ਸਮਾਜਿਕ ਸਮਾਨਤਾ ਸੰਗਠਨ ਪੰਜਾਬ (ਰਜਿ )ਡਾ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਬਸਪਾ ਵੱਲੋਂ ਦਿੱਤੇ ਗਏ ਸੱਦੇ ਦਾ ਦਿਲੋਂ ਸਮਰਥਨ ਕਰਦਾ ਹਾਂ –ਖੁਸੀ ਰਾਮ(ਰਿਟਾ) ਆਈ ਏਂ ਐਸ

ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )  ਸਮਾਜਿਕ ਸਮਾਨਤਾ ਸੰਗਠਨ ਪੰਜਾਬ (ਰਜਿ) ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸੂਬਾ ਪ੍ਰਧਾਨ ਬਸਪਾ ਵੱਲੋਂ ਦਿੱਤੇ ਸੱਦੇ ਦਾ ਦਿਲੋਂ ਸਮਰਥਨ ਕਰਦਾ ਹਾਂ।
ਮੈਂ ਸਮਾਜਿਕ ਸਮਾਨਤਾ ਸੰਗਠਨ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਇਸ ਅੰਦੋਲਨ ਨੂੰ ਸਫਲ ਬਣਾਉਣ ਲਈ ਸਮਾਜਿਕ ਸਮਾਨਤਾ ਸੰਗਠਨ ਦੇ ਸਾਰੇ ਵਰਕਰਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦਾ ਹਾਂ।
ਮੈਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਤੇ ਕੰਮ ਕਰ ਰਹੀਆਂ 23 ਸੰਸਥਾਵਾਂ ਦਾ ਕੁਆਰਡੀਨੇਟਰ ਹੋਣ ਦੇ ਨਾਤੇ ਇੱਕ ਢੁਕਵਾਂ ਸੁਨੇਹਾ ਦੇਣ ਲਈ ਅਤੇ ਅੰਦੋਲਨ ਨੂੰ ਮਜਬੂਤ ਕਰਨ ਲਈ ਸਾਰੇ ਸਾਥੀਆਂ ਨੂੰ ਇਕੱਠੇ ਹੋ ਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੀ ਅਪੀਲ ਕਰਦਾ ਹਾਂ।
ਬਾਬਾ ਸਾਹਿਬ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਨੂੰ ਦੇਸ਼ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਮਨੂਵਾਦੀ ਫਲਸਫੇ ਨੂੰ ਅੱਗੇ ਵਧਣ ਦਿੱਤਾ ਜਾਵੇਗਾ।
ਬਾਬਾ ਸਾਹਿਬ ਇਸ ਧਰਤੀ ਦੇ 125 ਕਰੋੜ ਸਮਾਜ ਦੇ ਕਮਜ਼ੋਰ ਵਰਗ ਦੇ ਲੋਕਾਂ ਦੇ ਸੱਚੇ ਰੱਬ ਹਨ ਜਿਨਾਂ ਨੇ ਉਹਨਾਂ ਨੂੰ ਗੁਲਾਮੀ ਤੋਂ ਆਜ਼ਾਦ ਕਰਵਾ ਕੇ ਉਹਨਾਂ ਦੀ ਦੁੱਖਦਾਈ ਜਿੰਦਗੀ ਨੂੰ ਸੁਖ ਵਿੱਚ ਬਦਲਿਆ, ਇਸ ਕਰਕੇ ਉਹਨਾਂ ਦਾ ਕੋਈ ਵੀ ਅਪਮਾਨ ਇਸ ਧਰਤੀ ਦੇ ਬਰਦਾਸ਼ਤ ਨਹੀਂ ਕੀਤੇ ਜਾਵੇਗਾ
ਖੁਸ਼ੀ ਰਾਮ ਆਈ. ਏ. ਐਸ (ਰਿਟਾ.)
ਪ੍ਰਧਾਨ ਸਮਾਜਿਕ ਸਮਾਨਤਾ ਸੰਗਠਨ ਪੰਜਾਬ (ਰਜਿ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਾ ਅੰਬੇਡਕਰ ਬੁੱਧਿਸਟ ਟਰੱਸਟ ਬੰਗਾ ਨੇ ਅਮਿਤ ਸ਼ਾਹ ਖਿਲਾਫ਼ ਪਾਇਆ ਨਿਖੇਧੀ ਮਤਾ
Next articleਸ਼ਹੀਦ ਭਗਤ ਸਿੰਘ ਨਗਰ ਦੇ ਬਸਪਾ ਵਰਕਰਾਂ ਨੂੰ ਅਪੀਲ –ਸਰਬਜੀਤ ਸਿੰਘ ਜਾਫਰਪੁਰੀ