ਜੀਵਨ ਜੋਤ ਸਹਿਤ ਸਭਾ ਸਾਹਨੇਵਾਲ ਦਾ ਦੂਜਾ ਸਲਾਨਾ ਸਮਾਗਮ ਹੋਇਆ, ਸਮਾਗਮ ਵਿੱਚ ਆਏ ਸਾਰੇ ਹੀ ਸਾਹਿਤਕਾਰਾਂ ਦਾ ਧੰਨਵਾਦ- ਜਤਿੰਦਰ ਕੌਰ ਸੰਧੂ

ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬੀਤੇ ਦਿਨੀਂ ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਦਾ ਦੂਜਾ ਸਲਾਨਾ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸਭਾ ਦੀ ਲਾਇਬ੍ਰੇਰੀ ਹਾਲ ਵਿੱਚ ਕਰਵਾਇਆ ਗਿਆ। ਜਿਸ ਵਿੱਚ ਤਿੰਨ ਸੁਰਿੰਦਰ ਦੀਪ ਕੌਰ, ਰਾਜਦੀਪ ਸਿੰਘ ਤੂਰ ਅਤੇ ਦਲਬੀਰ ਸਿੰਘ ਕਲੇਰ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਮਹੰਤ ਹਰਪਾਲ ਦਾਸ ਜੀ ਡੇਰਾ ਇਮਾਮਗੜ੍ਹ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਡਾਕਟਰ ਗੁਰਵਿੰਦਰ ਅਮਨ ਅਤੇ ਹਰਪ੍ਰੀਤ ਸਿੰਘ ਧੰਜਲ ਹਾਜ਼ਰ ਸਨ। ਇਸ ਸਮਾਗਮ ਵਿੱਚ ਸਾਬਕਾ ਕਾਂਗਰਸੀ ਆਗੂ ਮਲਕੀਤ ਸਿੰਘ ਦਾਖਾ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਭਾ ਦੇ ਪ੍ਰਧਾਨ ਜਤਿੰਦਰ ਕੌਰ ਸੰਧੂ ਜੀ ਵੱਲੋਂ ਆਏ ਹੋਏ ਸਾਰੇ ਮੁੱਖ ਮਹਿਮਾਨ, ਕਵੀ ਅਤੇ ਪਾਠਕਾਂ ਨੂੰ ਜੀ ਆਇਆ ਆਖਿਆ। ਸਨਮਾਨਾਂ ਦੀ ਰਸਮ ਤੋਂ ਬਾਅਦ ਕਵੀ ਹੀਰਾ ਸਿੰਘ ਤੂਤ ਦਾ ਕਾਵਿ ਸੰਗ੍ਰਹਿ ” ਬਿਖਰੇ ਰੰਗ ” ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਸਰੋਤਿਆਂ ਨੂੰ ਵਿਸ਼ੇਸ਼ ਗੱਲ ਇਹ ਦੇਖਣ ਨੂੰ ਮਿਲੀ ਕਿ ਕਾਂਗਰਸੀ ਆਗੂ ਮਲਕੀਤ ਸਿੰਘ ਦਾਖਾ ਜੀ ਇੱਕ ਰਾਜਨੀਤਿਕ ਨੇਤਾ ਹੋਣ ਦੇ ਨਾਲ ਨਾਲ ਇੱਕ ਵਧੀਆ ਸ਼ਾਇਰ ਵੀ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕੁੱਝ ਸ਼ੇਅਰ ਤੇ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਪੂਰੇ ਸਮਾਗਮ ਦੌਰਾਨ ਹਾਜ਼ਰੀ ਭਰੀ।
   ਇਸ ਤੋਂ ਬਾਅਦ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜਤਿੰਦਰ ਕੌਰ ਸੰਧੂ, ਨੇਤਰ ਸਿੰਘ ਮੁੱਤੋਂ, ਹਰਬੰਸ ਸਿੰਘ ਰਾਏ, ਸੰਪੂਰਨ ਸਿੰਘ ਸਨਮ, ਬਲਵੰਤ ਸਿੰਘ ਵਿਰਕ, ਸੁਖਵਿੰਦਰ ਸਿੰਘ ਅਨਹਦ, ਦਲਬੀਰ ਸਿੰਘ ਕਲੇਰ, ਹੀਰਾ ਸਿੰਘ ਤੂਤ, ਸੁਨੀਤਾ ਭਾਟੀਆ, ਪਰਮਜੀਤ ਕੌਰ ਮਹਿਕ, ਸੁਰਿੰਦਰ ਕੌਰ ਬਾੜਾ, ਅਮਰਜੀਤ ਸਿੰਘ ਸ਼ੇਰਪੁਰੀ, ਅਮਨਦੀਪ ਸਿੰਘ ਦਰਦੀ, ਜਗਪਾਲ ਸਿੰਘ ਜੱਗਾ ਜਮਾਲਪੁਰੀ, ਚੰਦ ਸਿੰਘ ਧਾਲੀਵਾਲ, ਸੁਰਿੰਦਰ ਦੀਪ ਕੌਰ, ਜਗਦੇਵ ਮਕਸੂਦੜਾ, ਰਾਜਦੀਪ ਸਿੰਘ ਤੂਰ, ਗੁਰਸੇਵਕ ਸਿੰਘ ਢਿੱਲੋਂ, ਸੁਰਿੰਦਰ ਪਾਲ ਕੌਰ ਪਰਮਾਰ, ਪਰਮਿੰਦਰ ਅਲਬੇਲਾ, ਜਸਵੀਰ ਕੌਰ, ਗੀਤ ਗੁਰਜੀਤ, ਰਵੀ ਮਹਿਮੀ, ਸੁਖਵਿੰਦਰ ਕੌਰ, ਹਰਿੰਦਰ ਗਿੱਲ, ਦੀਪ ਝਿੰਜਰ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ, ਸੁਖਬੀਰ ਸਿੰਘ ਭੁੱਲਰ, ਰਜਿੰਦਰ ਸਿੰਘ ਉੱਪਲ, ਕੇ ਸਾਧੂ ਸਿੰਘ, ਇੰਦਰਜੀਤ ਕੌਰ ਲੋਟੇ, ਸੁਖਵੀਰ ਸਿੰਘ ਮਜੀਠਾ, ਮਨੀਸ਼ਾ ਸਾਹਨੇਵਾਲ, ਤਰਨਜੀਤ ਕੌਰ ਗਰੇਵਾਲ, ਰਵਿੰਦਰ ਕੌਰ, ਹਰਪ੍ਰੀਤ ਸਿੰਘ ਸਿਹੋੜਾ, ਬਿੱਟੂ ਕਨੇਚ ਨੇ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਨਵਜੋਤ ਕੌਰ, ਬਲਜਿੰਦਰ ਕੌਰ, ਬਲਵੀਰ ਕੌਰ, ਸ਼ਿੰਦਰ ਕੌਰ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਗੁਰਸੇਵਕ ਸਿੰਘ ਢਿੱਲੋਂ ਵੱਲੋਂ ਬਾਖੂਬੀ ਨਿਭਾਈ ਗਈ।
  ਅੰਤ ਵਿੱਚ ਸਭਾ ਦੇ ਪ੍ਰਧਾਨ ਜਤਿੰਦਰ ਕੌਰ ਸੰਧੂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਹਿਰ ਦੇ ਆਸਪਾਸ ਗੁੜ ਬਨਾਉਣ ਵਾਲਿਆਂ ਵਲੋਂ ਬਾਲਣ ਦੀ ਥਾਂ ਵਰਤਿਆਂ ਜਾ ਰਿਹਾ ਇੰਡਸਟ੍ਰੀਆਲ ਵੇਸਟ:-ਪਲਾਸਟਿਕ ਰਬੜ
Next articleਵਲ (ਹੇਰਾ ਫੇਰੀ)