ਡੀ ਐੱਲ ਐੱਸ ਏ ਵੱਲੋਂ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ

ਨਵਾਂਸ਼ਹਿਰ/ਰਾਹੋਂ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ ਭ ਸ ਨਗਰ ਦੇ ਪੀ ਐੱਲ ਵੀ ਬਲਦੇਵ ਭਾਰਤੀ ਨੇ ਵੱਖ ਵੱਖ ਜਾਗਰੂਕਤਾ ਕੈਂਪਾਂ ਦੌਰਾਨ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਸਾਰੀ ਖੇਤਰ ਵਿੱਚ ਪਿਛਲੇ 12 ਮਹੀਨਿਆਂ ਦੌਰਾਨ ਘੱਟੋ ਘੱਟ 90 ਦਿਨ ਕੰਮ ਕਰਨ ਵਾਲੇ ਮਨਰੇਗਾ ਔਰਤਾਂ/ਪੁਰਸ਼ ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਇਲੈਕਟ੍ਰੀਸ਼ੀਅਨ, ਮਾਰਬਲ/ਟਾਈਲ ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ ਮਿਸਤਰੀ/ਮਜ਼ਦੂਰ, ਸੜਕਾਂ ਬਣਾਉਣ ਵਾਲੇ ਮਿਸਤਰੀ/ਮਜ਼ਦੂਰ, ਪੀ.ਓ.ਪੀ.ਮਿਸਤਰੀ/ਮਜ਼ਦੂਰ, ਪਥੇਰ ਅਤੇ ਕੱਚੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ ਮਜ਼ਦੂਰ ਜਿਹਨਾਂ ਦੀ ਉਮਰ 18 ਤੋਂ 57 ਸਾਲ ਦੇ ਵਿਚਕਾਰ ਹੋਵੇ ਉਹ ਸੁਵਿਧਾ ਕੇਂਦਰ ਵਿੱਚ 25/-ਰੁ. ਰਜਿਸਟੇ੍ਰਸ਼ਨ ਫੀਸ ਅਤੇ 10/-ਰੁ. ਮਾਸਿਕ ਅੰਸ਼ਦਾਨ ਇਕ ਸਾਲ ਲਈ 25+120=145/-ਰੁ.) ਜਮ੍ਹਾਂ ਕਰਵਾ ਕੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਚੰਡੀਗੜ੍ਹ ਦੇ ਲਾਭਪਾਤਰੀ ਬਣ ਸਕਦੇ ਹਨ। ਬਲਦੇਵ ਭਾਰਤੀ ਨੇ ਦੱਸਿਆ ਕਿ ਲਾਭਪਾਤਰੀ ਕਾਰਡ ਧਾਰਕਾਂ ਨੂੰ ਬੋਰਡ ਵਲੋਂ ਬੱਚਿਆਂ ਲਈ ਪਹਿਲੀ ਕਲਾਸ ਤੋਂ ਉੱਚ ਸਿੱਖਿਆ ਤੱਕ 3000/-ਰੁ. ਤੋਂ ਲੈ ਕੇ 70,000/- ਰੁ. ਤੱਕ ਵਜ਼ੀਫਾ, ਲੜਕੀ ਦੀ ਸ਼ਾਦੀ ਲਈ 51,000/-ਰੁ. ਸ਼ਗਨ ਸਕੀਮ, ਲੜਕੀ ਦੇ ਜਨਮ ਤੇ 75,000/-ਰੁ. ਤੱਕ ਦੀ ਐੱਫ.ਡੀ., ਪੁਰਸ਼ ਲਾਭਪਾਤਰੀ ਦੇ ਪਹਿਲੇ ਦੋ ਲੜਕਿਆਂ ਦੇ ਜਨਮ ਸਮੇਂ ਜਣੇਪਾ ਸਕੀਮ ਅਧੀਨ 5000/-ਰੁ.ਅਤੇ ਔਰਤ ਲਾਭਪਾਤਰੀ ਦੇ 2 ਲੜਕਿਆਂ ਲਈ 21,000/-ਰੁ:, ਨਜ਼ਰ ਦੇ ਚਸ਼ਮੇ ਵਾਸਤੇ 1000/- ਰੁ. ਦੰਦਾਂ ਵਾਸਤੇ 5000/-ਰੁ. ਅਤੇ ਸੁਣਨ ਯੰਤਰ ਲਗਵਾਉਣ ਲਈ 6000/-ਰੁ., ਜਨਰਲ ਸਰਜਰੀ ਲਈ 50,000/- ਰੁ. ਵਿੱਤੀ ਸਹਾਇਤਾ, ਖਤਰਨਾਕ ਬਿਮਾਰੀਆਂ ਦੇ ਇਲਾਜ ਲਈ 1,00,000/- ਰੁ: , ਕਿਰਤੀ ਦੀ ਬੋਰਡ ਦੀ ਮੈਂਬਰਸ਼ਿੱਪ 3 ਸਾਲ ਅਤੇ ਉਮਰ 60 ਸਾਲ ਹੋਣ ਤੇ 3,000/-ਰ. ਦੀ ਮਾਸਿਕ ਪੈਨਸ਼ਨ, ਲਾਭਪਾਤਰੀ ਦੀ ਮੌਤ ਹੋ ਜਾਣ ਤੇ ਉਸ ਦੀ ਵਿਧਵਾ ਲਈ 1500/-ਰੁ. ਮਾਸਿਕ ਫੈਮਿਲੀ ਪੈਨਸ਼ਨ, ਦਾਹ ਸੰਸਕਾਰ ਅਤੇ ਅੰਤਿਮ ਕਿਰਿਆ-ਕ੍ਰਮ ਦੇ ਲਈ 20,000/-ਰੁ., ਮਾਨਸਿਕ ਰੋਗੀ ਅਤੇ ਅਪੰਗ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ 24,000/-ਰੁ. ਤੱਕ ਸਲਾਨਾ, ਐੱਲ ਟੀ ਸੀ ਸਕੀਮ ਤਹਿਤ ਤਿੰਨ ਸਾਲਾਂ ਵਿੱਚ ਇਕ ਵਾਰ 10,000/-ਰੁ. ਦਾ ਯਾਤਰਾ ਭੱਤਾ, ਪੰਜੀਕ੍ਰਿਤ ਲਾਭਪਾਤਰੀ ਦੀ ਦੁਰਘਟਨਾ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਐਕਸਗੇ੍ਰਸ਼ੀਆ ਸਕੀਮ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ਤੇ 2 ਲੱਖ ਰੁ:, ਲਾਭਪਤਾਰੀ ਦੀ ਪੂਰਨ ਅੰਪਗਤਾ (100%) ਹੋਣ ਤੇ ਐਕਗੇ੍ਰਸ਼ੀਆਂ ਸਕੀਮ ਅਧੀਨ 4 ਲੱਖ ਰੁਪਏ ਅਤੇ ਆਂਸ਼ੰਕ ਅਪੰਗਤਾ ਦੀ ਸੂਰਤ ਵਿੱਚ ਇੱਕ ਪ੍ਰਤੀਸ਼ਤ ਅੰਪਗਤਾ ਲਈ 4000/-ਰੁ: ਜੋ ਕਿ ਵੱਧ ਤੋਂ ਵੱਧ 4 ਲੱਖ ਰੁ: ਤੱਕ ਦਾ ਮੁਆਵਜ਼ਾ, ਟੂਲ (ਔਜਾਰ) ਖ੍ਰੀਦਣ ਲਈ 10,000/- ਰੁ ਵਿੱਤੀ ਸਹਾਇਤਾ ਆਦਿ ਭਲਾਈ ਸਕੀਮਾਂ ਦੇ ਵਿੱਤੀ ਲਾਭ ਮਿਲਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਚੱਕ ਕਲਾਲ ਦੀ ਪੰਚਾਇਤ ਵੱਲੋਂ ਮਨਰੇਗਾ ਦਾ ਕੰਮ ਸ਼ੁਰੂ ਕਰਨ ਵੇਲੇ ਅਰਦਾਸ ਕੀਤੀ ਗਈ।
Next articleਪੇਂਡੂ ਮਜਦੂਰ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਡੀ.ਸੀ ਨੂੰ ਸੌਂਪਿਆ