ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਕਪੂਰਥਲਾ ਮਮਤਾ ਬਜਾਜ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਨੇ ਜ਼ਿਲ੍ਹੇ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਮੁੱਖੀਆਂ ਨੂੰ ਆਖਿਆ ਕਿ ਉਹ ਵਿਦਿਆਰਥੀਆਂ ਦੀ ਅਪਾਰ ਆਈ ਡੀ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਉਣ। ਉਹਨਾਂ ਆਖਿਆ ਕਿ ਸਕੂਲ ਵਿੱਚ ਪੜ੍ਹ ਰਹੇ ਹਰੇਕ ਵਿਦਿਆਰਥੀ ਦੀ ਅਪਾਰ ਆਈ ਡੀ ਸਮੇਂ ਦੀ ਮੁੱਖ ਲੋੜ ਹੈ।ਜਿਸ ਨਾਲ ਵਿਦਿਆਰਥੀ ਦਾ ਸਮੁੱਚਾ ਰਿਕਾਰਡ ਦਰਜ ਹੋ ਜਾਵੇਗਾ ਅਤੇ ਉਹ ਉਸ ਸਮੇਂ ਤੱਕ ਚਲੇਗਾ ਜਦ ਤੱਕ ਉਹ ਸਕੂਲ ਦਾ ਵਿਦਿਆਰਥੀ ਰਹੇਗਾ। ਮਮਤਾ ਬਜਾਜ ਤੇ ਡਾਕਟਰ ਬਲਵਿੰਦਰ ਸਿੰਘ ਬੱਟੂ ਨੇ ਆਖਿਆ ਕਿ ਅਗਲੇ ਦਿਨਾਂ ਵਿੱਚ ਸਰਦੀ ਦੀਆਂ ਛੁੱਟੀਆਂ ਸਕੂਲਾਂ ਵਿੱਚ ਹੋ ਜਾਣਗੀਆਂ, ਇਸ ਲਈ ਸਾਰੇ ਸਕੂਲ ਮੁੱਖੀ ਸਮਾਂ ਰਹਿੰਦਿਆਂ ਹੀ ਵਿਦਿਆਰਥੀਆਂ ਦੀ ਅਪਾਰ ਆਈ ਡੀ ਦਾ ਕੰਮ ਮੁਕੰਮਲ ਕਰ ਲੈਣ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁੱਖੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ 100 ਫੀਸਦੀ ਅਪਾਰ ਆਈ ਡੀ ਨਾ ਬਣਨ ਲਈ ਸਕੂਲ ਮੁੱਖੀ ਜ਼ਿੰਮੇਵਾਰ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly