ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਜ਼ਿਆਣ ਵਾਲਿਆਂ ਦੀ 96ਵੀਂ ਬਰਸੀ ‘ਤੇ ਨਰਸਰੀ ਦਾ ਉਦਘਾਟਨ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਧਾਰਮਿਕ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਸੰਭਾਲ ਲਈ ਮੋਹਰੀ ਭੂਮਿਕਾ ਨਿਭਾਉਣ। ਰਾਜ ਸਭਾ ਮੈਂਬਰ ਨੇ ਨੇੜਲੇ ਪਿੰਡ ਜ਼ਿਆਣ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਦੀ 96ਵੀਂ ਬਰਸੀ ਦੇ ਮੌਕੇ ‘ਰੱਬ ਜੀ ਦੀ ਨਰਸਰੀ’ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸੰਗਤ ਨੂੰ ਬੂਟੇ ਵੰਡੇ ਗਏ ਅਤੇ ਨਵੇਂ ਬੂਟਿਆਂ ਲਈ ਲਿਫਾਫਿਆਂ ਵਿੱਚ ਬੀਜ ਲਗਾਏ ਗਏ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਕਿਸਾਨ ਆਪਣੇ ਖੇਤਾਂ ਵਿੱਚ ਵਿਰਾਸਤੀ ਬੂਟੇ ਜਰੂਰ ਲਗਾਉਣ। ਉਨ੍ਹਾਂ ਸੁਝਾਅ ਦਿੱਤਾ ਕਿ ਧਾਰਮਿਕ ਸੰਸਥਾਵਾਂ ਵਾਤਾਵਰਣ ਸੰਭਾਲ ਦੀ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਤਾਂ ਜੋ ਸਾਫ-ਸੁਥਰਾ ਅਤੇ ਪ੍ਰਦੁਸ਼ਣ ਰਹਿਤ ਵਾਤਾਵਰਣ ਸਥਾਪਤ ਕੀਤਾ ਜਾ ਸਕੇ। ਉਨ੍ਹਾਂ ਨੇ ਬੂਟਿਆਂ ਦੀ ਨਰਸਰੀ ਸ਼ੁਰੂ ਕਰਨ ਦੇ ਨੇਕ ਕੰਮ ਲਈ ਬਾਬਾ ਬਲਰਾਜ ਸਿੰਘ ਅਤੇ ਮਹੰਤ ਗਗਨਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਸੰਗਤ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਸੰਤ ਸੀਚੇਵਾਲ ਨੇ ਭਾਈ ਘਣਈਆ ਜੀ ਚੈਰੀਟੇਬਲ ਬਲੱਡ ਬੈਂਕ ਵੱਲੋਂ ਲਾਏ ਖੂਨਦਾਨ ਕੈਂਪ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਖੂਨਦਾਨ ਨੂੰ ਮਹਾਨ ਕਾਰਜ ਦੱਸਦਿਆਂ ਕਿਹਾ ਕਿ ਇਸ ਨਾਲ ਲੋੜਵੰਦ ਲੋਕਾਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਕੈਂਪ ਦੌਰਾਨ 36 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਸੰਜੀਵ ਸ਼ਰਮਾ, ਨਿਰਮਲਾ ਸੰਤ ਮੰਡਲ ਦੇ ਪ੍ਰਧਾਨ ਸੰਤ ਸੰਤੋਸ਼ ਸਿੰਘ ਥਲ੍ਹਾ, ਸੰਤ ਅਜੀਤ ਸਿੰਘ ਨੌਲੀ, ਸੰਤ ਭਗਵਾਨ ਸਿੰਘ ਹਰਖੋਵਾਲ, ਮਹੰਤ ਧਰਮਿੰਦਰ ਸਿੰਘ ਜਜ, ਜਰਨੈਲ ਸਿੰਘ ਗੜ੍ਹਦੀਵਾਲਾ, ਬਿੱਕਰ ਸਿੰਘ ਜੀਆਣ ਆਦਿ ਵੀ ਮੌਜੂਦ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾਵਾਂ
Next articleਐਚਡੀਸੀਏ-ਏ ਟੀਮ ਨੇ ਬੇਸਿਕ ਕ੍ਰਿਕਟ ਅਕੈਡਮੀ ਦਸੂਹਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ – ਆਰਸੀ ਸ਼ਰਮਾ ਤਿਕੋਣੀ ਲੜੀ