(ਸਮਾਜ ਵੀਕਲੀ)
ਅੱਜ ਪੰਛੀ ਰਲ ਗੱਲਾਂ ਸੀ ਕਰ ਰਹੇ
ਕਹਿੰਦੇ ਡੋਰ ਜ਼ਾਲਿਮ ਹੱਥੋਂ ਮਰ ਰਹੇ।
ਬੱਚੇ ਹੀ ਸਾਨੂੰ ਕਿਉਂ ਨਹੀ ਜਰ ਰਹੇ?
ਮੌਤਾਂ ਵੇਖ ਵੀ ਮਨੁੱਖ ਨਹੀ ਡਰ ਰਹੇ।।
ਚਾਈਨਾ ਡੋਰ ਬਣੀ ਜਾਨ ਦਾ ਖੋਹ
ਪੰਛੀਆਂ ਵੀ ਦਿੱਖ ਰਿਹਾ ਸੀ ਰੋਹ।।
ਚਿੜੀਆਂ, ਤੋਤਿਆਂ ਰਲ ਮਤਾ ਪਾਇਆ
ਕਬੂਤਰਾਂ,ਘੁੱਗੀਆਂ ਵੀ ਮੁੜ ਦੁਹਰਾਇਆ।
ਮੈਨਾ ਨੇ ਵੀ ਗੀਤ ਮਾਤਮ ਦਾ ਗਾਇਆ
ਮਰ ਗਿਆ ਬਟੇਰ ਵੀ ਯਾਦ ਆਇਆ।।
ਪੰਛੀ ਪੁੱਛਦੇ ਡੋਰ ਤੇ ਕਿਉਂ ਨਹੀ ਕੋਈ ਰੋਕ
ਬੱਚੇ,ਬੁੱਢੇ ਵਰਤਦੇ ਨਹੀ ਕੋਈ ਰਹੀ ਟੋਕ।।
ਇੱਲਾਂ ਵੀ ਡੋਰ ਖਿਲਾਫ ਰੌਲਾ ਪਾਇਆ
ਏਨੇ ਨੂੰ ਪੰਛੀ ਇਕ ਹੋਰ ਚਪੇਟ ਆਇਆ।
ਚਾਰੇ ਚੁਫੇਰੇ ਹੀ ਛਾ ਗਈ ਸੀ ਸੰਨਾਟਾ
ਜਦ ਵੇਖਿਆਂ ਚਿੜੀ ਦਾ ਗੱਲ ਸੀ ਪਾਟਾ।।
ਪੰਛੀਆਂ ਰੱਬ ਕੋਲ ਸੀ ਫਰਿਆਦ ਲਗਾਈ
ਡੋਰ ਤੋਂ ਬੱਚਣ ਲਈ ਮਦਦ ਦੀ ਮੰਗ ਪਾਈ
ਜਪਰੈਨ ਕਹਿੰਦਾ ਡੋਰ ਪੰਛੀਆਂ ਦਾ ਕਾਲ
ਮਨੁੱਖ ਵੀ ਫਸੀ ਜਾਦਾ ਆਪਣੇ ਹੀ ਜਾਲ।।
ਡੋਰ ਚ ਰੋਜ ਕੋਈ ਫਸ ਜਾਦਾ ਇਨਸਾਨ
ਕਈ ਵਾਰ ਬਹੁਤ ਔਖੀ ਬੱਚਦੀ ਜਾਨ।।
ਆਓ ਸਾਰੇ ਚਾਈਨਾ ਡੋਰ ਬੰਦ ਕਰਾਈਏ
ਆਪਣੇ ਆਪ ਨੂੰ ਤੋ ਪਹਿਲਾ ਸਮਝਾਈਏ।
ਸ ਜਪਰੈਨ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।