀ ਹੋਵੇ ਹੋਇਆ ਤਾਂ ਬਹੁਤ ਗਲਤ ਹੀ ਹੈ ਹੋ ਸਕਦਾ ਨੌਜਵਾਨੀ ਪੈਸੇ ਦੇ ਲਾਲਚ ਵਿੱਚ ਆ ਕੇ ਅਜਿਹੇ ਰਸਤੇ ਉੱਤੇ ਪੈ ਜਾਂਦੀ ਹੈ ਪਰ ਫਿਰ ਵੀ ਅੱਜ ਦੇ ਬਹੁਤ ਹੀ ਸੋਹਲ ਸਮੇਂ ਦੇ ਵਿੱਚ ਬੜੀ ਸੂਝਬੂਝ ਨਾਲ ਰਹਿਣਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleAmbedkar Bhawan Trust Honored Senior Ex-Trustee K. C. Sulekh
Next articleਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸੰਨੀ ਮਾਸਟਰ ਵਾਰਡ ਨੰਬਰ 58 ਵਿੱਚੋਂ ਜੇਤੂ ,ਕੀਤੇ ਵਾਅਦੇ ਨਿਭਾਉਣਗੇ