ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਇਨਰਵ੍ਹੀਲ ਕਲੱਬ ਕਪੂਰਥਲਾ ਵਿਖੇ ਚੇਅਰਮੈਨ ਸ੍ਰੀਮਤੀ ਮਨਮੋਹਣ ਕੌਰ ਸੂਰੀ ਵੱਲੋਂ ਵਿਜ਼ਿਟ ਕੀਤਾ ਗਿਆ। ਸ਼ੁਰੂਆਤ ਵਿੱਚ ਪ੍ਰਧਾਨ ਪਰਵੀਨ ਕੌਰ ਵੱਲੋਂ ਪ੍ਰੋਗਰਾਮ ਸ਼ੁਰੂ ਕਰਨ ਦੀ ਘੋਸ਼ਣਾ ਮਗਰੋਂ ਮੁੱਖ ਮਹਿਮਾਨ ਵੱਲੋਂ ਸ਼ਮ੍ਹਾਂ ਰੌਸ਼ਨ ਕੀਤੀ ਗਈ। ਮੁੱਖ ਮਹਿਮਾਨ ਦੇ ਸਵਾਗਤ ਵਿੱਚ ਕਲੱਬ ਮੈਂਬਰਾਂ ਵੱਲੋਂ ਤਕਰੀਰਾਂ ਅਤੇ ਜਾਣ ਪਛਾਣ ਕਰਵਾਈ ਗਈ। ਵਿਜ਼ਿਟ ਦੌਰਾਨ ਸ੍ਰੀਮਤੀ ਮਨਮੋਹਣ ਸੂਰੀ ਵੱਲੋਂ ਕਲੱਬ ਦੀ ਕਾਰਜਕਾਰੀ ਕਮੇਟੀ ਵੱਲੋਂ ਬਣਾਏ ਗਏ ਰਿਕਾਰਡ ਦੀ ਜਾਂਚ ਤੇ ਸਮੀਖਿਆ ਕੀਤੀ ਗਈ । ਇਸ ਤੋਂ ਇਲਾਵਾ ਕਲੱਬ ਵੱਲੋਂ ਕੀਤੇ ਸਮਾਜ ਭਲਾਈ ਦੇ ਕਾਰਜਾਂ ਜਿਵੇਂ ਕਿ ਗਰੀਬ ਲੜਕੀ ਦੇ ਵਿਆਹ ਵਿੱਚ ਸਹਿਯੋਗ, ਕੋਹੜੀ ਆਸ਼ਰਮ ਤੇ ਅਨਾਥ ਆਸ਼ਰਮ ਵਿੱਚ ਰਾਸ਼ਨ ਕਪੜੇ ਕੰਬਲ ਦਵਾਈਆਂ ਅਤੇ ਮਾਇਕ ਸਹਾਇਤਾ, ਡੌਗ ਸ਼ੈਲਟਰ ਹੋਮ ਤੇ ਗਊਸ਼ਾਲਾ ਵਿੱਚ ਖੁਰਾਕ ਮੁਹੱਈਆ ਕਰਵਾਉਣ ਅਤੇ ਰੁੱਖ ਲਗਾਉਣ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੰਡਾਲ ਦੋਨਾਂ ਵਿਖੇ ਦੋ ਸੀਲਿੰਗ ਪੱਖੇ ਲਗਵਾਏ ਗਏ। ਮਾਂ ਦੇ ਦੁੱਧ ਦੀ ਮਹੱਤਤਾ ਅਤੇ ਔਰਤਾਂ ਵਿਰੁੱਧ ਹਿੰਸਾ ਦੀ ਰੋਕਥਾਮ ਸਬੰਧੀ ਵਿੱਦਿਅਕ ਅਦਾਰਿਆਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਜਿਵੇਂ ਕਿ ਅੰਤਰਰਾਸ਼ਟਰੀ ਇਨਰਵ੍ਹੀਲ ਕਲੱਬ ਇਸ ਸਾਲ ਇੱਕ ਸੌ ਇੱਕ ਵਰ੍ਹੇ ਪੂਰੇ ਕਰ ਚੁੱਕਾ ਹੈ। ਇਸ ਲਈ ਸਾਰੇ ਭਲਾਈ ਕਾਰਜ ਇੱਕ ਸੌ ਇੱਕ ਦੀ ਗਿਣਤੀ ਵਿੱਚ ਕੀਤੇ ਜਾ ਰਹੇ ਹਨ। ਜਿਵੇਂ ਕਿ ਇੱਕ ਸੌ ਇੱਕ ਰੁੱਖ ਲਗਾਉਣਾ, ਝੁੱਗੀ ਝੌਂਪੜੀ ਵਸਨੀਕਾਂ ਨੂੰ ਇੱਕ ਸੌ ਇੱਕ ਗਰਮ ਲੋਈਆਂ ਤਕਸੀਮ ਕਰਨਾ ਆਦਿ। ਚੇਅਰਮੈਨ ਸ੍ਰੀਮਤੀ ਮਨਮੋਹਣ ਸੂਰੀ ਵੱਲੋਂ ਕਲੱਬ ਵੱਲੋਂ ਕੀਤੇ ਭਲਾਈ ਕਾਰਜਾਂ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਅਤੇ ਆਉਂਦੇ ਸਮੇਂ ਵਿੱਚ ਹੋਰ ਨੇਕ ਕਾਰਜਾਂ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ । ਮੀਟਿੰਗ ਵਿੱਚ ਐੱਲ ਐੱਲ ਡਬਲਿਊ ਡਾ ਸੁਰਜੀਤ ਕੌਰ, ਡੀ ਸੀ ਸੀ ਸੀ ਸੀ ਸੋਨਿਕਾ ਗੁਪਤਾ, ਪ੍ਰਧਾਨ ਪਰਵੀਨ ਕੌਰ, ਸਕੱਤਰ ਜਸਲੀਨ ਕੌਰ, ਮੀਤ ਪ੍ਰਧਾਨ ਮੀਨਾ ਸੇਠੀ, ਸਾਬਕਾ ਪ੍ਰਧਾਨ ਸੁਰਜੀਤ ਕੌਰ ਔਜਲਾ, ਐਡੀਟਰ ਕੋਮਲ ਗੁਪਤਾ, ਰਿਤੂ ਅਗਰਵਾਲ, ਮਧੂ ਵਾਲੀਆ, ਸਵਿਤਾ ਸ਼ਰਮਾ, ਵਿਜੈ ਸ਼ਰਮਾ, ਸਾਬਕਾ ਮੈਂਬਰ ਪੁਸ਼ਪਾ ਅਰੋੜਾ, ਸਾਬਕਾ ਮੈਂਬਰ ਦੀਪਸ਼ਿਖਾ, ਸੁਲਤਾਨ ਪੁਰ ਲੋਧੀ ਕਲੱਬ ਪ੍ਰਧਾਨ ਸਤਵੰਤ ਕੌਰ ਤੋਂ ਇਲਾਵਾ ਬੇਗੋਵਾਲ, ਸ਼ੇਖੁਪੁਰ ਤੇ ਕਪੂਰਥਲਾ ਇਲੀਟ ਕਲੱਬਾਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly