ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਬਲਾਕ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਪਰਮਜੀਤ ਬੱਧਣ ਦੀ ਪ੍ਰਧਾਨਗੀ ਹੇਠ ਸ਼ਹਾਦਤ ਏ ਸਫ਼ਰ ਦੇ ਸ਼ਹੀਦੀ ਹਫ਼ਤੇ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਕੀਤੀ ਗਈ। ਮੀਟਿੰਗ ਵਿੱਚ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਪ੍ਰੇਮ ਸਲੋਹ ਅਤੇ ਬਲਾਕ ਪ੍ਰਧਾਨ ਡਾਕਟਰ ਪਰਮਜੀਤ ਬੱਧਣ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਹਫ਼ਤੇ ਦੇ ਅੰਦਰ ਹੀ ਆਪਣਾ ਪੂਰਾ ਪਰਿਵਾਰ ਕੌਮ ਲਈ ਕੁਰਬਾਨ ਕਰ ਦਿੱਤਾ ਸੀ। ਇਸੇ ਤਰ੍ਹਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਦੱਬੇ ਕੁੱਚਲੇ ਲੋਕਾਂ ਲਈ ਅਤੇ ਆਪਣੇ ਸਮਾਜ ਲਈ ਲੱਖਾਂ ਤਸੀਹੇ ਝੱਲ ਕੇ ਆਪਣੇ ਬੱਚੇ ਤੱਕ ਕੁਰਬਾਨ ਕਰ ਦਿੱਤੇ। ਸਾਨੂੰ ਆਪਣੇ ਰਹਿਬਰਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਮੀਟਿੰਗ ਦੌਰਾਨ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਝੂਠੇ ਲਾਰੇ ਲੱਪੇ ਲਾਉਂਣੇ ਬੰਦ ਕਰ ਕੇ ਆਪਣੇ ਵਾਅਦੇ ਅਨੁਸਾਰ ਜਲਦ ਹੀ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਦਾ ਹੱਲ ਕਰੇ ਨਹੀਂ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਜ਼ਿਲ੍ਹਾ ਆਰਗੇਨਾਈਜ਼ਿਰ ਡਾਕਟਰ ਸੁਰਿੰਦਰ ਮਹਾਲੋਂ, ਜ਼ਿਲ੍ਹਾ ਪ੍ਰੈਸ ਮੀਡੀਆ ਇੰਚਾਰਜ ਡਾਕਟਰ ਮਨਜਿੰਦਰ ਬੰਗਾ ਅਤੇ ਬਲਾਕ ਕੈਸ਼ੀਅਰ ਡਾਕਟਰ ਬਲਵਿੰਦਰ ਬੈਂਸ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸ਼ੰਭੂ -ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਦੀ ਸੂਬਾ ਇਕਾਈ ਵੱਲੋਂ ਹਮਾਇਤ ਦੇ ਐਲਾਨ ਨਾਲ ਸਹਿਮਤ ਹੋ ਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਬਲਕਾਰ ਕਟਾਰੀਆ ਦੀ ਅਗਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਂਬਰ ਤਨ ਮਨ ਧਨ ਨਾਲ ਪੂਰਨ ਸਹਿਯੋਗ ਕਰਨ ਗੇ। ਮੀਟਿੰਗ ਦੌਰਾਨ ਬੇਦੀ ਹਸਪਤਾਲ ਤੋਂ ਡਾਕਟਰ ਮੁਕਲ ਬੇਦੀ ਨੇ ਦਿਲ ਦੀਆਂ ਬਿਮਾਰੀਆਂ ਅਤੇ ਸਾਹ ਦੀਆਂ ਬਿਮਾਰੀਆਂ ਦੇ ਵਾਰੇ ਅਤੇ ਉਨ੍ਹਾਂ ਦੇ ਇਲਾਜ ਵਾਰੇ ਭਰਪੂਰ ਜਾਣਕਾਰੀ ਦਿੱਤੀ।ਇਸ ਸਮੇਂ ਬਲਾਕ ਚੇਅਰਮੈਨ ਡਾਕਟਰ ਦਿਲਬਾਗ ਸਿੰਘ, ਡਾਕਟਰ ਜੁਗਿੰਦਰ ਬਰਨਾਲਾ, ਡਾਕਟਰ ਸੁਰਜੀਤ ਰਲ਼, ਡਾਕਟਰ ਏ ਬੀ ਅਰੋੜਾ,ਡਾਕਟਰ ਰੋਸ਼ਨ ਲਾਲ, ਡਾਕਟਰ ਰਾਮ ਕਪੂਰ, ਡਾਕਟਰ ਨਗੀਨ ਸਿੰਘ, ਡਾਕਟਰ ਸੋਢੀ,ਇੰਦਰਜੀਤ ਸਿੰਘ, ਡਾਕਟਰ ਪ੍ਰਵੀਨ ਕਾਹਮਾ, ਡਾਕਟਰ ਅਮਰਜੀਤ ਕਰੀਮਪੁਰ, ਡਾਕਟਰ ਸੰਤੋਖ ਕੁਮਾਰ, ਡਾਕਟਰ ਸੰਤੋਸ਼ ਵੈਦ, ਡਾਕਟਰ ਅਮਰਜੀਤ ਜੱਬੋਵਾਲ, ਡਾਕਟਰ ਜੀਵਨ ਸਿੰਘ ਡਾਕਟਰ ਸੰਦੀਪ ਕੁਮਾਰ ਮੱਟੂ ਅਤੇ ਸਮੂਹ ਬਲਾਕ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly