ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਵਲੋਂ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਦੀ ਤਿਆਰੀ ਲਈ ਮੀਟਿੰਗ

ਅਗਲੇ ਸਾਲ ਫਰਵਰੀ ’ਚ ਕਰਵਾਇਆ ਜਾਵੇਗਾ 22ਵਾਂ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ
ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੀ ਮੀਟਿੰਗ ਖਾਲਸਾ ਕਾਲਜ ਦੇ ਫੁੱਟਬਾਲ ਸਟੇਡੀਅਮ ’ਚ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਅਤੇ ਜਨਰਲ ਸਕੱਤਰ ਬਲਵੀਰ ਸਿੰਘ ਬੈਂਸ ਨੇ ਦੱਸਿਆ ਕਿ ਮੀਟਿੰਗ ’ਚ 22ਵਾਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ 8 ਫਰਵਰੀ ਤੋਂ 12 ਫਰਵਰੀ ਤੱਕ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਟੂਰਨਾਮੈਂਟ ਕਮੇਟੀ ਦੇ ਬਾਨੀ ਪ੍ਰਧਾਨ ਸਵਰਗੀ ਮੇਜਰ ਸਿੰਘ ਮੌਜੀ ਦੇ ਧਰਮਪਤਨੀ ਤੇ ਕਮੇਟੀ ਦੇ ਮੌਜੂਦਾ ਪ੍ਰਧਾਨ ਮੁੱਖਤਿਆਰ ਸਿੰਘ ਹੈਪੀ ਹੀਰ ਦੇ ਮਾਤਾ ਬੀਬੀ ਜਸਵੀਰ ਕੌਰ ਹੀਰ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਟੂਰਨਾਮੈਂਟ ਵਿਚ ਜਿਥੇ ਕਲੱਬ ਅਤੇ ਕਾਲਜਾਂ ਦੀਆਂ 8-8 ਟੀਮਾਂ ਹਿੱਸਾ ਲੈਣਗੀਆਂ, ਉਥੇ ਪਿੰਡ ਪੱਧਰ ਦੀਆਂ ਵੀ 8 ਟੀਮਾਂ ਸ਼ਾਮਿਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੇਂਡੂ ਕੈਟਾਗਿਰੀ ’ਚ ਹਿੱਸਾ ਲੈਣ ਵਾਲੀਆਂ ਬਲਾਕ ਗੜ੍ਹਸ਼ੰਕਰ ਦੀਆਂ ਟੀਮਾਂ 31 ਦਸੰਬਰ ਤੱਕ ਕਮੇਟੀ ਦੇ ਕੈਸ਼ੀਅਰ ਯੋਗਰਾਜ ਗੰਭੀਰ ਤੇ ਤਰਲੋਚਨ ਸਿੰਘ ਗੋਲੀਆਂ ਨਾਲ ਸੰਪਰਕ ਕਰਕੇ ਆਪਣਾ ਨਾਮ ਦਰਜ਼ ਕਰਵਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕੁਆਲੀਫਾਈ ਗੇੜ ਰਾਹੀਂ ਇਨ੍ਹਾਂ ਵਿਚੋਂ 8 ਪੇਂਡੂ ਟੀਮਾਂ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਵਿਚ ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਰੋਸ਼ਨਜੀਤ ਸਿੰਘ ਪਨਾਮ, ਯੋਗਰਾਜ ਗੰਭੀਰ, ਹਰਪ੍ਰੀਤ ਸਿੰਘ ਵਾਲੀਆ, ਅਮਨਦੀਪ ਸਿੰਘ ਬੈਂਸ, ਸ਼ਲਿੰਦਰ ਸਿੰਘ ਰਾਣਾ, ਡਾ. ਕੁਲਵਰਨ ਸਿੰਘ, ਡਾ. ਦਲਜੀਤ ਸਿੰਘ ਲੌਂਗੀਆਂ, ਡਾ. ਕੀਮਤੀ ਲਾਲ, ਅਮਰਜੀਤ ਸਿੰਘ ਸਿੰਬਲੀ, ਕਮਲਦੀਪ ਸਿੰਘ ਬੈਂਸ ਯੂ.ਐੱਸ.ਏ,, ਪਰਮਿੰਦਰ ਸਿੰਘ ਸਿੰਬਲੀ, ਭੁਪਿੰਦਰ ਸਿੰਘ ਸਿੰਬਲੀ, ਸੰਜੀਵ ਕੁਮਾਰ, ਠੇਕੇਦਾਰ ਸਵਰਨ ਸਿੰਘ, ਤਰਲੋਚਨ ਸਿੰਘ ਗੋਲੀਆਂ, ਸੁਖਦੇਵ ਸਿੰਘ ਸਿੰਬਲੀ ਤੇ ਹੋਰ ਹਾਜ਼ਰ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 16/12/2024
Next articleਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਆਏ ਦਿਨ ਵਾਪਸ ਰਹੇ ਰੋਡ ਹਾਦਸਿਆਂ ਕਾਰਨ ਗੜ੍ਹਸ਼ੰਕਰ ਤੋਂ ਨੰਗਲ ਰੋਡ ਸੜਕ ਖੂਨੀ ਸੜਕ ਬਣ ਗਈ ਹੈ :- ਅਜਾਇਬ ਸਿੰਘ ਬੋਪਾਰਾਏ