ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਵੱਲੋਂ ਮਿਤੀ 8/11/24 ਨੂੰ ਪੰਜਾਬ ਰਾਜ ਦੇ ਸਕੂਲਾਂ ਵਿੱਚ ਕੰਮ ਕਰਦੇ ਪੀਟੀਆਈ ਅਤੇ ਆਰਟ ਐਂਡ ਕਰਾਫਟ ਟੀਚਰਾਂ ਦੇ ਪੇ ਸਕੇਲ ਸਬੰਧੀ ਜਾਰੀ ਕੀਤੇ ਗਏ ਪੱਤਰ ਕਾਰਨ ਸਬੰਧਿਤ ਅਧਿਆਪਕਾਂ ਵਿਚ ਬੇਚੈਨੀ ਦਾ ਮਾਹੌਲ ਹੈ ਇਸ ਲਈ ਇਹ ਪੱਤਰ ਤੁਰੰਤ ਵਾਪਸ ਲਿਆ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਈ ਟੀ ਟੀ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਰਛਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਗੁਰਮੇਜ਼ ਸਿੰਘ ਤਲਵੰਡੀ ਚੌਧਰੀਆਂ,ਸਟੇਟ ਕਮੇਟੀ ਮੈਂਬਰ ਦਲਜੀਤ ਸਿੰਘ ਸੈਣੀ, ਨੇ ਦਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਪੱਤਰ ਰਾਹੀਂ ਇਸੇ ਦਫਤਰ ਦੁਆਰਾ ਜਾਰੀ ਸੋਧ ਪੱਤਰ ਮਿਤੀ 08/11/12 ਨੂੰ ਵਾਪਸ ਲੈਂਦਿਆਂ ਪੰਜਾਬ ਸਰਕਾਰ ਦੇ ਵਿਤ ਵਿਭਾਗ ਦੇ ਪੱਤਰ ਨੰਬਰ 5/10/09-5ਐਫ ਪੀ 1/665 ਮਿਤੀ 05/10/2011 ਅਨੁਸਾਰ ਕਾਰਵਾਈ ਕਰਦੇ ਹੋਏ ਬਣਦੀ ਰਿਕਵਰੀ ਜਮ੍ਹਾਂ ਕਰਾਉਣ ਦੇ ਹੋਏ ਸਰਕਾਰ ਅਤੇ ਦਫਤਰ ਨੂੰ ਰਿਪੋਰਟ ਭੇਜਣ ਦੇ ਹੁਕਮ ਜਾਰੀ ਕੀਤੇ ਹਨ ਜੋ ਕੇ ਅਤਿ ਨਿੰਦਣਯੋਗ ਕਾਰਵਾਈ ਹੈ। ਜਿਸ ਨੂੰ ਅਧਿਆਪਕ ਵਰਗ ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਓਹਨਾਂ ਨੇ ਪੰਜਾਬ ਸਰਕਾਰ ਦੇ ਇਸ ਪੱਤਰ ਦੀ ਨਿਖੇਧੀ ਕਰਦੇ ਹੋਏ ਦਸਿਆ ਕਿਹਾ ਕਿ ਇਹ ਪੱਤਰ ਪੂਰਨ ਰੂਪ ਵਿੱਚ ਅਸਪਸ਼ਟ ਹੈ ਜਿਸ ਕਾਰਨ ਨਾ ਤਾਂ ਅਧਿਆਪਕਾਂ ਨੂੰ ਸਥਿਤੀ ਸਪਸ਼ਟ ਹੋ ਸਕੀ ਹੈ ਅਤੇ ਨਾ ਹੀ ਸਕੂਲ ਮੁਖੀਆਂ ਨੂੰ ਜਿਸ ਕਾਰਨ ਉਹ ਸਾਰੇ ਸਸ਼ੋਪੰਜ ਵਿੱਚ ਪਏ ਹੋਏ ਹਨ। ਉਹਨਾਂ ਕਿਹਾ ਕਿ ਪੰਜਵੇਂ ਛੇਵੇਂ ਪੇ ਕਮਿਸ਼ਨ ਵੱਲੋਂ ਪੀਟੀਆਈ ਅਤੇ ਆਰਟ ਐਂਡ ਕ੍ਰਾਫਟ ਅਧਿਆਪਕਾਂ ਨੂੰ ਸੀ ਐਂਡ ਵੀ ਕੇਡਰ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਛੇਵੇਂ ਪੇ ਕਮਿਸ਼ਨ ਅਨੁਸਾਰ ਇਹ ਸਕੇਲ ਬਿਲਕੁਲ ਸਹੀ ਹਨ । ਉਹਨਾਂ ਨੇ ਦਸਿਆ ਕਿ ਸਿੱਖਿਆ ਵਿਭਾਗ ਵੱਲੋਂ ਹੁਣ ਜਾਰੀ ਪੱਤਰ ਮੁਤਾਬਕ ਪੀਟੀਆਈ ਨੂੰ ਸੀ ਐਂਡ ਵੀ ਕੇਡਰ ਵਿਚੋਂ ਬਾਹਰ ਕੱਢਣ ਦੀ ਸਾਜਿਸ਼ ਰਚਦਿਆਂ ਨਵੇਂ ਸਿਰਿਓਂ ਤਨਖਾਹ ਫਿਕਸ ਕਰਕੇ ਸਿੱਧੇ ਰੂਪ ਵਿੱਚ ਤਨਖਾਹ ਕਟੌਤੀ ਦੀ ਚਾਲ ਚੱਲੀ ਜਾ ਰਹੀ ਹੈ ਇਸ ਲਈ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਤੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਇਹ ਇਹੋ ਜਿਹੇ ਜਬਰੀ ਸੋਧੇ ਜਾ ਰਹੇ ਪੱਤਰਾਂ ਨੂੰ ਵਾਪਸ ਲਿਆ ਜਾਵੇ ਤੇ ਪੰਜਾਬ ਦੀ ਸਰਕਾਰ ਮੁਲਾਜ਼ਮ ਹਿਤੈਸ਼ੀ ਸਰਕਾਰ ਹੋਣ ਦਾ ਵਾਅਦਾ ਪੂਰਾ ਕੀਤਾ ਜਾਵੇ। ਇਸ ਮੌਕੇ ਲਕਸ਼ਦੀਪ ਸ਼ਰਮਾ, ਸੁਖਵਿੰਦਰ ਸਿੰਘ ਕਾਲੇਵਾਲ,ਸਿੰਦਰ ਸਿੰਘ, ਪੰਕਜ਼ ਮਰਵਾਹਾ, ਮਨਜਿੰਦਰ ਸਿੰਘ ਠੱਟਾ ਨਵਾਂ ਸੁਖਦੇਵ ਸਿੰਘ,ਅਵਤਾਰ ਸਿੰਘ ਹੈਬਤਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਕੰਵਲਪ੍ਰੀਤ ਸਿੰਘ ਕੌੜਾ,ਯਾਦਵਿੰਦਰ ਸਿੰਘ,ਲਖਵਿੰਦਰ ਸਿੰਘ ਟਿੱਬਾ, ਅਮਨਦੀਪ ਸਿੰਘ ਖਿੰਡਾ, ਗੁਰਪ੍ਰੀਤ ਸਿੰਘ ਟਿੱਬਾ, ਪਰਮਿੰਦਰ ਸਿੰਘ, ਅਮਨਦੀਪ ਸਿੰਘ ਬਿਧੀਪੁਰ, ਗੁਰਪ੍ਰੀਤ ਸਿੰਘ ਬੂਲਪੁਰ, ਦਵਿੰਦਰ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly