ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 (ਸੀਜ਼ਨ-3) ਤਹਿਤ ਸਟੇਟ ਤਾਇਕਵਾਂਡੋ ਟੂਰਨਾਂਮੈਂਟ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਨੇ ਜ਼ਿਲ੍ਹਾ ਖੇਡ ਅਫਸਰ, ਹੁਸ਼ਿਆਰਪੁਰ ਗੁਰਪ੍ਰੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾ ਅਤੇ ਟੀਮ ਇੰਚਾਰਜ ਅਜੇ ਕੁਮਾਰ ਸਰਕਾਰੀ ਸਕੂਲ ਖੜਕਾਂ ਦੀ ਅਗਵਾਈ ਹੇਠ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਭਾਗ ਲਿਆ। ਖੇਡ ਵਿਭਾਗ,ਪੰਜਾਬ ਵੱਲੋਂ ਮਿਤੀ 8/12/24 ਤੋਂ 14/12/24 ਤੱਕ ਕਰਵਾਏ ਗਏ ਇਸ ਸਟੇਟ ਟੂਰਨਾਮੈਂਟ ਵਿੱਚ ਪੰਜਾਬ ਦੇ 23 ਜ਼ਿਲਿਆਂ ਦੇ ਸੈਂਕੜਾ ਖਿਡਾਰੀਆਂ ਨੇ ਭਾਗ ਲਿਆ। ਇਹ ਸਾਰੇ ਖਿਡਾਰੀ ਆਪਣੇ-2 ਜ਼ਿਲ੍ਹੇ ਦੇ ਆਪਣੇ ਭਾਰ ਵਰਗ ਦੇ ਜੇਤੂ ਖਿਡਾਰੀ ਸਨ। ਇਸ ਟੂਰਨਾਮੈਂਟ ਵਿੱਚ ਲੜਕੇ ਅਤੇ ਲੜਕੀਆਂ ਦੇ ਅੰਡਰ 14, 17 ,21 ਤੋਂ 30 ,31 ਤੋਂ 40 ਉਮਰ ਦੇ ਵੱਖ-ਵੱਖ ਵਰਗਾਂ ਵਿੱਚ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਹੁਸ਼ਿਆਰਪੁਰ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 22 ਮੈਡਲ ਜਿੱਤ ਹੁਸ਼ਿਆਰਪੁਰ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਅਤੇ ਟੀਮ ਟਰੋਫੀ ਤੇ ਜਿੱਤ ਹਾਸਿਲ ਕੀਤੀ। ਉਮਾ, ਲਖਿੰਦਰ ਕੌਰ ,ਜਸਲੀਨ ,ਆਂਚਲ ਨੇ ਗੋਲਡ ਮੈਡਲ, ਸਰੂਤੀ ਪ੍ਰੀਆ, ਚਰਨਜੀਤ ਕੌਰ ,ਕ੍ਰਾਂਤੀ ,ਅਭਿਸ਼ੇਕ ਠਾਕੁਰ ਨੇ ਸਿਲਵਰ ਮੈਡਲ, ਜਸ਼ਨਜੋਤ ਕੌਰ, ਦੀਪ ਜੋਤ ਕੌਰ, ਸਰਧਾ ਮਹਿਤਾ ,ਜਾਨਵੀ, ਸੰਦੀਪ ਕੌਰ, ਜਸਲੀਨ ਕੌਰ, ਸਿਮਰਨ ਕੌਰ ,ਕ੍ਰਿਸ਼ ਮਹਤੋ, ਸ਼੍ਰੇਅਸ ਕੁਮਾਰ ਦਲਵੀਰ ਸਿੰਘ, ਹਰਦਿਆਲ ਸਿੰਘ, ਮੰਗਲ ਸਿੰਘ, ਵਿਸ਼ਾਲ ਕੁਮਾਰ, ਅਨਮੋਲ ਨੇ ਕਾਂਸੀ ਦਾ ਤਗਮਾ ਜਿੱਤਿਆ।ਇਹਨਾਂ ਖਿਡਾਰੀਆਂ ਨੂੰ ਸਰਕਾਰ ਦੁਆਰਾ ਗੋਲਡ ਮੈਡਲ ਦੇ 10 ਹਜ਼ਾਰ ,ਸਿਲਵਰ ਮੈਡਲ ਦੇ 7 ਹਜਾਰ, ਅਤੇ ਕਾਂਸੀ ਤਗਮੇ ਦੇ 5000 ਰੁਪਏ ਦੇ ਨਗਰ ਇਨਾਮ ਦਿੱਤੇ ਗਏ। ਇਸ ਤਰ੍ਹਾਂ ਹੁਸ਼ਿਆਰਪੁਰ ਤਾਈਕਵਾਂਡੋ ਖਿਡਾਰੀਆਂ ਨੇ ਲਗਭਗ 1 ਲੱਖ 38 ਹਜਾਰ ਦੇ ਨਗਰ ਇਨਾਮ ਇਸ ਟੂਰਨਾਮੈਂਟ ਵਿੱਚ ਪ੍ਰਾਪਤ ਕੀਤੇ। ਖੇਡ ਵਿਭਾਗ ਹੁਸ਼ਿਆਰਪੁਰ ,ਜ਼ਿਲਾ ਖੇਡ ਅਫਸਰ ਹੁਸ਼ਿਆਰਪੁਰ ਗੁਰਪ੍ਰੀਤ ਸਿੰਘ ਬਾਜਵਾ ਅਤੇ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਭਵਿੱਖ ਵਿੱਚ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰੀ ਇਸ ਖੇਡ ਵਿੱਚ ਸਫਲਤਾਵਾਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਟੀਮ ਇੰਚਾਰਜ ਅਜੇ ਕੁਮਾਰ ਦੀ ਸ਼ਲਾਗਾ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly