ਸਾਹਿਬ ਸਿੰਘ
(ਸਮਾਜ ਵੀਕਲੀ) ਸ਼ੋਅ ਸੀ ਦਿੜ੍ਹਬਾ ਵਿਖੇ…ਸੰਗਰੂਰ ਜ਼ਿਲੇ ਦਾ ਨਗਰ ਦਿੜ੍ਹਬਾ…ਨਾਟ ਸਥਲ ਨਗਰੋਂ ਬਾਹਰ ਸੀ…ਸਨ ਸਟਾਰ ਪੈਲੇਸ..ਨਿੱਕੀ ਸੜਕ ਰਾਹੀਂ ਪਹੁੰਚਿਆ ਜਾਂਦਾ…ਪਰ ਦਰਸ਼ਕ ਵਹੀਰਾਂ ਘਤ ਕੇ ਆਏ…ਨਾਟਕ ਏਹੀ ਤਾਂ ਚਾਹੁੰਦੈ…ਦਰਸ਼ਕਾਂ ਨਾਲ ਭਰਿਆ ਹਾਲ…ਸਕੂਲੀ ਬੱਚੇ ਵੀ…ਮਾਪੇ ਵੀ…ਅਧਿਆਪਕ ਵੀ…ਤੇ ਹੋਰ ਕਿਰਤੀ ਲੋਕ ਵੀ…ਬਲਦੇਵ ਸਿੰਘ ਸੜਕਨਾਮਾ ਵੀ ਤੇ ਗੁਰਮੀਤ ਕਮਿਆਲਵੀ ਵੀ…ਵੰਨ ਸੁਵੰਨੇ ਦਰਸ਼ਕ ਤੇ ਪੇਸ਼ ਹੋਇਆ ਧਨੁ ਲੇਖਾਰੀ ਨਾਨਕਾ!
ਨਾਟਕ ਤੋਂ ਪਹਿਲਾਂ ਘੁਸਰ ਮੁਸਰ ਸੀ..ਰੰਗਮੰਚ ਦੀ ਤਾਕਤ ਨਾਲ ਚੁੱਪ ਪਸਰੀ ਦੇਖ ਮਨ ਖਿੜ ਉੱਠਿਆ ਤੇ ਫੇਰ ਡੂਢ ਘੰਟੇ ਲਈ ਆਲਮ ਕੁੱਝ ਹੋਰ ਸੀ..ਗੁਰਸ਼ਰਨ ਸਿੰਘ ਸਾਨੂੰ ਵਾਰ ਵਾਰ ਕਹਿੰਦੇ ਹੁੰਦੇ ਸੀ,” ਮੈਂ ਜੋ ਕਰ ਸਕਦਾ ਸੀ,ਕਰ ਦਿੱਤਾ ਹੈ…ਤੁਸੀਂ ਬਹੁਤ ਕੰਮ ਕਰਨਾ ਹੈ…ਪਿੰਡਾਂ ਚ ਜਾਓ..ਲੋਗਾਂ (ਲੋਕਾਂ) ਕੋਲ ਜਾਓ!”…ਕੰਮ ਜਾਰੀ ਹੈ ਉਸਤਾਦ…ਨਾਟਕ ਪਿੰਡ ਪਿੰਡ ਜਾ ਰਿਹਾ ਹੈ..ਤੇਰੇ ਲੋਕਾਂ ਕੋਲ ਜਾ ਰਿਹਾ ਹੈ..ਤੇ ਕੱਲ੍ਹ ਜਿਵੇਂ ਦਿੜ੍ਹਬਾ ਵਿਖੇ ਪ੍ਰਵਾਨ ਚੜ੍ਹਿਆ ਹੈ,ਤੇਰੇ ਸ਼ਾਗਿਰਦ ਨੂੰ ਹੋਰ ਚਾਅ ਚੜ੍ਹ ਗਿਆ ਹੈ !
ਨਾਟਕ ਤੋਂ ਬਾਅਦ ਇਕ ਅਧਿਆਪਕ ਦੀ ਟਿੱਪਣੀ,” ਮੇਰੇ ਖੱਬੇ ਬੈਠਾ ਇਕ ਜੁਆਕ ਆਪਣੀ ਦਾਦੀ ਨੂੰ ਕਹਿ ਰਿਹਾ ਸੀ..ਬੀਬੀ ਮੇਰਾ ਰੋਣਾ ਨਿਕਲ ਰਿਹੈ!..ਦਾਦੀ ਪਹਿਲਾਂ ਹੀ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ!”…ਨਾਟਕ ਨੇ ਇਹ ਪੜਾਅ ਵੀ ਸਰ ਕਰਨਾ ਹੀ ਸੀ ਕਿ ਫਲਾਣੇ ਦਰਸ਼ਕਾਂ ਲਈ ਫਲਾਣਾ ਨਾਟਕ,ਪਿੰਡਾਂ ਲਈ ਫਲਾਣਾ ਨਾਟਕ,ਸ਼ਹਿਰਾਂ ਲਈ ਫਲਾਣਾ ਨਾਟਕ,ਯੂਨੀਵਰਸਿਟੀ ਲਈ ਫਲਾਣਾ ਨਾਟਕ!..ਹੁਣ ਸਮਾਂ “ਫਲਾਣਾ ਨਾਟਕ” ਖੇਡਣ ਦਾ ਨਹੀਂ, ਨਾਟਕ ਖੇਡਣ ਦਾ ਹੈ…ਧਨੁ ਲੇਖਾਰੀ ਨਾਨਕਾ ਥੋੜ੍ਹੇ ਦਿਨ ਬਾਅਦ ਪਿੰਡ ਕਾਲਾ ਝਾੜ ਦੇ ਕਿਰਤੀਆਂ ਦੇ ਵਿਹੜੇ ਖੇਡਣਾ ਹੈ…ਕਾਰਵਾਂ ਜਾਰੀ ਹੈ !
ਪ੍ਰਸੰਨ ਤੇ ਉਤਸ਼ਾਹਿਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly