ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਝਿੜਕਾਂ ਪੰਜਾਬੀ ਦਾ ਸ਼ਬਦ ਹੈ। ਅਕਸਰ ਹੀ ਇਸਦਾ ਪ੍ਰਸ਼ਾਦ ‘ਜਿਆਦਾਤਰ ਆਪਣਿਆਂ ਕੋਲੋਂ ਹੀ ਮਿਲਦਾ ਹੈ ਯ ਉਸਨੂੰ ਹੀ ਦਿੱਤਾ ਜਾਂਦਾ ਹੈ ਜਿਸ ਨਾਲ ਕੋਈ ਵਿਸ਼ੇਸ਼ ਲਗਾਓ ਹੋਵੇ ਪਿਆਰ ਹੋਵੇ ਯ ਅਪਣੱਤ ਹੋਵੇ। ਬਚਪਨ ਵਿਚ ਮਾਂ ਪਿਓ ਬਹੁਤ ਝਿੜਕਾਂ ਦਿੰਦੇ ਸ਼ਨ। ਹਰ ਛੋਟੀ ਵੱਡੀ ਗਲਤੀ ਤੇ ਝਿੜਕਾਂ ਦਾ ਪ੍ਰਸ਼ਾਦ ਮਿਲਦਾ ਸੀ। ਵੇਲੇ ਕੁਵੇਲੇ ਕਰੀਬੀ ਨਜ਼ਦੀਕੀ ਸਬੰਧੀ ਵੀ ਦਾਅ ਲਗਾ ਜਾਂਦੇ ਤੇ ਝਿੜਕ ਦਾਨ ਦੇਣ ਵਿਚ ਢਿੱਲ ਨਾ ਕਰਦੇ। ਵਿਆਹੇ ਬੰਦੇ ਨੂੰ ਘਰਆਲੀ ਤੋਂ ਵਾਧੂ ਝਿੜਕਾਂ ਮਿਲਦੀਆਂ ਹੀ ਰਹਿੰਦੀਆਂ ਹਨ। ਪਰ ਕੁਝ ਅਖੌਤੀ ਮਰਦ ਰੂਪੀ ਪਤੀ ਆਪਣੀ ਪਤਨੀ ਨੂੰ ਇੱਕ ਹੀ ਝਿੜਕ ਮਾਰਦੇ ਹਨ। ਤੇ ਪਤਨੀ ਜਲੇਬੀ ਵਰਗੀ ਸਿੱਧੀ ਹੋ ਜਾਂਦੀ ਹੈ। ਸਕੂਲ ਵਿੱਚ ਅਧਿਆਪਕਾਂ ਦੀਆਂ ਝਿੜਕਾਂ ਅਜੇ ਨਹੀਂ ਭੁਲੀਆਂ। ਉਹ ਸਾਡੇ ਭਲੇ ਲਈ ਹੀ ਸਾਨੂੰ ਝਿੜਜਦੇ ਸ਼ਨ। ਆਪਣੇ ਝਿੜਕਦੇ ਹਨ। ਪਰ ਬੇਗਾਨੇ ਲੋਕ ਝਿੜਕਦੇ ਨਹੀਂ ਬੱਸ ਧੌਲ ਧੱਫਾ ਹੀ ਕਰਦੇ ਹਨ। ਲੜਾਈ ਹੋਣ ਤੇ ਝਿੜਕਾਂ ਨਹੀਂ ਮਿਲਦੀਆਂ ਸਗੋਂ ਕੁੱਟ ਮਾਰ ਹੁੰਦੀ ਹੈ।
ਪੰਜਾਬੀ ਚ ਇਹ ਵੀ ਕਹਿੰਦੇ ਹਨ ਕਿ “ਜੇਠ ਦੀ ਝਿੜਕੀ ਦਾ ਤੇ ਭਾਦੋਂ ਦੀ ਤਿੜਕੀ ਕਦੇ ਲੋਟ ਨਹੀਂ ਆਉਂਦੀ।” ਦੁਨੀਆ ਵਿੱਚ ਕੋਈ ਵੀ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਕਦੇ ਝਿੜਕਾਂ ਨਾ ਮਿਲੀਆਂ ਹੋਣ।
ਕਹਿੰਦੇ “ਮਾਂ ਝਿੜਕੇ ਪਰ ਝਿੜਕਣ ਨਾ ਦੇਵੇ।” ਇਹ ਮਾਂ ਦੀ ਮਹਾਨਤਾ ਨੂੰ ਦਿਖਾਉਂਦਾ ਹੈ। ਮਾਂ ਖੁਦ ਬੱਚੇ ਨੂੰ ਜਿੰਨਾ ਮਰਜੀ ਝਿੜਕ ਲਵੇ ਪਰ ਓਹ ਕਦੇ ਨਹੀਂ ਬਰਦਾਸ਼ਤ ਕਰਦੀ ਕਿ ਕੋਈ ਉਸਦੀ ਔਲਾਦ ਨੂੰ ਝਿੜਕੇ।
ਹੁਣ ਜੇ ਤੁਹਾਨੂੰ ਪੋਸਟ ਬੋਰਿੰਗ ਲੱਗੇ ਤਾਂ ਪਲੀਜ ਤੁਸੀਂ ਮੈਨੂੰ ਨਾ ਝਿੜਕਿਓ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly