(ਸਮਾਜ ਵੀਕਲੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਜਿਲਾ ਲੁਧਿਆਣਾ ਵੱਲੋਂ ਨੇੜਲੇ ਪਿੰਡ ਗੌਸਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਡਾ ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਗੌਰਵ ਧੀਰ ਖੇਤੀਬਾੜੀ ਅਫਸਰ ਸਮਰਾਲਾ ਜੀ ਦੀ ਅਗਵਾਈ ਹੇਠ ਲਗਾਇਆ ਗਿਆ।ਇਸ ਕੈਂਪ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਕਣਕ ਦੀ ਫਸਲ ਤੇ ਇਸ ਵੇਲੇ ਧਿਆਨ ਰੱਖਣ ਯੋਗ ਨੁਕਤੇ ਸਾਂਝੇ ਕਰਨਾ ਸੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਨੇ ਕਿਹਾ ਕਿ ਕਿਸਾਨ ਵੀਰ ਕਣਕ ਦੀ ਫਸਲ ਦੇ ਵਿੱਚ ਲੋੜ ਤੋਂ ਵੱਧ ਯੂਰੀਆ ਖਾਦ ਦੀ ਵਰਤੋਂ ਨਾ ਕਰਨ।ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਯੂਰੀਆ ਖਾਦ ਕਣਕ ਦੇ ਵਿੱਚ ਪਾਉਣ ਦੀ ਸਲਾਹ ਦਿੱਤੀ ਉਹਨਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਜੈਵਿਕ, ਜੀਵਾਣੂ ਅਤੇ ਰਸਾਇਣਿਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਇਸ ਮੌਕੇ ਸੂਖਮ ਤੱਤਾਂ ਵਿੱਚੋਂ ਮੈਗਨੀ ਖਰਾਕੀ ਤੱਤ ਦੀ ਘਾਟ ਦੀ ਲੱਛਣਾਂ ਅਤੇ ਇਸਦੀ ਪੂਰਤੀ ਦੇ ਲਈ ਛੜਕਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਉਪਰੰਤ ਉਹਨਾਂ ਨੇ ਕਣਕ ਦੇ ਮੁੱਖ ਨਦੀਨ ਗੁਲੀ ਡੰਡੇ ਦੀ ਰੋਕਥਾਮ ਬਾਰੇ ਬੋਲਦੇ ਹੋਏ ਕਿਹਾ ਕਿ ਕਿਸਾਨ ਵੀਰ ਹਰ ਸਾਲ ਬਦਲਵਾਂ ਨਦੀਨ ਨਾਸ਼ਕ ਵਰਤਣ ਅਤੇ ਨਾਲ ਹੀ ਨਾਲ ਕੱਟ ਵਾਲੀ ਨੋਜ਼ਲ ਨਾਲ ਹੀ ਛਿੜਕਾ ਕਰਨ ਤਾਂ ਜੋ ਗੁਲੀ ਡੰਡੇ ਦੀ ਰੋਕਥਾਮ ਨੂੰ ਸਹੀ ਢੰਗ ਨਾਲ ਕੀਤੀ ਜਾ ਸਕੇ।ਕਿਸਾਨ ਦਿਵਸ ਤੇ ਅੱਜ ਕੈਂਪ ਦੌਰਾਨ ਉਹਨਾਂ ਨੇ ਕਿਸਾਨਾਂ ਫਾਰਮਰ ਪ੍ਰੋਡਿਊਸਰ ਕੰਪਨੀ ਬਣਾਉਣ ਅਤੇ ਰਜਿਸਟਰ ਕਰਾਉਣ ਅਤੇ ਇਸ ਤੋਂ ਹੋਣ ਵਾਲੇ ਆਰਥਿਕ ਲਾਭ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ। ਇਸ ਕੈਂਪ ਦੌਰਾਨ ਚਮਕੌਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਕੁਲਵਿੰਦਰ ਸਿੰਘ ਏ.ਟੀ.ਐਮ ਆਤਮਾ ਸਕੀਮ ਹਾਜ਼ਰ ਸਨ। ਇਸ ਮੌਕੇ ਕਿਸਾਨ ਵੀਰਾਂ ਵਿੱਚੋਂ ਨੰਬਰਦਾਰ ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਕਸ਼ਮੀਰਾ ਸਿੰਘ,ਭਾਗ ਸਿੰਘ, ਅਮਰਜੀਤ ਸਿੰਘ,ਹਰਮੀਤ ਸਿੰਘ, ਹਰਦੇਵ ਸਿੰਘ,ਸਤਵੰਤ ਸਿੰਘ, ਦਰਸ਼ਨ ਸਿੰਘ,ਕੁਲਵੰਤ ਸਿੰਘ,ਜਸਪਾਲ ਸਿੰਘ ਮੋਹਨ ਸਿੰਘ ਅਤੇ ਹੋਰ ਕਿਸਾਨ ਵੀਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly