ਸੰਗਰੂਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) 15 ਦਸੰਬਰ 2024 ਨੂੰ ਗਰੀਬ ਸਮਾਜ ਸੇਵਾ ,ਸਿੱਖਿਆ ਅਤੇ ਸੰਘਰਸ਼ ਸਮਿਤੀ (G.S.S)ਅਤੇ ਬੇ-ਜ਼ਮੀਨੇ ਲੋਕ।,ਡਾ.ਬੀ.ਆਰ ਅੰਬੇਡਕਰ।ਵੈੱਲਫੇਅਰ ਐਂਡ ਚੈਰੀਟੇਬਲ ਮੰਚ ( ਸੰਗਰੂਰ)ਅਤੇ ਸਮੂਹ ਨਗਰਾਂ/ਪਿੰਡਾਂ ਦੀਆਂ ਸਤਿਗੁਰੂ ਰਵਿਦਾਸ ਕਲੱਬਾਂ/ਕਮੇਟੀਆਂ ਜ਼ਿਲਾ ਸੰਗਰੂਰ ਅਤੇ ਬਰਨਾਲਾ। ਵਲੋਂ ਹਰੇੜੀ ਰੋਡ (ਪਾਣੀ ਵਾਲੀ ਟੈਂਕੀ ਨੇੜੇ)ਅਨੰਦ ਨਗਰ ਸੰਗਰੂਰ ਵਿਖੇ ਮਾਣਯੋਗ ਕਰਮਜੀਤ ਸਿੰਘ ਹਰੀਗੜ੍ਹ ਜੀ ਦੀ ਯੋਗ ਅਗਵਾਈ ਥੱਲੇ ਡਾ.ਭੀਮ ਰਾਓ ਅੰਬੇਡਕਰ ਜੀ ਦੇ ਪਰੀਨਿਰਵਾਨ ਦਿਵਸ ਸੰਬੰਧੀ ਵਿਸ਼ਾਲ ਦਸਵਾਂ ਸਤਸੰਗ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਟੀਮ ਵਲੋਂ ਆਪਣੀਆਂ ਪੇਸ਼ਕਾਰੀਆਂ, ( ਦੋਹੇ) ਗੁਰੂ ਕਬੀਰ ਜੀ ਦੇ (ਓਪੇਰਾ)ਭੀਮ ਮਹਾਨ (ਕੋਰੀਓਗ੍ਰਾਫੀ ) ਐ ਔਰਤ ਤੇਰੀ ਦਰਦ ਕਹਾਣੀ ( ਨਾਟਕ)ਸਮਝਦਾਰ ਲੋਕ ਪੇਸ਼ ਕੀਤੀਆਂ ਗਈਆਂ। ਜਿਸ ਨੂੰ ਸੰਗਤ ਵਲੋਂ ਬਹੁਤ ਸਰਾਹਿਆ ਗਿਆ। ਵਿਸ਼ਾਲ ਪੰਡਾਲ ਵਿੱਚ ਦਰਸ਼ਨ ਸਿੰਘ ਬਾਜਵਾ ਵੱਲੋਂ ਬਹੁਜਨ ਮਹਾਂਪੁਰਸ਼ਾਂ, ਬਹੁਜਨ ਸਮਾਜ ਦੇ ਸਾਹਿਤਕਾਰਾਂ ਅਤੇ ਬਹੁਜਨ ਸਮਾਜ ਦੀ ਤ੍ਰਾਸਦੀ ਨੂੰ ਪੇਸ਼ ਕਰਦੇ ਵੱਡੇ ਵੱਡੇ ਫਲੈਕਸ ਲਗਾਏ ਗਏ। ਸ੍ਰੀਮਾਨ ਕਰਮ ਚੰਦ, ਡੇਰਾ ਸੰਤ ਬਾਬਾ ਪਿੱਪਲ ਦਾਸ ( ਬਠਿੰਡੇ ਵਾਲੇ) ਅਤੇ ਸ੍ਰੀਮਾਨ ਸੰਤ ਰਾਜਵਿੰਦਰ ਸਿੰਘ (ਟਿੱਬੇ ਵਾਲੇ )ਵਲੋਂ ਗੁਰੂ ਬਾਣੀ ਦੀ ਵਿਗਿਆਨਕ ਸੋਚ ਨੂੰ ਕੀਰਤਨ ਰਾਹੀਂ ਸੰਗਤਾਂ ਨਾਲ ਸਾਂਝਿਆਂ ਕੀਤਾ। ਸੰਗਤਾਂ ਦਾ ਵਿਸ਼ਾਲ ਇਕੱਠ ਇਲਾਕੇ ਭਰ ਤੋਂ ਆਇਆ ਹੋਇਆ ਸੀ।ਪੰਡਾਲ ਤੋਂ ਬਾਹਰ ਵੱਡੇ ਮੇਲੇ ਵਾਂਗ ਕਿਤਾਬਾਂ ਦੇ ਸਟਾਲ ਅਤੇ ਵੱਖ ਵੱਖ ਦੁਕਾਨਾਂ ਲੱਗੀਆਂ ਹੋਈਆਂ ਸਨ। ਲੰਗਰ ਵੀ ਅਤੁੱਟ ਵਰਤਾਇਆ ਜਾ ਰਿਹਾ ਸੀ। ਮਾਣਯੋਗ ਕਰਮਜੀਤ ਸਿੰਘ ਹਰੀਗੜ੍ਹ ਅਤੇ ਸਮੁੱਚੀ ਪ੍ਰਬੰਧਕੀ ਟੀਮ ਦੇ ਇਸ ਕਾਰਜ ਨੂੰ ਸੰਗਤ ਵਲੋਂ ਬਹੁਤ ਸਰਾਹਿਆ ਜਾ ਰਿਹਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly