ਬੇਅੰਤਜੀਤ ਮੌੜ
(ਸਮਾਜ ਵੀਕਲੀ) ਤੁਸੀ ਜਾਣਦੇ ਹੋ ਕਿ ਯੁਵਰਾਜ ਸਿੰਘ ਆਲਰਾਊਂਡਰ ਆ, ਇਰਫਾਨ ਪਠਾਨ ਆਲਰਾਊਂਡਰ ਆ, ਪਰ ਜਿਹੜੇ ਸਵੇਰੇ 8 ਵੱਜਦੇ ਨੂੰ ਕਿਸੇ ਦੇ ਗੇਟ ਚ ਜਾ ਕੇ ਚੱਪਲਾਂ ਪਾ ਕੇ ਤੇ ਇੱਕ ਮੋਢੇ ਤੇ ਪਰਨਾ ਲੈ ਕੇ ਖੜੇ ਹੁੰਦੇ ਆ, ਉਹ ਹੁੰਦੇ ਆ ਅਸਲੀ ਆਲਰਾਊਂਡਰ।
ਇਹਨਾਂ ਨੂੰ ਚਾਹੇ ਸਪਰੇ ਕਰਨ ਲੈਜਾ, ਚਾਹੇ ਵੱਟਾਂ ਘੜਨ ਲਗਾਲਾ, ਚਾਹੇ ਮਿਸਤਰੀ ਨਾਲ ਪੈੜ ਤੇ ਖੜਾ ਦੇ, ਤੇ ਚਾਹੇ ਕੋਈ ਹੋਰ ਜਿਹੜਾ ਮਰਜ਼ੀ ਕੰਮ ਦਸਦੇ, ਇਹ ਹਰੇਕ ਕੰਮ ਜਚਾ ਕੇ ਕਰਦੇ ਆ।
ਜਦੋਂ ਕਦੇ ਸ਼ਹਿਰ ਕੰਮ ਤੇ ਜਾਂਦੇ ਆ ਤਾਂ ਇਹਨਾਂ ਦੇ ਕੰਮ ਦੇਖਕੇ ਜਵਾਕ ਇੱਕ ਵਾਰ ਆਵਦੀ ਮੰਮੀ ਨੂੰ ਰਸੋਈ ਜੀ ਚ ਜਾ ਕੇ ਪੁੱਛਦਾ ” ਮੰਮੀ, ਇਹ ਅੰਕਲ ਸਾਰਾ ਕੁਛ ਕਿਵੇਂ ਕਰ ਲੈਂਦੇ ਆ?” ਅੱਗੋਂ ਮੰਮੀ ਹੱਸ ਕੇ ਜੇ ਕਹਿ ਦਿੰਦੀ ਆ, “ਪੁੱਤ ਇਹਨਾਂ ਨੂੰ ਆਪੇ ਈ ਆਉਂਦਾ ਹੁੰਦਾ, ਇਹੀ ਜਾਨਣ ਕਿ ਕਿਵੇਂ ਆਉਂਦਾ ਇੰਨਾ ਕੁਛ।”
ਜੇ ਕਿਤੇ ਓਹੀ ਜਵਾਕ ਇਹਨਾਂ ਨੂੰ ਮਿੱਟੀ ਨਾਲ ਗਲਾਸ ਚਮਕਾਉਂਦਿਆਂ ਨੂੰ ਦੇਖਲੇ ਤਾਂ ਮਹੀਨਾ ਘਰ ਦਿਆਂ ਨਾਲ ਲੜੀ ਜਾਊ ਵੀ ਆਪਾਂ vim ਕਿਉਂ ਵਰਤਦੇ ਆਂ।
ਜਦੋਂ ਇਹ ਪੈੜ ਤੋਂ ਉੱਤਰ ਕੇ 10 ਆਲੀ ਚਾਹ ਪੀਂਦੇ ਪੀਂਦੇ ਇੱਕ ਦੂਜੇ ਨਾਲ ਦਿਲ ਫੋਲਦੇ ਆ ਤਾਂ ਸੁਣਕੇ ਜੇ ਰੱਬ ਵੀ ਹੋਵੇ ਕਿਤੇ ਤਾਂ ਉਹ ਵੀ ਰੋ ਪਵੇ। ਪਰ ਜਦੋਂ ਇਹ ਪਤੰਦਰ ਗੱਲਾਂ ਕਰਦੇ ਕਰਦੇ ਮੁਕਾ ਕੇ ਚਾਹ , ਹੱਸ ਕੇ “ਫੇਰਵੀ ਯਰ, ਚੱਲੀ ਜਾਂਦਾ ਯੱਕਾ” ਕਹਿ ਕੇ ਗੁਰਮਾਲਾ ਲੈ ਕੇ ਫੇਰ ਪੈੜ ਤੇ ਚੜ੍ਹ ਜਾਂਦੇ ਆ ਤਾਂ ਇੱਦਾਂ ਲਗਦਾ ਹੁੰਦਾ ਜਿਵੇਂ ਜਿੰਦਗੀ ਨੂੰ ਕਹਿੰਦੇ ਹੋਣ ,, ਕਿੱਥੇ ਡੋਲਦੇ ਆ ਕਿਰਤੀਆ ਦੇ ਪੁੱਤ…..
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly