ਏਕ ਜੋਤ ਵਿਕਲਾਂਗ ਸਕੂਲ ਦੇ ਬੱਚਿਆਂ ਨੇ 25ਵੀਂ ਪੰਜਾਬ ਸਟੇਟ ਸਪੈਸ਼ਲ ਉਲੰਪਿਕ ਖੇਡਾਂ ਵਿੱਚ ਮੱਲਾਂ ਮਾਰੀਆਂ

ਲੁਧਿਆਣਾ (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਖੇ ਆਯੋਜਿਤ ਹੋਈਆਂ 25ਵੀਂ ਪੰਜਾਬ ਸਟੇਟ ਸਪੈਸ਼ਲ ਉਲੰਪਿਕ ਖੇਡਾਂ ਅਤੇ ਪਹਿਲੀ ਨਾਰਥ ਜੋਨ ਸਪੈਸ਼ਲ ਉਲੰਪਿਕ ਖੇਡਾਂ ਬੀਤੇ ਦਿਨੀਂ ਸੰਪੰਨ ਹੋਈਆਂ । ਇਹਨਾਂ ਖੇਡਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ ਅਤੇ ਕਸ਼ਮੀਰ, ਚੰਡੀਗੜ੍ਹ ਅਤੇ ਦਿੱਲੀ ਦੇ ਅਥਲੀਟਾਂ ਨੇ ਭਾਗ ਲਿਆ। ਏਕ ਜੋਤ ਵਿਕਲਾਂਗ ਸਕੂਲ ਦੇ ਬੱਚਿਆਂ ਨੇ ਇਹਨਾਂ ਖੇਡਾਂ ਵਿੱਚ ਮੱਲਾਂ ਮਾਰੀਆਂ।  ਵਿਮਲ ਕੁਮਾਰ ਇਕੱਲੇ ਨੇ 110 ਕਿਲੋਗ੍ਰਾਮ ਡੈਡ ਲਿਫਟ, 90 ਕਿਲੋਗ੍ਰਾਮ ਸਕੁਐਟ ਅਤੇ 80 ਕਿਲੋਗ੍ਰਾਮ ਬੈਂਚ ਪ੍ਰੈਸ ਵਿੱਚ ਭਾਗ ਲੈ ਕੇ ਤਿੰਨ ਗੋਲਡ ਮੈਡਲ ਪ੍ਰਾਪਤ ਕੀਤੇ। ਸਨੀ ਕੁਮਾਰ ਨੇ 50 ਮੀਟਰ ਡੈਸ਼ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਅੰਕਿਤ ਕੁਮਾਰ ਨੇ 50 ਮੀਟਰ ਡੈਸ਼ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ, ਅਭਿਸ਼ੇਕ ਨੇ 10 ਮੀਟਰ ਵੀਲ‌ ਚੇਅਰ ਵਾਕ ਵਿੱਚ ਪਹਿਲ਼ਾ ਸਥਾਨ ਹਾਸਲ ਕਰਕੇ ਗੋਲਡ ਮੈਡਲ, ਵੇਦਾਂਤ ਨਈਅਰ ਨੇ ਸ਼ਾਰਟ ਪੁੱਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਅਤੇ 100 ਮੀਟਰ ਡੈਸ਼ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ।  ਸ਼ੁਭਮ ਕੁਮਾਰ ਨੇ ਸਾਫਟ ਬਾਲ ਥਰੋ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਮੈਡਲ, ਸ਼ੋਇਬ ਅਖ਼ਤਰ ਨੇ ਬੋਚੀ ਖੇਡ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਮੈਡਲ, ਅਭਿਸ਼ੇਕ ਨੇ ਸਾਫਟ ਬਾਲ ਥਰੋ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਮੈਡਲ, ਸਿਮਰਜੀਤ ਸਿੰਘ ਨੇ ਬੋਚੀ ਖੇਡ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ । ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਤਵੰਤ ਕੌਰ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਮੈਨੇਜਰ ਕਰਨੈਲ ਸਿੰਘ ਨੇ ਬੱਚਿਆਂ ਨੂੰ ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਲੜਕਿਆਂ ਵਾਂਗ ਲੜਕੀਆਂ ਨੂੰ ਵੀ ਖੇਡਾਂ ਵਿੱਚ ਭਾਗ ਲੈ ਕੇ ਸਕੂਲ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਕੋਚ ਨਿਸ਼ਾਂਤ ਮੰਡੋਰਾ ਦੀ ਬਦੌਲਤ ਹੀ ਬੱਚਿਆਂ ਨੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleसंविधान के 75 साल: हम कहाँ हैं
Next articleਸਕੂਲ ਮੁੱਖੀ ਵਿਦਿਆਰਥੀਆਂ ਦੀ “ਅਪਾਰ ਆਈ ਡੀ” ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਉਣ -ਮਮਤਾ ਬਜਾਜ/ ਡਾ ਬਲਵਿੰਦਰ ਸਿੰਘ ਬੱਟੂ