ਅਜੇ ਕੁਮਾਰ ਦੇ ਹੋਏ ਅੰਨੇ ਕਤਲ ਦੇ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ  ਕਪਤਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਸਰਬਜੀਤ ਸਿੰਘ ਬਾਹੀਆ ਇਨਵੈਸਟੀਗੇਸ਼ਨ ਅਫਸਰ ਐਸਪੀ ਡੀ ਦੀ ਯੋਗ ਨਿਗਰਾਨੀ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਅਧੀਨ ਹੋਏ ਇੱਕ ਅੰਨੇ  ਕਤਲ ਨੂੰ ਟਰੇਸ ਕਰਨ ਵਿੱਚ ਵੱਡੀ  ਕਾਮਯਾਬੀ  ਹਾਸਲ ਕੀਤੀ । ਸੁਰਿੰਦਰ ਲਾਬਾ  ਆਈ.ਪੀ ਐਸ ਸੀਨੀਅਰ ਪੁਲਿਸ  ਕਪਤਾਨ  ਨੇ ਪ੍ਰੈਸ ਕਾਨਫਰੰਸ ਦੋਰਾਨ ਦੱਸਿਆ ਕਿ ਲੋਕਲ ਪੁਲਿਸ ਨੂੰ ਇਤਲਾਹ ਮਿਲੀ ਕਿ ਇਕ ਨਾ-ਮਾਲੂਮ ਨੌਜਵਾਨ ਦੀ ਲਾਸ਼ ਕਮਾਦ ਦੇ ਖੇਤਾ  ਵਿਚ ਪਈ ਹੋਈ ਹੈ, ਜਿਸਦੇ ਸਰੀਰ ਤੇ ਜਖਮਾ ਦੇ ਨਿਸ਼ਾਨ ਹਨ, ਮੋਕੇ  ਤੇ  ਦਵਿੰਦਰ ਸਿੰਘ ਬਾਜਵਾ ਪੀ ਪੀ ਐਸ  ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਟਾਂਡਾ ਵੱਲੋਂ ਦੇਖਿਆ ਕਿ
 ਮ੍ਰਿਤਕ ਨੌਜਵਾਨ ਦੇ ਸਿਰ ਵਿੱਚ ਕਾਫੀ ਸੱਟਾ ਦੇ ਨਿਸ਼ਾਨ ਸਨ। ਜਿਸਤੇ ਥਾਣਾ ਟਾਂਡਾ ਵਿਖ਼ੇ ਨਾ ਮਾਲੂਮ ਵਿਅਤਕੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ । ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਮੁਕੱਦਮੇ  ਨੂੰ ਟਰੇਸ ਕਰਨ ਲਈ ਦਵਿੰਦਰ ਸਿੰਘ ਬਾਜਵਾ ਪੀ ਪੀ ਐਸ , ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਵੱਲੋਂ ਲੋਕਲ ਪੁਲਿਸ ਦੀਆ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਅਤੇ ਮੁਕੱਦਮਾ ਦੀ ਤਫਤੀਸ਼ ਟੈਕਨੀਕਲ ਤਰੀਕੇ ਨਾਲ ਕਰਨ ਤੇ  ਇਕ ਸ਼ੱਕੀ ਅੋਰਤ ਜਰੀਨਾ ਖਤੂਨ ਪਤਨੀ ਜਸਵਿਦਰ ਸਿੰਘ ਵਾਸੀ ਗਲੀ ਨੰਬਰ 3 ਬਾਬਾ ਨਾਮਦੇਵ ਕਲੋਨੀ ਟਿੱਬਾ ਰੋਡ ਥਾਣਾ ਟਿੱਬਾ ਜਿਲਾ ਲੁਧਿਆਣਾ ਪਾਸੋ ਪੁੱਛ ਗਿੱਛ ਕੀਤੀ ਜਿਸਨੇ ਮੰਨਿਆ ਕਿ ਉਹ ਆਪਣੇ ਦੋਸਤ ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਰਾਪੁਰ ਨੂੰ ਮਿਲਣ ਵਾਸਤੇ ਟੋਲ ਪਲਾਜਾ ਚੋਲਾਂਗ ਤੇ ਉਤਰ ਕੇ ਉਸਦੇ ਪਿੰਡ ਪੈਦਲ ਜਾ ਰਹੀ ਸੀ ਤੇ ਗੁਲਜਾਰਪ੍ਰੀਤ ਸਿੰਘ ਨਾਲ ਫੋਨ ਤੇ  ਗੱਲ ਵੀ ਕਰ ਰਹੀ ਸੀ। ਜਿਸਨੂੰ ਰਸਤੇ ਵਿੱਚ ਮ੍ਰਿਤਕ ਅਜੇ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਜੱਲੋਵਾਲ ਥਾਣਾ ਹਰਿਆਣਾ ਉਕਤ ਮਿਲਿਆ ਜੋ ਉਸ ਨਾਲ ਬਤਮੀਜੀ ਕਰਨ ਲੱਗ ਪਿਆ  ਉਹਨਾ ਦੀਆਂ ਗੱਲਾਂ ਗੁਲਜਾਰਪ੍ਰੀਤ ਸਿੰਘ ਨੇ ਸੁਣ ਲਈਆਂ ਤੇ ਮੌਕਾ ਤੇ ਪਹੁੰਚ ਕੇ ਤੈਸ਼ ਵਿੱਚ ਆ ਕੇ ਅਜੇ ਕੁਮਾਰ ਦੇ ਸਿਰ ਵਿੱਚ ਸੱਟਾਂ ਮਾਰ ਕੇ ਅਜੇ ਕੁਮਾਰ ਦਾ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਦਮੇ ਵਿੱਚ ਜਰੀਨਾ ਖਤੂਨ ਅਤੇ ਕਥਿਤ ਦੋਸ਼ੀ ਗੁਲਜਾਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਹਰਦੀਪ ਸਿੰਘ ਵਾਸੀ ਰਾਪੁਰ ਥਾਣਾ ਟਾਂਡਾ  ਨੂੰ ਗ੍ਰਿਫਤਾਰ ਕਰਕੇ ਤਫਦੀਸ਼ ਚਾਲੂ ਕਰ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਰਹੇ ਵਿਧਾਇਕ ਡਾ.ਇਸ਼ਾਂਕ ਕੁਮਾਰ
Next articleਸਫਾਈ ਕਰਮਚਾਰੀ ਯੂਨੀਅਨ ਨੇ ਜੁਆਇੰਟ ਕਮਿਸ਼ਨਰ ਸੰਦੀਪ ਤਿਵਾੜੀ ਨਾਲ ਕੀਤੀ ਵਿਸ਼ੇਸ਼ ਮੀਟਿੰਗ ।