ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸਾਰੇ ਸੰਸਾਰ ਵਿੱਚ ਸੀਤਾ ਕੌਲ ਅਤੇ ਰਾਮੇਸ਼ ਕੌਲ ਜੀ ਨੂੰ ਸਾਰੇ ਲੋਕ ਯਾਦ ਕਰਦੇ ਹਨ ਕਿਉਂਕਿ ਇਨ੍ਹਾਂ ਦੀ ਮਿਹਨਤ ਸਦਕਾ ਆਪਣੇ ਮਹਾਂਪੁਰਸ਼ਾਂ ਦੇ ਬੁੱਤ ਲੱਗਾ ਕੇ ਬਾਬਾ ਸਾਹਿਬ ਡਾ ਅੰਬੇਡਕਰ ਪਾਰਕ ਹਦੀਆਬਾਦ ਦਾ ਨਾਂ ਬਹੁਤ ਬੁਲੰਦੀਆਂ ਤੱਕ ਪਹੁੰਚਾਇਆ ਹੈ। ਇਸ ਕਰਕੇ ਫਗਵਾੜਾ ਦੀ ਬਸਪਾ ਦੀ ਟੀਮ ਨੇ ਸੀਤਾ ਕੌਲ ਜੀ ਦਾ ਨਾਮ ਐਮ ਸੀ ਉਮੀਦਵਾਰ ਲਈ ਦਿੱਤਾ ਹੈ। ਹੁਣ ਇਸ ਉਮੀਦਵਾਰ ਨੂੰ ਜਿੱਤਾਂ ਕੇ ਆਪਣੇ ਮਹਾਂਪੁਰਸ਼ਾਂ ਦਾ ਨਾਮ ਰੌਸ਼ਨ ਕਰਨਾ ਹੈ ਤੁਹਾਡਾ ਇੱਕ ਇੱਕ ਵੋਟ ਇਨ੍ਹਾਂ ਮਹਾਂਪੁਰਸ਼ਾਂ ਨੂੰ ਯਾਦ ਕਰਕੇ ਸੀਤਾ ਕੌਲ ਜੀ ਦਾ ਚੋਣ ਨਿਸ਼ਾਨ ਹਾਂਥੀ ਹੈ ਜਿਹੜਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਚੋਣ ਨਿਸ਼ਾਨ ਵੀ ਸੀ। ਇਸ ਮੌਕੇ ਤੇ ਲੇਖ ਰਾਜ ਜਮਾਲਪੁਰੀ,ਲਾਲ ਚੰਦ ਔਜਲਾ, ਰਾਮੇਸ਼ ਕੌਲ ਹੋਰ ਬਹੁਤ ਸਾਰੇ ਪਾਰਟੀ ਵਰਕਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly