ਬੂਸੋਵਾਲ ਸਕੂਲ ਵਿਖੇ ਬਲਾਕ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ, ਜੇਤੂ ਟੀਮਾਂ ਨੂੰ ਟਰਾਫੀਆਂ, ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ

ਸਮਾਰੋਹ ਦੋਰਾਨ ਬੀਐਨਓ ਸਪਨਾ ਗੁਪਤਾ ਨੂੰ ਸਨਮਾਨਿਤ ਕਰਦੇ ਸਰਪੰਚ ਬਿਕਰ ਸਿੰਘ ਅਤੇ ਸਮੂਹ ਸਕੂਲ ਸਟਾਫ ।

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦਲਜਿੰਦਰ ਕੌਰ ਅਤੇ ਉਪ ਜਿਲਾ ਸਿੱਖਿਆ ਅਫਸਰ ਰਜੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸਪਨਾ ਗੁਪਤਾ ਦੀ ਗਤੀਸ਼ੀਲ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬੂਸੋਵਾਲ ਵਿਖੇ ਬਲਾਕ ਪੱਧਰੀ ਆਰ ਆਰ ਏ ਕੁਇਜ਼ ਮੁਕਾਬਲੇ  ਕਰਵਾਏ ਗਏ। ਸਮਾਰੋਹ ਵਿਚ ਸਰਪੰਚ ਬਿੱਕਰ ਸਿੰਘ ਅਤੇ ਪੰਚਾਇਤ ਮੈਂਬਰ ਸਾਹਿਬਾਨ ਜਸਕਰਨ ਸਿੰਘ ਅਤੇ ਹਰਜੀਤ ਸਿੰਘ ਨੇ  ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ। ਇਹਨਾਂ ਮੁਕਾਬਲਿਆਂ ਦੌਰਾਨ ਮਿਡਲ ਕੈਟਾਗਰੀ ਵਿੱਚ ਸਰਕਾਰੀ ਮਿਡਲ ਸਕੂਲ ਸ਼ਤਾਬਗੜ੍ਹ ਦੀ ਟੀਮ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ਾਹਵਾਲਾ ਅੰਦਰੀਸਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬੂੜੇਵਾਲ ਨੇ ਤੀਜਾ ਸਥਾਨ ਹਾਸਿਲ ਕੀਤਾ। ਸਕੈਂਡਰੀ ਕੈਟਾਗਰੀ ਵਿੱਚ ਸਰਕਾਰੀ ਹਾਈ ਸਕੂਲ ਆਹਲੀ ਕਲਾਂ ਦੀ ਟੀਮ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ਾਹਵਾਲਾ ਅੰਦਰੀਸਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤਲਵੰਡੀ ਚੌਧਰੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ। ਉਪਰੰਤ ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਬੀਐਨਓ ਸਪਨਾ ਗੁਪਤਾ, ਸਕੂਲ ਮੁਖੀ ਇੰਦਰਜੀਤ ਕੌਰ, ਮੁੱਖ ਅਧਿਆਪਕ ਬਲਕਾਰ ਸਿੰਘ ਤੇ ਮੰਗਤ ਰਾਮ, ਲੈਕਚਰਾਰ ਸੰਦੀਪ ਕੁਮਾਰ, ਬਲਾਕ ਕੋਆਰਡੀਨੇਟਰ ਹਰੀਸ਼ ਕੁਮਾਰ ਨੇ ਸਰਟੀਫਿਕੇਟ, ਮੈਡਲ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਕੁਇਜ਼ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬਲਾਕ ਸੁਲਤਾਨਪੁਰ ਲੋਧੀ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ, ਗਾਈਡ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਅਤੇ ਵਿਸ਼ੇਸ਼ ਮਹਿਮਾਨਾ, ਜੱਜ ਸਾਹਿਬਾਨਾ, ਮੁੱਖ ਅਧਿਆਪਕਾਂ ਤੇ ਬਲਾਕ ਕੋਆਰਡੀਨੇਟਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰਿੰਸੀਪਲ ਸਪਨਾ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ । ਉਨਾਂ ਨੇ ਸਮਾਰੋਹ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ ਦੀ ਸ਼ਲਾਘਾ ਕੀਤੀ। ਕੁਇਜ਼ ਮੁਕਾਬਲੇ ਵਿੱਚ ਅਧਿਆਪਕਾਂ ਅਰੁਣ ਭੱਲਾ, ਕੰਵਰਦੀਪ ਸਿੰਘ, ਦੀਪਕ ਚਾਵਲਾ, ਮਮਤਾ ਰਾਣੀ, ਨਿਸ਼ਾਨ ਸਿੰਘ, ਰੰਗੇਜ ਸਿੰਘ, ਮਨਦੀਪ ਸਿੰਘ, ਮਨਜੀਤ ਕੌਰ ਨੇ ਜੱਜਮੈਂਟ ਦਿੱਤੀ। ਇਸ ਮੌਕੇ ਸਕੂਲ ਸਟਾਫ ਸੁਖਵਿੰਦਰ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਦਲਵੀਰ ਸਿੰਘ, ਅੰਕੁਸ਼  ਨਾਰੰਗ, ਰਮਨਦੀਪ ਸਿੰਘ,ਸਰਬਜੀਤ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਮਨਜੋਤ ਕੌਰ, ਗੁਰਿੰਦਰ ਕੌਰ, ਇੰਦਰਜੀਤ ਕੌਰ, ਪਰਮਜੀਤ ਸਿੰਘ, ਕੈਂਪਸ ਮੈਨੇਜਰ ਦੀਦਾਰ ਸਿੰਘ, ਰੁਪਿੰਦਰ ਕੌਰ , ਗੁਰਮੀਤ ਕੌਰ, ਬਖਸ਼ੋ ਤੇ ਜਗੀਰ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਪਾਲ ਵਲੋਂ ਸਾਇੰਸ ਸਿਟੀ ਅਤੇ ਰੇਲ ਕੋਚ ਫੈਕਟਰੀ ਦਾ ਦੌਰਾ ਰੇਲ ਡੱਬਿਆਂ ਦੇ ਨਿਰਮਾਣ ਦਾ ਲਿਆ ਜਾਇਜ਼ਾ
Next articleਧਾਰਮਿਕ ਟ੍ਰੈਕ “ਵੱਡੇ ਸਾਕੇ ਛੋਟੇ ਸਾਹਿਬਜ਼ਾਦਿਆਂ ਦੇ” ਨਾਲ ਹਾਜ਼ਰ ਹੋਈ ਗਾਇਕਾ ਮਨਜੀਤ ਸਾਹਿਰਾ