ਕਪੂਰਥਲਾ, (ਸਮਾਜ ਵੀਕਲੀ) ( ਕੌੜਾ )-ਸਮਾਜ ਸੇਵਾ ਦੇ ਕਾਰਜਾਂ ਨੂੰ ਜਾਰੀ ਰੱਖਦਿਆਂ ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸਟੇਟ ਗੁਰਦੁਆਰਾ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਦੇ ਸਹਿਯੋਗ ਨਾਲ ਸਾਲਾਨਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਸ੍ਰੀਮਨ ਸੁਪਰ ਸਪੈਸ਼ਲਿਟੀ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਮੌਕੇ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ 10 ਮਾਹਿਰ ਡਾਕਟਰਾਂ ਤੇ ਉਨ੍ਹਾਂ ਦੀ ਟੀਮ ਵਲੋਂ 225 ਦ ਕਰੀਬ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ 50 ਦੇ ਕਰੀਬ ਮਰੀਜ਼ਾਂ ਦੀ ਈ.ਸੀ.ਜੀ. ਕਰਨ ਦੇ ਨਾਲ-ਨਾਲ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕਲੱਬ ਦੇ ਪ੍ਰਧਾਨ ਰਾਹੁਲ ਆਨੰਦ, ਸਕੱਤਰ ਅੰਕੁਰ ਵਾਲੀਆ, ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਸਡਾਨਾ ਤੇ ਕਲੱਬ ਮੈਂਬਰਾਂ ਦੇ ਊਧਮ ਸਦਕਾ ਲਗਾਏ ਗਏ ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ ਜਿੱਥੇ ਮਰੀਜ਼ਾਂ ਦੇ ਸ਼ੂਗਰ, ਬੀ.ਪੀ. ਦੀ ਵੀ ਮੁਫ਼ਤ ਜਾਂਚ ਕੀਤੀ ਗਈ ਉਸਦੇ ਨਾਲ ਹੀ ਪੇਟ ਦੇ ਰੋਗਾਂ ਦੇ ਮਾਹਿਰ, ਗੁਰਦਿਆਂ ਦੇ ਰੋਗਾਂ ਦੇ ਮਾਹਿਰ, ਦਿਲ ਦੇ ਰੋਗਾਂ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ, ਹੱਡੀਆਂ ਦੇ ਰੋਗਾਂ ਦੇ ਮਾਹਿਰ, ਨੱਕ, ਕੰਨ, ਗਲੇ ਤੇ ਸ਼ੂਗਰ ਬੀ.ਪੀ. ਰੋਗਾਂ ਦੇ ਮਾਹਿਰ ਡਾਕਟਰਾਂ ਨੇ ਜਿੱਥੇ ਮਰੀਜ਼ਾਂ ਦੀ ਜਾਂਚ ਕੀਤੀ ਉੱਥੇ ਨਾਲ ਹੀ ਚੰਗੀ ਸਿਹਤ ਸੰਭਾਲ ਸਬੰਧੀ ਹਾਜ਼ਰਾਂ ਨੂੰ ਜਾਗਰੂਕ ਵੀ ਕੀਤਾ | ਇਸ ਮੌਕੇ ਹਲਕਾ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਕੌਂਸਲਰ ਮਨੋਜ ਅਰੋੜਾ, ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ. ਵਾਲੀਆ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਐਸ.ਡੀ.ਐਮ. ਲਾਲ ਵਿਸ਼ਵਾਸ, ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਪਰਵਿੰਦਰ ਸਿੰਘ ਢੋਟ, ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ, ਸਮਾਜ ਸੇਵੀ ਅਵੀ ਰਾਜਪੂਤ, ਧਾਰਮਿਕ ਆਗੂ ਜਥੇਦਾਰ ਜਸਵਿੰਦਰ ਸਿੰਘ ਬਤਰਾ, ਮਾਤਾ ਭੱਦਰਕਾਲੀ ਮੰਦਿਰ ਕਮੇਟੀ ਦੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਵਿੰਨੀ ਆਨੰਦ, ਸੋਨੂੰ ਪੰਡਿਤ, ਸੁਭਾਸ਼ ਮਕਰੰਦੀ, ਅਜੇ ਬਬਲਾ, ਜਗਜੀਤ ਸਿੰਘ ਸ਼ੰਮੀ, ਯਸ਼ਪਾਲ ਨਾਹਰ, ਗਗਨਦੀਪ ਸਿੰਘ, ਸਟੇਟ ਗੁਰਦੁਆਰਾ ਸਾਹਿਬ ਦੇ ਇੰਚਾਰਜ ਭਾਈ ਮੋਹਕਮ ਸਿੰਘ, ਕੁਲਵਿੰਦਰ ਸਿੰਘ ਬੱਲੀ, ਭਾਈ ਸਤਨਾਮ ਸਿੰਘ, ਗੁਰਮੇਜ ਸਿੰਘ, ਹਰਜੀਤ ਸਿੰਘ ਬਾਜਵਾ, ਅਮਰਜੀਤ ਸਿੰਘ ਥਿੰਦ, ਸੁਕੈਸ਼ ਜੋਸ਼ੀ, ਡਾ. ਬੀ.ਐਸ. ਔਲਖ, ਡਾ. ਅਮਿਤੋਜ ਸਿੰਘ ਮੁਲਤਾਨੀ, ਗੁਲਸ਼ਨ ਸ਼ਰਮਾ, ਰੋਬਟ ਗਰੋਵਰ, ਬਿਨਕੇਸ਼ ਸ਼ਰਮਾ, ਪ੍ਰਭਦੀਪ ਸਿੰਘ ਤੇ ਹੋਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly