ਏਕ ਨੂਰ ਸਵੈਂ ਸੇਵੀ ਸੰਸਥਾ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਹੋਈ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕ ਅਹਿਮ ਮੀਟਿੰਗ ਸੰਸਥਾ ਦੈ ਚੇਅਰਮੈਨ ਸ ਇੰਦਰਜੀਤ ਸਿੰਘ ਵਾਰੀਆ ਜੀ ਦੀ ਪ੍ਰਧਾਨਗੀ ਹੇਠ ਹੋਈ ,ਜਿਸ ਵਿਚ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਦੀ ਵਰਤਮਾਨ ਨਾਜਕ ਸੇਹਤ ਸਥਿਤੀ ਤੇ ਚਿੰਤਾ ਜ਼ਾਹਿਰ ਕਰਦਿਆ ਸ ਇੰਦਰਜੀਤ ਸਿੰਘ ਵਾਰੀਆ ,ਉਪ ਚੇਅਰਮੈਨ ਸ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਸ ਬਲਵੀਰ ਸਿੰਘ ਐਕਸ ਆਰਮੀ, ਜਥੇਦਾਰ ਸਵਰਨਜੀਤ ਸਿੰਘ ਪਠਲਾਵਾ ਮੂਖੀ ਧਾਰਮਿਕ ਵਿੰਗ ।ਜਨ ਸਕੱਤਰ ਮਾ ਤਰਲੋਚਨ ਸਿੰਘ ਪਠਲਾਵਾ ,ਲੈਕਚਰਾਰ ਤਰਸੇਮ ਪਠਲਾਵਾ ਅਤੇ ਪ੍ਰਧਾਨ ਸ ਪ੍ਰਮਜੀਤ ਸਿੰਘ ਸੂਰਾਪੁਰ ਨੇ ਇਕ ਸਾਂਝੇ ਬਿਆਨ ਵਿਚ ਬੋਲਦਿਆਂ ਆਖਿਆ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਸ ਜਗਜੀਤ ਸਿੰਘ ਡੱਲੇਵਾਲ ਦੀ ਸੇਹਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਇਸ ਲਈ ਕੇਂਦਰ ਅਤੇ ਪੰਜਾਬ ਦੀਆ ਸਰਕਾਰਾਂ ਨੂੰ ਤੁਰੰਤ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਦਿਆਂ ਖੁੱਲ ਦਿਲੀ ਦਿਖਾਉਣੀ ਚਾਹੀਦੀ ਹੈਂ। ਪਰ ਦੁਖ ਇਸ ਗੱਲ ਦਾ ਹੈ ਕਿ ਦੋਨੋਂ ਸਰਕਾਰਾਂ ਕਿਸਾਨੀ ਮਸਲਿਆਂ ਤੇ ਗੰਭੀਰ ਨਹੀ ਹਨ। ਉਹਨਾਂ ਕਿਹਾ ਕਿ ਜੇਕਰ ਸ ਜਗਜੀਤ ਸਿੰਘ ਡੱਲੇਵਾਲ ਦੀ ਸੇਹਤ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਨਾਲ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਵਿਚ ਬੁਹਤ ਵੱਡਾ ਰੋਹ ਪੇਂਦਾ ਹੋ ਜਾਵੇਗਾ । ਜਿਸਦਾ ਦੇਸ਼ ਦੀ ਕਾਨੂੰਨ ਵਿਵਸਥਾ ਤੇ ਵੀ ਬੂਰਾ ਅਸਰ ਪੈ ਸਕਦਾ ਹੈ । ਇਸ ਲਈ ਮੌਕੇ ਦੀਆਂ ਹਾਕਿਮ ਸਰਕਾਰਾਂ ਨੂੰ ਦੇਸ਼ ਦੇ ਅੰਨ ਦਾਤਾ , ਕਿਸਾਨਾ ਦੀਆਂ ਹੱਕੀ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ ਆਤਮਾਂ ਸਿੰਘ ਸੂਰਾਪੁਰ, ਪ੍ਰੋ ਚਰਨਜੀਤ ਸਿੰਘ ਪੋਸੀ, ਸ ਬਲਵੀਰ ਸਿੰਘ ਯੂ ਕੇ, ਅਮਰਜੀਤ ਸਿੰਘ ਸੂਰਾਪੁਰ,ਸੰਦੀਪ ਕੁਮਾਰ ਗੌੜ,ਮਾ ਰਮੇਸ਼ ਕੁਮਾਰ ਪਠਲਾਵਾ, ਹਰਜੀਤ ਸਿੰਘ ਜੀਤਾ, ਮਾ ਸੁਰਿੰਦਰ ਸਿੰਘ ਕਰਮ,ਜੀ ਚੰਨੀ ਪਠਲਾਵਾ, ਸਤੀਸ਼ ਕੁਮਾਰ ਐਮਾਂ ਜਟਾਂ, ਡਾ ਕੁਲਦੀਪ ਰਾਜ ਬੰਗਾ, ਰਜਿੰਦਰ ਸਿੰਘ ਜਿੰਦਾ  ਹਾਜਿਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੇਸੀ ਹੋਟਲ ਮੈਨਜਮੈਂਟ ਕਾਲਜ ’ਚ ਕੇਕ ਮਿਕਸਿੰਗ ਦੇ ਸਮਾਨ ਨਾਲ ਬਣਾਏ ਜਾਣਗੇ ਕਈ ਤਰ੍ਹਾਂ ਦੇ ਕੇਕ
Next articleਬਸਪਾ ਦਾ ਦੇਸ਼ ਵਿਆਪੀ ਅੰਦੋਲਨ ਮੀਲ ਪੱਥਰ ਸਾਬਤ ਹੋਵੇਗਾ ਚੌਹਾਨ।