ਜਲੰਧਰ ,(ਸਮਾਜ ਵੀਕਲੀ) (ਜੱਸਲ) ਅੱਜ ਵਾਰਡ ਨੰਬਰ 14 ਤੋਂ ਬਸਪਾ ਉਮੀਦਵਾਰ ਸ੍ਰੀ ਹੰਸ ਰਾਜ ਬਿਰਦੀ ਸਾਬਕਾ ਸਰਪੰਚ ਸੋਫੀ ਪਿੰਡ ਵੱਲੋਂ ਵੋਟਰਾਂ ਨੂੰ ਆਪਣਾ ਇੱਕ -ਇਕ ਕੀਮਤੀ ਵੋਟ ਬਹੁਜਨ ਸਮਾਜ ਪਾਰਟੀ ਨੂੰ ਪਾਉਣ ਲਈ ਪੁਰਜ਼ੋਰ ਅਪੀਲ ਕੀਤੀ ਗਈ । ਅੱਜ ਉਸ ਸਮੇਂ ਸ੍ਰੀ ਬਿਰਦੀ ਜੀ ਨੂੰ ਚੋਣ ਨੂੰ ਹੋਰ ਬੱਲ ਮਿਲਿਆ , ਜਦੋਂ ਉਹਨਾਂ ਦੇ ਪਿੰਡ ਦੀ ਲੜਕੀ ਦੀਪ ਨਗਰ ਦੀ ਸਾਬਕਾ ਸਰਪੰਚ (ਗੁੱਡੀ) ਵਾਲੀ ਸਟਰੀਟ ਨਿਵਾਸੀਆਂ ਅਤੇ ਹੋਰ ਮੁਹੱਲੇ ਦੀਆਂ ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਵੱਲੋਂ ਬਹੁਤ ਦਿਲਚਸਪੀ ਦਿਖਾਈ ਅਤੇ ਭਰੋਸਾ ਜਿਤਾਇਆ ਗਿਆ ਕਿ ਅਸੀਂ ਇੱਕ- ਇੱਕ ਵੋਟ ਸ੍ਰੀ ਬਿਰਦੀ ਨੂੰ ਪਾ ਕੇ ਕਾਮਯਾਬ ਕਰਾਂਗੇ। ਬਸਪਾ ਆਗੂਆਂ , ਸਪੋਰਟਰਾਂ ਅਤੇ ਉਮੀਦਵਾਰ ਵੱਲੋਂ ਪੂਰੇ ਲਗਨ ਅਤੇ ਮਿਹਨਤ ਨਾਲ ਮਿਊਰ ਵਿਹਾਰ, ਪੰਚਸ਼ੀਲ ਇਨਕਲੇਵ , ਦੀਪ ਨਗਰ ਦੇ ਘਰ -ਘਰ ਜਾ ਕੇ ਵੋਟਾਂ ਪ੍ਰਾਪਤ ਕਰਨ ਲਈ ਸੂਝਵਾਨ ਵੋਟਰਾਂ ਨਾਲ ਸਾਂਝੇ ਤੌਰ ‘ਤੇ ਗੱਲਬਾਤ ਕੀਤੀ ਗਈ। ਸੂਝਵਾਨ ਵੋਟਰਾਂ ਨੇ ਵੀ ਭਰੋਸਾ ਦਿਵਾਇਆ ਕਿ ਇਸ ਵਾਰ ਅਸੀਂ ਬਸਪਾ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਵਿੱਚ ਜਰੂਰ ਭੇਜਾਂਗੇ। ਅੱਜ ਦੇ ਇਸ ਚੋਣ ਪ੍ਰਚਾਰ ਵਿੱਚ ਐਡਵੋਕੇਟ ਹਰਭਜਨ ਸਾਂਪਲਾ, ਜਗਦੀਸ਼ ਰਾਣਾ ਸਾਬਕਾ ਬਸਪਾ ਪ੍ਰਧਾਨ ਜਲੰਧਰ,ਨਰਿੰਦਰ ਰਾਣਾ, ਲਛਮਣ ਦਾਸ, ਨਰਿੰਦਰ ਅੰਬੇਡਕਰੀ, ਲਲਿਤ ਕੁਮਾਰ, ਰਾਮ ਜੀ ਲਾਲ,ਬਲਬੀਰ ਪੰਚ ਖੇੜਾ, ਗੋਪਾਲ ਪਾਲੀ, ਸਤੀਸ਼ ਕੁਮਾਰ ਕਲੱਸਟਰ ਪ੍ਰਧਾਨ, ਰਜਵੰਤ ਸਿੰਘ ਕਿਸਾਨ ਆਗੂ, ਸੁਨੀਲ ਕੁਮਾਰ, ਸ਼ੀਲਾ , ਰਜਿੰਦਰ ਰਾਣਾ, ਸੱਤਿਆ ਦੇਵੀ, ਸੁਖਵਿੰਦਰ ਕੌਰ ਆਦਿ ਸਨ। ਵੋਟਰਾਂ ਨੇ ਭਰੋਸਾ ਜਿਤਾਉਂਦਿਆਂ ਕਿਹਾ ਕਿ ਸਾਡੀ ਇੱਕ ਇੱਕ ਵੋਟ ਬਸਪਾ ਨੂੰ ਪਾ ਕੇ ਭਾਰੀ ਬਹੁਮਤ ਨਾਲ ਜਿਤਾਵਾਂਗੇ।
https://play.google.com/store/apps/details?id=in.yourhost.samajweekly