ਦਿੜਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਇੰਨੀ ਦਿਨੀਁ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਸਥਾਨਕ ਸ਼ਹਿਰ ਕਸਬੇ ਅੰਦਰ ਪੂਰੀ ਗਹਿਮਾ ਗਹਿਮੀ ਹੈ। ਮੈਦਾਨ ਵਿੱਚ ਉਤਰੇ ਉਮੀਦਵਾਰ ਆਪਣਾ ਪੂਰਾ ਜੋਰ ਲਾ ਕੇ ਚੋਣਾਂ ਜਿੱਤਣ ਲਈ ਯਤਨਸ਼ੀਲ ਹਨ। ਸ਼ਹੀਦੀ ਹਫਤੇ ਨੂੰ ਮੁੱਖ ਰੱਖ ਕੇ ਰਸਮੀਂ ਤੌਰ ਤੇ ਚੋਣਾਂ ਨਾ ਲੜਨ ਦਾ ਐਲਾਨ ਕਰਨ ਵਾਲੀ ਪੰਜਾਬ ਦੀ ਪੰਥਕ ਜਮਾਤ ਕਹਾਉਣ ਦੇ ਦਾਅਵੇ ਕਰਨ ਵਾਲੀ ਸ੍ਰੋਮਣੀ ਅਕਾਲੀ ਦਲ ਇੰਨਾ ਚੋਣਾਂ ਵਿੱਚ ਭਾਵੇਂ ਆਪ ਮੈਦਾਨ ਵਿੱਚ ਨਹੀਂ ਪਰ ਉਹ ਸਿੱਧੇ ਅਸਿੱਧੇ ਰੂਪ ਵਿੱਚ ਆਪਣੀ ਪਾਰਟੀ ਦੀ ਤੱਕੜੀ ਤੋਂ ਉਤਰ ਕੇ ਝਾੜੂ ਤੇ ਕਮਲ ਦਾ ਫੁੱਲ ਲੈ ਕੇ ਮੈਦਾਨ ਵਿੱਚ ਆਏ ਉਮੀਦਵਾਰਾਂ ਦਾ ਸਮਰਥਨ ਕਰ ਰਹੀ ਹੈ। ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸ੍ ਗੁਲਜ਼ਾਰ ਸਿੰਘ ਮੂਣਕ ਭਾਵੇਂ ਇੱਥੇ ਕੋਈ ਵੀ ਗਤੀਵਿਧੀ ਨਹੀ ਕਰ ਰਹੇ ਪਰ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੇ ਧੜੇ ਨਾਲ ਸਬੰਧਤ ਆਗੂ ਅਤੇ ਸ੍ਰੋਮਣੀ ਅਕਾਲੀ ਦਲ ਵਿੱਚ ਸੁਧਾਰ ਕਰਨ ਦੇ ਦਾਅਵੇ ਕਰਨ ਵਾਲੇ ਢੀਂਡਸਾ ਧੜੇ ਦੇ ਲੋਕ ਇੰਨਾ ਚੋਣਾਂ ਵਿੱਚ ਸਰਗਰਮ ਹਨ। ਢੀਂਡਸਾ ਧੜੇ ਦੇ ਵਰਕਰ ਪੂਰੀ ਤਾਕਤ ਨਾਲ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਉਮੀਦਵਾਰਾਂ ਦਾ ਸਮਰਥਨ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਕੁਨਬੇ ਵਿੱਚ ਸ਼ਾਮਿਲ ਕੁਝ ਆਗੂਆਂ ਦੇ ਆਪਣੇ ਨਜਦੀਕੀ ਵੀ ਆਪ ਪਾਰਟੀ ਦੇ ਉਮੀਦਵਾਰ ਹਨ। ਅਜਿਹੇ ਮਾਹੌਲ ਵਿੱਚ ਵੋਟਰ ਹੁਣ ਆਪਣਾ ਫੈਸਲਾ ਜਰੂਰ ਸੁਰਖਿਅਤ ਰੱਖਣਗੇ। ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਇੱਕ ਦੂਜੇ ਤੇ ਤਾਂਬੜ ਤੋੜ ਹਮਲੇ ਕਰਨ ਵਾਲੇ ਕਿਹੜੇ ਵੇਲੇ ਘਿਓ ਖਿਚੜੀ ਹੋ ਗਏ ਇਹ ਬੜਾ ਹੈਰਾਨੀਜਨਕ ਪਹਿਲੂ ਹੈ। ਬੇਸਿੱਕ ਵੱਡੇ ਆਗੂ ਖੁੱਲ ਕੇ ਸਾਹਮਣੇ ਨਹੀਂ ਆਏ ਪਰ ਉਨ੍ਹਾਂ ਦੇ ਚੇਲੇ ਹੁਣ ਆਪ ਲਈ ਵੋਟਾਂ ਮੰਗ ਰਹੇ ਹਨ। ਜਮੀਨੀ ਪੱਧਰ ਤੇ ਅੱਜ ਨਾ ਅਕਾਲੀ ਦਲ ਬਾਦਲ ਦਾ ਕੋਈ ਆਧਾਰ ਹੈ ਨਾ ਹੀ ਸੁਧਾਰ ਲਹਿਰ ਵਾਲਿਆਂ ਦੀ ਕੋਈ ਰਾਜਨੀਤਕ ਬੁੱਕਤ ਹੈ। ਪਰ ਹੁਣ ਮੱਦਦ ਵੀ ਉਨ੍ਹਾਂ ਦੀ ਕਰ ਰਹੇ ਹਨ ਜਿੰਨਾ ਹੱਥੋਂ ਰੱਜ ਕੇ ਜਲੀਲ ਹੋਏ ਸਨ। ਵੋਟਾਂ ਭਾਵੇਂ ਕੋਈ ਵੀ ਹੋਣ ਪਰ ਵੋਟਰਾਂ ਨੂੰ ਚੰਗੇ ਅਕਸ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਦਲ ਬਦਲੂਆ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਦਿੜਬਾ ਵਾਸੀ ਵੀ ਸਾਇਦ ਦਲ ਬਦਲਣ ਵਾਲਿਆਂ ਨੂੰ ਨਿਕਾਰ ਦੇਣਗੇ। ਪਰ ਪੰਥਕ ਪਾਰਟੀ ਵਾਲਿਆਂ ਦੀ ਸਥਿਤੀ ਜਰੂਰ ਹਾਸੋਹੀਣੀ ਹੈਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly