(ਸਮਾਜ ਵੀਕਲੀ)
ਸੀਤਾ ਫਲ਼ ਖਾਣ ਵਾਲੀ਼ਏ
—————————
ਲਾ ਕੇ ਪੂਰੀ ਟੌਅਰ ਮੈਂ ਆਵਾਂ ।
ਘੁੰਮਣ ਫਿਰਨ ਪਸ਼ੌਰ ਮੈਂ ਆਵਾਂ ।
ਤੂੰ ਚੰਡੀਗੜ੍ਹ ਜਿਵੇਂ ਆਈ ਸੀ ;
ਤੇਰੇ ਸ਼ਹਿਰ ਲਾਹੌਰ ਮੈਂ ਆਵਾਂ ।
ਸਿਰ ਧੜ੍ਹ ਦੀ ਬਾਜ਼ੀ
———————-
ਸੰਗਰੂਰ ਵਿੱਚ ਕੰਪਿਊਟਰ ਟੀਚਰ ,
ਭੁੱਖ ਹੜਤਾਲ ‘ਤੇ ਬੈਠੇ ਹਨ ।
ਉਹ ਕਿਉਂਕਿ ਪਿਛਲੇ ਤੇਰਾਂ ਸਾਲ ‘ਤੋਂ ,
ਬੜੇ ਮੰਦੇ ਹਾਲ ‘ਤੇ ਬੈਠੇ ਹਨ ।
ਇੱਕ ਹੀ ਮੰਗ ਕਿ ਕੰਪਨੀ ਦੀ ਥਾਂ ‘ਤੇ ,
ਸਿੱਖਿਆ ਵਿਭਾਗ ‘ਚ ਸ਼ਾਮਲ ਕਰੋ ;
ਡਿਗ ਜਾਣ ‘ਤੋਂ ਡਰਦੇ ਨੇ ਇਓਂ ਲਗਦੈ ,
ਜਿਓਂ ਫੁੱਟਬਾਲ ‘ਤੇ ਬੈਠੇ ਹਨ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037