ਮਾਛੀਵਾੜਾ ਸਾਹਿਬ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਲੇਖਕ ਪੱਤਰਕਾਰ ਸਾਹਿਤਕਾਰ ਚਿੰਤਕ ਇਹ ਸਭ ਗੁਣ ਹਨ ਕਲਮ ਰਾਹੀਂ ਸੱਚ ਲਿਖਣ ਵਾਲੇ ਬੁੱਧ ਸਿੰਘ ਨੀਲੋਂ ਵਿੱਚ, ਮੁਢਲੀ ਸਕੂਲੀ ਵਿਦਿਆ ਦੌਰਾਨ ਹੀ ਗਰੀਬੀ ਵਿੱਚੋਂ ਸੰਘਰਸ਼ ਕਰਨਾ ਬੁੱਧ ਸਿੰਘ ਲੀਲੋ ਨੇ ਸਿੱਖਿਆ ਤੇ ਇਹ ਸੰਘਰਸ਼ ਉਸ ਨੂੰ ਅਖਬਾਰੀ ਦੁਨੀਆ ਤੋਂ ਲੈ ਕੇ ਪੰਜਾਬੀ ਮਾਂ ਬੋਲੀ ਦੀ ਸਾਹਿਤਕ ਸੇਵਾ ਵਿੱਚ ਲੈ ਆਇਆ। ਅਨੇਕਾਂ ਅਖਬਾਰੀ ਅਦਾਰਿਆਂ ਨਾਲ ਜੁੜ ਕੇ ਕੰਮ ਕਰਨ ਵਾਲੇ ਤੇ ਅੱਜ ਕੱਲ ਖਬਰ ਚੈਨਲਾਂ ਨਾਲ ਤੇ ਸੋਸ਼ਲ ਮੀਡੀਆ ਉੱਪਰ ਅਲੱਗ ਅਲੱਗ ਪਲੇਟਫਾਰਮਾਂ ਦਾ ਲਿਖਤਾਂ ਰਾਹੀਂ ਚਰਚਾ ਵਿੱਚ ਰਹਿਣ ਵਾਲੇ ਬੁੱਧ ਸਿੰਘ ਨੀਲੋਂ, ਉੱਤੇ ਸਾਹਿਤਕ ਹਲਕਿਆਂ ਵਿੱਚ ਚਰਚਿਤ ਪੁਰਾਤਨ ਲਿਖਾਰੀ ਸਭਾ ਰਾਮਪੁਰ ਦੀ ਸਵੱਲੀ ਨਿਗ੍ਹਾ ਪਈ।
ਪੰਜਾਬੀ ਲਿਖਾਰੀ ਸਭਾ ਰਾਮਪੁਰ ( ਰਜਿ.) ਵਲੋਂ 72ਵੇਂ ਵਰ੍ਹੇ ਦੇ ਸਮਾਗਮਾਂ ਦੀ ਲੜੀ ਵਿੱਚ ਰੂਬਰੂ ਤੇ ਪੁਰਸਕਾਰ ਸਮਾਗਮ, ਮਿਤੀ 29 ਦਸੰਬਰ, 2024, ਦਿਨ ਐਤਵਾਰ ,ਸਮਾਂ : ਸਵੇਰੇ 10.00 ਵਜੇ ਸਥਾਨ: ਸੈਮੀਨਾਰ ਹਾਲ ਲਾਇਬ੍ਰੇਰੀ, ਵਿਖੇ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਤੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਮਿੱਤਰ ਸੈਨ ਮੀਤ (ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਨਾਵਲਕਾਰ) ਕਰਨਗੇ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ .ਸ੍ਰੀ ਬਲਦੇਵ ਸਿੰਘ ਝੱਜ (ਸਾਬਕਾ ਸਰਪੰਚ ਦਬੁਰਜੀ) ਹੋਣਗੇ। ਇਸ ਮੌਕੇ ਸ. ਨੌਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ – 2024 ( ਸ. ਬਲਦੇਵ ਸਿੰਘ ਝੱਜ ਦੇ ਪਰਵਾਰ ਵਲੋਂ) ਚਿੰਤਕ ਤੇ ਵਾਰਤਕ ਲੇਖਕ ਬੁੱਧ ਸਿੰਘ ਨੀਲੋਂ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਬਾਰੇ ਜਾਣਕਾਰੀ : ਸੁਰਿੰਦਰ ਰਾਮਪੁਰੀ ਦੇਣਗੇ ਤੇ ਬੁੱਧ ਸਿੰਘ ਨੀਲੋਂ ਦੇ ਜੀਵਨ ਤੇ ਰਚਨਾ ਦ੍ਰਿਸ਼ਟੀ ਬਾਰੇ ਗੱਲਬਾਤ ਕਰਨਗੇ: ਡਾ. ਪਰਮਿੰਦਰ ਸਿੰਘ ਬੈਨੀਪਾਲ, ਡਾ. ਮੇਹਰ ਮਾਣਕ, ਬਲਕੌਰ ਸਿੰਘ ਗਿੱਲ, ਡਾ. ਬਲਵਿੰਦਰ ਗਲੈਕਸੀ ਕਮਲਜੀਤ ਨੀਲੋਂ, ਹਰਬੰਸ ਮਾਲਵਾ, ਬਲਿਹਾਰ ਗੋਬਿੰਦਗੜ੍ਹੀਆ, ਬਲਬੀਰ ਸਿੰਘ ਬੱਬੀ ਕਰਨਗੇ।
ਬੁੱਧ ਸਿੰਘ ਨੀਲੋਂ ਨੂੰ ਪੰਜਾਬੀ ਲਿਖਾਰੀ ਸਭਾ ਵੱਲੋਂ ਸਨਮਾਨ ਕਰਨ ਉੱਤੇ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ, ਸਾਹਿਤ ਸਭਾ ਸਮਰਾਲਾ, ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ, ਸਹਿਤ ਸਭਾ ਪਾਇਲ, ਪੰਜਾਬੀ ਸਾਹਿਤ ਸਭਾ ਮਾਛੀਵਾੜਾ, ਲਿਖਾਰੀ ਸਭਾ ਗੋਬਿੰਦਗੜ, ਲਿਖਾਰੀ ਸਭਾ ਮਕਸੂਦੜਾ, ਪੰਜਾਬੀ ਸਾਹਿਤ ਸਭਾ ਬਹਿਰਾਮਪੁਰ ਬੇਟ ਅਨੇਕਾਂ ਸਾਹਿਤਕ ਸੰਸਥਾਵਾਂ ਸ਼ਖਸੀਅਤਾਂ ਤੋਂ ਇਲਾਵਾ ਵੱਖ ਵੱਖ ਅਖਬਾਰੀ ਅਦਾਰਿਆਂ ਵਿਦੇਸ਼ਾਂ ਦੇ ਟੀ ਵੀ ਚੈਨਲ ਰੇਡੀਓਜ਼ ਵੱਲੋਂ ਬੁੱਧ ਸਿੰਘ ਨੀਲੋਂ ਦਾ ਸਨਮਾਨ ਹੋਣ ਉੱਤੇ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly