(ਸਮਾਜ ਵੀਕਲੀ)
ਹਮੇਸ਼ਾਂ ਦੀ ਤਰਾਂ ਸੱਚ ਲਿਖਣ ਲੱਗਾ ਹਾਂ,
ਬਹਿ ਜਾ ਲਾਗੇ ਹੋ ਕੇ ਮੇਰੇ ਕੋਲ ਕੁੜੇ l
ਸਾਦੇ ਕੱਪੜਿਆਂ ਵਿੱਚ ਜ਼ਿੰਦਗੀ ਕੱਟੀ,
ਮਹਿੰਗੇ ਸੂਟਾਂ ਦਾ ਨਾ ਸ਼ੌਕੀਨ ਕੁੜੇ l
ਰੋਜ਼ ਤੜਕੇ ਵੇਲੇ ਦੇ ਨਾਲ ਉੱਠ ਪਵਾਂ,
ਉਡੀਕੀ ਦੀ ਨਹੀਂ ਚੜ੍ਹਦੀ ਸਵੇਰ ਕੁੜੇ l
ਕੰਮ ਔਖਾ ਸੌਖਾ ਸਿਰੇ ਲਗਾ ਦੇਈ ਦਾ,
ਵਿੱਚ ਵਿਚਾਲੇ ਛੱਡੀ ਦੀ ਨੀ ਕਸਰ ਕੁੜੇ l
ਹਰ ਵਕਤ ਸੋਚ ਸਮਝ ਕੇ ਚੱਲੀ ਦਾ,
ਖਿਲਾਰੀ ਦਾ ਨਹੀਂ ਜਿਆਦਾ ਝੱਲ ਕੁੜੇ l
ਪਰਿਵਾਰ ਦੇ ਵਿੱਚ ਰਲ ਮਿਲ ਰਹੀ ਦਾ,
ਬੁਰਾ ਹੁੰਦਾ ਹੈ ਜ਼ਿੰਦਗੀ ਵਿੱਚ ਕੱਲ ਕੁੜੇ l
ਨਸ਼ਿਆਂ ਤੋਂ ਬਿਨਾਂ ਹੈ ਜ਼ਿੰਦਗੀ ਕੱਟੀ,
ਕਈਆਂ ਨੂੰ ਇਸੇ ਗੱਲ ਦਾ ਸੱਲ ਕੁੜੇ l
ਪਾਣੀ’ਚ ਬਿਨਾਂ ਸੋਚੇ ਨਾ ਵੜ੍ਹ ਜਾਈਏ,
ਡੂੰਘਾਈ ਦੇ ਨਾਲ ਪਰਖੀਏ ਤੱਲ ਕੁੜੇ l
ਹਰ ਸਾਲ ਨਵੇਂ ਦਰਖਤ ਲਗਾ ਲਵਾਂ,
ਔਖੇ ਸ਼ੁੱਧ ਮਿਲਦੇ ਨੇ ਹਵਾ ਤੇ ਜਲ ਕੁੜੇ l
ਮਿਹਨਤ ਕਰਕੇ ਸਭ ਕੁੱਝ ਮਿਲ ਜਾਂਦਾ,
ਦੂਜਿਆਂ ਦਾ ਨਾ ਬਹਿ ਜਾਈਏ ਮੱਲ ਕੁੜੇ l
ਦੁਨੀਆਂ ਮਗਰ ਨਹੀਂ ਹਰ ਵੇਲੇ ਲੱਗੀਦਾ,
ਵਕਤ ਮਿਲਣ ਤੇ ਲਾਹ ਲੈਂਦੇ ਚੰਮ ਕੁੜੇ l
ਜ਼ਿੰਦਗੀ’ਚ ਬਹੁਤੇ ਕਾਹਲੇ ਨਹੀਂ ਪਈਦਾ,
ਫੁੱਲ ਲੱਗਣ ਪਹਿਲਾਂ ਫਿਰ ਫਲ ਕੁੜੇ l
ਹੋਣ ਮਾਂ ਬਾਪ ਜੇ ਜਿਉਂਦੇ ਸੇਵਾ ਕਰ ਲਈਏ,
ਰੱਬ ਨਾ ਬਹੁੜੇ ਕਿਤੇ ਬਹੁੜ੍ਹਦੇ ਮਾਂ ਬਾਪ ਕੁੜੇ l
ਅਵਤਾਰ ਜੋ ਵੰਡਿਆ ਉਹੀ ਵਾਪਿਸ ਮਿਲਦਾ,
ਖੁਰਦਪੁਰੀਏ ਦੀ ਗੱਲ’ਚ ਰਤਾ ਨਾ ਵਲ ਕੁੜੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147