(ਸਮਾਜ ਵੀਕਲੀ)
ਮੋਰਚਿਆਂ ਨੂੰ ਜਿੱਤ ਆਪ ਰਹੇ ਜੀ ‘ਅਜੀਤ’,
ਜਦੋਂ ਰਣ ਵਿੱਚ ਜੂਝੇ ਸੀ ‘ਜੁਝਾਰ’ ਬਣ ਕੇ।
‘ਜੋਰਾਵਰ’ ਬਣ ਕੀਤਾ ਔਕੜਾਂ ਨੂੰ ‘ਫਤਿਹ’,
ਭਾਵੇਂ ਟੁੱਟੀਆਂ ਸੀ ਢੇਰ ਜਾਂ ਅੰਬਾਰ ਬਣ ਕੇ।
ਚੇਤਿਆਂ ‘ਚੋਂ ਗੁਜਰੇ ਨਾ ‘ਗੁਜਰੀ’ ਕਦੇ ਵੀ,
ਸਦਾ ਸੰਗ ਜਿਵੇਂ ਝੰਡਾ-ਬਰਦਾਰ ਬਣ ਕੇ।
‘ਤੇਗ’ ਦੀ ਬਹਾਦਰੀ ਵੀ ਦੇਵੇ ਅਗਵਾਈ
ਕਿ ਨਿਤਾਣਿਆਂ ਦੇ ਰਹੀਏ ਪਹਿਰੇਦਾਰ ਬਣ ਕੇ।
ਦੱਸੇ ‘ਦਸ਼ਮੇਸ਼’ ਬਾਕਮਾਲ ਜਿਹਾ ਗੁਰ,
ਕਿਵੇਂ ਚੱਲਦੀ ਕਲਮ ਹਥਿਆਰ ਬਣ ਕੇ।
ਜ਼ਫ਼ਰਨਾਮਾ ਧਿਆਨ ਧਰ ਰੋਮੀਆਂ ਘੜਾਮੇਂ,
ਨਹੀਂ ਤੇ ਕੱਖ ਨਹੀਉਂ ਫਾਇਦਾ ਸਾਹਿਤਕਾਰ ਬਣ ਕੇ।
ਰੋਮੀ ਘੜਾਮੇਂ ਵਾਲ਼ਾ।
9855281105 ( ਵਟਸਪ ਨੰ.)