ਜੌਰਜੀਆ ਵਿੱਚ ਮਰੇ ਰਵਿੰਦਰ ਦੀ ਪਤਨੀ ਨੂੰ ਪੰਜਾਬ ਸਰਕਾਰ ਨੌਕਰੀ ਦੇਵੇ – ਜੱਸਲ ਅਤੇ ਪੈਂਥਰ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਕੀਤੀ। ਸੋਸਾਇਟੀ ਦੇ ਜਨਰਲ ਸਕੱਤਰ ਧਰਮਪਾਲ ਪੈਂਥਰ ਨੇ ਦੱਸਿਆ ਕਿ ਜਾਰਜੀਆ ਦੇਸ਼ ਵਿੱਚ ਇੱਕ ਰੈਸਟੋਰੈਂਟ ਵਿੱਚ ਕਾਰਬਨ ਮੋਨੋਆਕਸਾਈਡ ਦੇ ਕਾਰਣ 12 ਲੋਕਾਂ ਦੀ ਮੌਤ ਹੋ ਗਈ। ਸਮੂਹ ਅਹੁਦੇਦਾਰਾਂ ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਮੂਹ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਸੁਸਾਇਟੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਇਸ ਘਟਨਾ ਦੇ ਸ਼ਿਕਾਰ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਸ਼ੋਕ ਸਭਾ ਵਿੱਚ ਐਸ ਸੀ/ ਐਸ ਟੀ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ, ਜ਼ੋਨਲ ਸਕੱਤਰ ਆਰ ਸੀ ਮੀਣਾ, ਵਰਕਿੰਗ ਪ੍ਰਧਾਨ ਸੋਹਣ ਬੈਠਾ, ਆਈ ਆਰ ਟੀ ਐਸ ਏ ਦੇ ਪ੍ਰਧਾਨ ਦਰਸ਼ਨ ਲਾਲ, ਸੋਸਾਇਟੀ ਦੇ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਸ਼ਿੰਦ ਪਾਲ ਐਸ ਐਸ ਈ, ਰਣਜੀਤ ਸਿੰਘ, ਧਰਮਵੀਰ ਅੰਬੇਡਕਰੀ ਹਰਮੇਸ਼ ਲਾਲ, ਗੁਰਮੁੱਖ ਸਿੰਘ ਬੋਧੀ, ਪ੍ਰਮੋਦ ਕੁਮਾਰ, ਪੂਰਨ ਚੰਦ ਬੋਧੀ, ਕਨਵੀਨਰ ਕਸ਼ਮੀਰ ਸਿੰਘ, ਲੱਖੀ ਬਾਬੂ, ਪ੍ਰਮੋਦ ਸਿੰਘ, ਨਿਰਮਲ ਸਿੰਘ, ਵੀਰ ਸਿੰਘ, ਸੰਤੋਖ ਸਿੰਘ, ਅਵਤਾਰ ਸਿੰਘ ਝੱਮਟ, ਰਾਹੁਲ ਕੁਮਾਰ, ਰਿਸ਼ੀ ਰੰਗਾ, ਦਲਵਾਰਾ ਸਿੰਘ, ਰਜਿੰਦਰ ਸਿੰਘ, ਦੇਸ ਰਾਜ, ਐਸ. ਕੇ. ਭਾਰਤੀ, ਸੁਦੇਸ਼ ਪਾਲ, ਖਜ਼ਾਨਚੀ ਧਰਮਵੀਰ, ਲਵਲੀ ਸਿੰਘ, ਕਰਨ ਸਿੰਘ, ਸੂਰਜ ਸਿੰਘ, ਕੁਲਵੰਤ ਰਾਏ, ਸ਼ਿਵ ਕੁਮਾਰ, ਕਮਲੇਸ਼ ਸੰਧੂ,  ਕੁਲਵਿੰਦਰ ਚੰਦ, ਭਰਤ ਸਿੰਘ, ਪ੍ਰਨੀਸ਼ ਕੁਮਾਰ, ਸੋਹਣ ਲਾਲ, ਰਵਿੰਦਰ ਕੁਮਾਰ, ਗੁਰਬਖਸ਼ ਸਲੋਹ, ਓਮ ਪ੍ਰਕਾਸ਼, ਅਜੇ ਕੁਮਾਰ, ਸਲਵਿੰਦਰ ਸਿੰਘ ਅਤੇ ਗੁਰਦਿਆਲ ਜੱਸਲ ਆਦਿ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਵਿੱਚ ਮਾਰੇ ਗਏ ਗਰੀਬ ਪਰਿਵਾਰ ਨਾਲ ਸਬੰਧਤ ਕੋਟ ਰਾਮਦਾਸ, ਜਲੰਧਰ ਦੇ ਰਹਿਣ ਵਾਲੇ ਸ਼੍ਰੀ ਰਵਿੰਦਰ ਦੀ ਵੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ ਜੋ ਅਜੇ ਬਹੁਤ ਛੋਟੇ ਹਨ। ਸ਼੍ਰੀ ਜੱਸਲ ਅਤੇ ਪੈਂਥਰ ਨੇ ਕਿਹਾ ਕਿ ਪੰਜਾਬ ਸਰਕਾਰ ਰਵਿੰਦਰ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਠੱਟਾ ਨਵਾਂ ਵਿਖੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਅਗਵਾਈ ਵਿੱਚ ਵਿਕਾਸ ਕਾਰਜਾਂ ਦੀ ਆਰੰਭਤਾ
Next articleਇਹਨੂੰ ਕਹਿੰਦੇ ਹਨ ਬਲ਼ਦੀ ਉੱਤੇ ਤੇਲ ਪਾਉਣਾ, ਇੱਕ ਮਸਲਾ ਠੰਡਾ ਨਹੀਂ ਹੁੰਦਾ ਅਗਲਾ ਤਿਆਰ