ਪਿੰਡ ਚੱਕ ਕਲਾਲ ਦੀ ਪੰਚਾਇਤ ਵੱਲੋਂ ਮਨਰੇਗਾ ਦਾ ਕੰਮ ਸ਼ੁਰੂ ਕਰਨ ਵੇਲੇ ਅਰਦਾਸ ਕੀਤੀ ਗਈ।

 ਬੰਗਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਚੱਕ ਕਲਾਲ ਦੀ ਨਵੀਂ ਪੰਚਾਇਤ ਵੱਲੋਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਮਨੇਰਗਾ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਪਰਮਜੀਤ ਕੌਰ ਸਰਪੰਚ ਨੇ ਕਿਹਾ ਕਿ ਮਨਰੇਗਾ ਦਾ ਕੰਮ ਲਗਾਤਾਰ ਕਰਵਾਇਆ ਜਾਵੇਗਾ। ਮਨਰੇਗਾ ਕਾਮਿਆਂ ਨੂੰ ਕੋਈ ਕਿਸੇ ਕਿਸਮ ਦੀ ਮੁਸ਼ਕਲ ਨਹੀ ਆਣ ਦਿੱਤੀ ਜਾਵੇਗੀ।ਮੇਰਾ ਮੁੱਖ ਉਦੇਸ਼ ਪਿੰਡ ਵਿੱਚ ਵਿਕਾਸ ਕਰਨਾ ਹੈ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡ ਵਿੱਚ ਗੰਦੇ ਪਾਣੀ ਦਾ ਨਿਕਾਸ ਕਰਨਾ,ਸਾਰੇ ਪਿੰਡ ਵਿੱਚ ਲਾਈਟਾਂ ਲਗਾਉਣੀਆਂ, ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡ ਵਿੱਚ ਖੇਡ ਸਟੇਡੀਅਮ ਬਣਾਉਣਾ ਅਤੇ ਪਿੰਡ ਵਿੱਚ ਡਿਸਪੈਂਸਰੀ ਬਣਾਉਣ ਦਾ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਇਸ ਮੌਕੇ ਹੰਸ ਰਾਜ ਨੰਬਰਦਾਰ, ਗੁਰਮੀਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਵਾਲੀਆ ਮੈਂਬਰ ਪੰਚਾਇਤ, ਹਰਵਿੰਦਰ ਸਿੰਘ ਮੈਂਬਰ ਪੰਚਾਇਤ, ਸੋਨੀਆ ਲੇਡੀ ਪੰਚ, ਗੁਰਪ੍ਰੀਤ ਕੌਰ ਸਾਬਕਾ ਸਰਪੰਚ, ਉਂਕਾਰ ਸਿੰਘ, ਜਸਪਾਲ ਸਿੰਘ ਵਾਲੀਆ, ਜਸਵਿੰਦਰ ਸਿੰਘ, ਬਲਵੀਰ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਤਾਰ ਸਿੰਘ ਅਤੇ ਮਨਰੇਗਾ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਾ ਹਲਕੇ ਵਿੱਚੋਂ ਸਭ ਤੋਂ ਪਹਿਲਾਂ ਗੜ੍ਹੀ ਅਜੀਤ ਸਿੰਘ ਨੇ ਕੇਂਦਰੀ ਫੰਡ ਕਰੀਮਪੁਰੀ ਸਾਹਿਬ ਨੂੰ ਦਿੱਤਾ।
Next articleਡੀ ਐੱਲ ਐੱਸ ਏ ਵੱਲੋਂ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਭਲਾਈ ਸਕੀਮਾਂ ਸਬੰਧੀ ਜਾਗਰੂਕਤਾ ਕੈਂਪ