ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਧੰਨ-ਧੰਨ ਦਸਮ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ ‘ਸੂਬੇ ਜਾਣੀ ਨਾ ਤੂੰ ਬੱਚੇ” ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ ਵਿਖੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਪੱਤਰਕਾਰ ਕਰਮਵੀਰ ਸਿੰਘ ਪ੍ਰੋਡਿਊਸਰ ਯੋਗਰਾਜ ਸਿੰਘ ਦਿਓਲ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਗੀਤਕਾਰ ਕਾਲਾ ਕਾਲਰੀਆਂ ਵਲੋਂ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਪ੍ਰੋਡਿਊਸਰ ਯੋਗਰਾਜ ਸਿੰਘ ਦਿਓਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਦਿਓਲ ਇੰਟਰਟੇਨਮੈਂਟ ਮਿਊਜਿਕ ਕੰਪਨੀ ਵਲੋਂ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੀ ਆਵਾਜ਼ ਨਾਲ ਸ਼ਿੰਗਾਰਿਆ ਹੋਇਆ ਹੈ ਅਤੇ ਇਸ ਧਾਰਮਿਕ ਗੀਤ ਨੂੰ ਕਾਲਾ ਕਾਲਰੀਆਂ ਵਲੋਂ ਕਲਮਬੱਧ ਕੀਤਾ ਗਿਆ ਹੈ। ਇਸ ਦਾ ਸੰਗੀਤ ਹਰੀ ਅਮਿਤ, ਵੀਡੀਓ ਡਾਇਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਵਲੋਂ ਤਿਆਰ ਕੀਤਾ ਗਿਆ ਹੈ। ਇਸ ਮੌਕੇ ਜਥੇਦਾਰ ਮਨੋਹਰ ਸਿੰਘ, ਕਰਮਵੀਰ ਸਿੰਘ, ਬਲਵੀਰ ਸ਼ੇਰਪੁਰੀ, ਰਾਜੂ ਕਮਾਲ ਕੇ (ਕੈਮਰਾਮੈਨ), ਗੁਰਮੇਜ ਸਹੋਤਾ, ਸਿੱਧੂ ਸਤਨਾਮ, ਉਸਤਾਦ ਹਰਭਜਨ ਹਰੀ (ਜੈ ਮਿਊਜ਼ਿਕ ਸਟੂਡਿਓ) ਦਾ ਵਿਸ਼ੇਸ਼ ਸਹਿਯੋਗ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly