105 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਥਿਤ ਦੋਸ਼ੀ ਗਿ੍ਫਤਾਰ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਗੁਰਾਇਆ ਪੁਲਸ ਨੇ ਇਕ ਨਸ਼ਾ ਤਸਕਰ ਨੂੰ 105 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਸਰਵਣ ਸਿੰਘ ਬੱਲ ਡੀ.ਐਸ. ਪੀ ਫਿਲੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਸਿਕੰਦਰ ਸਿੰਘ ਥਾਣਾ ਮੁਖੀ ਗੁਰਾਇਆ ਦੀ ਅਗਵਾਈ ਹੇਠ ਏ. ਐੱਸ. ਆਈ ਸੁਰਿੰਦਰ ਮੋਹਨ ਨੇ ਪੁਲਿਸ ਪਾਰਟੀ ਸਮੇਤ ਪਿੰਡ ਧੁਲੇਤਾ ਤੋਂ ਰਘਵਿੰਦਰ ਸਿੰਘ ਉਰਫ਼ ਰਾਜਵਿੰਦਰ ਕੁਮਾਰ ਉਰਫ਼ ਰਾਜੂ ਪੁੱਤਰ ਰਾਮ ਡੋਗਰਾ ਵਾਸੀ ਪੀਘਾਂ ਵਾਲਾ ਚੌਕ ਗੁਰਾਇਆ ਨੂੰ 105 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ | ਡੀ.ਐਸ. ਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਕਰਕੇ ਪਤਾ ਲੱਗ ਸਕੇ ਕਿ ਉਹ ਕਿੰਨੇ ਸਮੇਂ ਤੋਂ ਅਤੇ ਕਿਸ-ਕਿਸ ਲਈ ਕੰਮ ਕਰਦਾ ਆ ਰਿਹਾ ਹੈ ਅਤੇ ਅੱਗੇ ਕਿਸ ਨੂੰ ਨਸ਼ਾ ਵੇਚਦਾ ਹੈ | ਕਥਿਤ ਦੋਸ਼ੀਆਂ ਖਿਲਾਫ ਥਾਣਾ ਗੁਰਾਇਆ ਵਿਖੇ ਮੁਕੱਦਮਾ ਨੰਬਰ 156 ਐੱਨ. ਡੀ.ਪੀ.ਐਸ. ਐਕਟ ਦੀ ਧਾਰਾ 22-61-85 ਤਹਿਤ ਦਰਜ ਕੀਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ੍ਰਾਮ ਪੰਚਾਇਤ ਬਸਤੀ ਰੰਗੀਲਪੁਰ ਨੇ ਪਹਿਲਾ ਆਮ ਇਜਲਾਸ ਬੁਲਾਇਆ
Next articleਧੁਲੇਤਾ ਪੁਲਿਸ ਨੇ 8250 ਮਿਲੀਲੀਟਰ ਦੇਸੀ ਸ਼ਰਾਬ ਸਮੇਤ ਇੱਕ ਕਥਿਤ ਦੋਸ਼ੀ ਨੂੰ ਕੀਤਾ ਗਿ੍ਫਤਾਰ