ਨਗਰ ਕੌਂਸਲ ਚੋਣਾਂ ਵਿੱਚ ਕਾਗਜ਼ ਰੱਦ ਕਰਨ ਦਾ ਮਾਮਲਾ

ਮਾਛੀਵਾੜਾ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਐਮ ਐਲ ਏ ਸਮਰਾਲਾ ਮੁਰਦਾਬਾਦ ਦੇ ਨਾਅਰੇ ਲੱਗੇ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਸਬੰਧੀ ਉਮੀਦਵਾਰਾਂ ਦੇ ਨਾਮ ਐਲਾਨ ਕਰਨ ਸਬੰਧੀ ਅਨੇਕਾਂ ਥਾਵਾਂ ਉੱਤੇ ਸਰਕਾਰੀ ਤੌਰ ਉੱਤੇ ਧੱਕੇਸ਼ਾਹੀ ਸਾਹਮਣੇ ਨਜ਼ਰ ਆਈ। ਜ਼ਿਲਾ ਲੁਧਿਆਣਾ ਦੇ ਮਾਛੀਵਾੜਾ ਵਿੱਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਡੀ ਗਿਣਤੀ ਵਿੱਚ ਕਾਗਜ਼ ਰੱਦ ਕਰ ਦਿੱਤੇ ਗਏ ਇਸ ਮਾਮਲੇ ਵਿੱਚ ਕੱਲ ਦੇਰ ਰਾਤ ਤੱਕ ਵੀ ਰੌਲਾ ਰੱਪਾ ਪਿਆ ਜਦੋਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਕਾਗਜ਼ ਰੱਦ ਕਰਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਨਾ ਕਰਨ ਸਬੰਧੀ ਲੋਕਾਂ ਵਿੱਚ ਰੋਸ ਸ਼ੁਰੂ ਹੋ ਗਿਆ ਇਸੇ ਰੋਸ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਲਈ ਅੱਜ ਮਾਛੀਵਾੜਾ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਬਾਹਰ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਜਿਹਨਾਂ ਵਿੱਚ ਪ੍ਰਮੁੱਖ ਤੌਰ ਉੱਤੇ ਕਾਂਗਰਸ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸੀਪੀਆਈ ਆਜ਼ਾਦ ਉਮੀਦਵਾਰ ਇਕੱਤਰ ਹੋਏ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਰੋਸ ਮਾਰਚ ਸ਼ੁਰੂ ਕੀਤਾ। ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਰੋਸ ਮਾਰਚ ਸਮੁੱਚੇ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਬੀਡੀਪੀਓ ਦਫ਼ਤਰ ਵਿੱਚ ਪੁੱਜਿਆ। ਇਸ ਰੋਸ ਮਾਰਚ ਦੇ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਸਮਰਾਲਾ ਦੇ ਐਮ ਐਲ ਏ ਮੁਰਦਾਬਾਦ ਦੇ ਆਕਾਸ਼ ਗੂੰਜਾਉਂ ਨਾਅਰੇ ਲਗਾਤਾਰ ਲੱਗਦੇ ਰਹੇ। ਇਹ ਕਾਫ਼ਲਾ ਹੌਲੀ ਹੌਲੀ ਬਹੁਤ ਵੱਡਾ ਬਣ ਗਿਆ ਇਸ ਕਾਫ਼ਲੇ ਵਿੱਚ ਸ਼ਾਮਿਲ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੇ ਕੋਲ ਤਖਤੀਆਂ ਚੁੱਕੀਆਂ ਹੋਈਆਂ ਸਨ ਜਿਹਨਾਂ ਉੱਪਰ ਵੀ ਪੰਜਾਬ ਸਰਕਾਰ ਮੁਰਦਾਬਾਦ ਐਮ ਐਲ ਏ ਸਮਰਾਲਾ ਮੁਰਦਾਬਾਦ ਤੇ ਹੋਰ ਬੜਾ ਕੁਝ ਲਿਖਿਆ ਹੋਇਆ ਸੀ ਬੀਡੀਓ ਦਫਤਰ ਪੁੱਜ ਕੇ ਇਸ ਰੋਸ ਮਾਰਚ ਨੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ। ਇਸ ਰੋਸ ਮਾਰਚ ਵਿੱਚ ਸ਼ਾਮਿਲ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਬੀਬੀਆਂ ਨੇ ਬੀਡੀਪੀਓ ਦਫਤਰ ਵਿੱਚ ਬੈਠ ਕੇ ਪਿੱਟ ਸਿਆਪਾ ਕੀਤਾ।
ਇਸ ਰੋਸ ਮਾਰਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਭਾਜਪਾ ਦੇ ਸੰਜੀਵ ਲੀਹਲ ਤੇ ਹੋਰ ਆਗੂਆਂ ਨੇ ਧਰਤੀ ਉੱਤੇ ਬੈਠ ਕੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਆਰ ਓ ਬੀਡੀਪੀਓ ਦਫਤਰ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਜਿਹਾ ਧੱਕਾ ਸਰਾਸਰ ਗਲਤ ਹੈ ਚੋਣ ਲੜਨ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਕਾਗਜ ਰੱਦ ਕਰਨੇ ਬੇਈਮਾਨੀ ਹੈ। ਕਾਂਗਰਸ ਦੇ ਆਗੂ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਹਾਕਮ ਧਿਰ ਦੇ ਇਸ਼ਾਰੇ ਉੱਤੇ ਜੋ ਕੁਝ ਕਰ ਰਹੇ ਹਨ ਉਹ ਬਹੁਤ ਗਲਤ ਹੋ ਰਿਹਾ ਹੈ। ਇਸ ਸਬੰਧੀ ਇਹਨਾਂ ਨੂੰ ਖਮਿਆਜਾ ਭੁਗਤਣਾ ਪਵੇਗਾ। ਭਾਜਪਾ ਆਗੂ ਸੰਜੀਵ ਲੀਹਲ ਨੇ ਕਿਹਾ ਕਿ ਇਸ ਤੋਂ ਵੱਡੀ ਧੱਕੇਸ਼ਾਹੀ ਕੀ ਹੋਵੇਗੀ ਕਿ ਸਰਕਾਰ ਆਪਣੀ ਹਾਰ ਪਹਿਲਾਂ ਹੀ ਮੰਨ ਚੁੱਕੀ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਜਿਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਉਹਨਾਂ ਨੇ ਸਖਤ ਰੋਸ ਕਰਦਿਆਂ ਇਸ ਮਸਲੇ ਉੱਤੇ ਹਾਈਕੋਰਟ ਵਿੱਚ ਜਾਣ ਦੀ ਗੱਲ ਵੀ ਕੀਤੀ। ਇਸ ਮੌਕੇ ਬਾਬੂ ਸ਼ਕਤੀ ਆਨੰਦ, ਸੁਰਿੰਦਰ ਕੁੰਦਰਾ,ਸੁਰਿੰਦਰ ਕੁਮਾਰ ਸ਼ਿੰਦੀ, ਪਰਮਿੰਦਰ ਕੁਮਾਰ ਤਿਵਾੜੀ, ਮਨਜੀਤ ਕੁਮਾਰੀ, ਸੁਖਦੀਪ ਸਿੰਘ ਸੋਨੀ, ਪਰਮਜੀਤ ਪੰਮੀ,ਹਰਚੰਦ ਸਿੰਘ, ਦੇਵਿਦਰਪਾਲ ਸਿੰਘ ਬਵੇਜਾ, ਹਰਜਤਿੰਦਰ ਪਾਲ ਸਿੰਘ, ਰਣਵੀਰ ਸਿੰਘ ਰਾਹੀ , ਬਲਵਿੰਦਰ ਸਿੰਘ ਬੰਬ, ਕੇਵਲ ਸਿੰਘ ਕੱਦੋਂ, ਪਰਮਜੀਤ ਸਿੰਘ ਨੀਲੋਂ, ਕਾਮਰੇਡ ਜਗਦੀਸ਼ ਬੌਬੀ,ਕਸਤੂਰੀ ਲਾਲ ਮਿੰਟੂ, ਸੰਜੀਵ ਕੁਮਾਰ ਲੀਹਲ ਰਾਜੀਵ ਕੁਮਾਰ ਲੀਹਲ,ਭਾਜਪਾ ਨਾਲ ਸੰਬੰਧਤ ਆਗੂ ਤੇ ਇਹਨਾਂ ਪਾਰਟੀਆਂ ਨਾਲ ਸੰਬੰਧਿਤ ਵਰਕਰ ਤੇ ਵੱਢੀ ਗਿਣਤੀ ਵਿੱਚ ਬੀਬੀਆਂ ਦੀ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਈਆਂ। ਕਾਨੂੰਨ ਅਨੁਸਾਰ ਜੋ ਹੋਇਆ ਹੈ ਉਹੀ ਠੀਕ- ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਮਾਛੀਵਾੜਾ ਵਿਚ ਕਾਗਜ਼ ਕਰਨ ਦਾ ਜੋ ਘਟਨਾ ਕਰਮ ਚੱਲ ਰਿਹਾ ਹੈ ਇਸ ਸਬੰਧੀ ਹਲਕਾ ਸਮਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਸਾਰੀਆਂ ਫਾਈਲਾਂ ਆਦਿ ਦੇਖ ਕੇ ਹੀ ਫੈਸਲੇ ਲਏ ਹੋਣਗੇ ਜੇਕਰ ਕਿਸੇ ਨੇ ਕੋਈ ਕਾਨੂੰਨੀ ਤੌਰ ਉੱਤੇ ਇਤਰਾਜ ਲਗਾਇਆ ਹੈ ਉਸ ਅਨੁਸਾਰ ਹੀ ਅਧਿਕਾਰੀਆਂ ਨੇ ਉਚਾਰ ਕਰਕੇ ਕਾਗਜ ਰੱਦ ਕੀਤੇ ਹਨ ਇਸ ਮਾਮਲੇ ਦੇ ਵਿੱਚ ਮੇਰਾ ਕਿਸੇ ਕਿਸਮ ਦਾ ਵੀ ਕੋਈ ਲੈਣਾ ਦੇਣਾ ਨਹੀਂ। ਉਹਨਾਂ ਕਿਹਾ ਕਿ ਵੱਖ ਵੱਖ ਪਾਰਟੀਆਂ ਦੇ ਆਗੂ ਜੋ ਕਹਿ ਰਹੇ ਹਨ ਕਿ ਪਿਛਲੇ 25 ਸਾਲ ਵਿੱਚ ਅਜਿਹਾ ਨਹੀਂ ਹੋਇਆ ਉਹਨਾਂ ਨੂੰ ਮੈਂ ਦੱਸਣਾ ਦੱਸਦਾ ਹਾਂ ਕਿ ਪਹਿਲਾਂ ਸਭ ਕੁਝ ਤੁਹਾਡਾ ਆਪਸ ਵਿੱਚ ਹੀ ਚੱਲਦਾ ਸੀ ਕਿਸੇ ਨੇ ਕਿਸੇ ਉਮੀਦਵਾਰ ਉੱਪਰ ਕੋਈ ਇਤਰਾਜ਼ ਨਹੀਂ ਲਗਾਇਆ ਸੀ ਇਸ ਵਾਰ ਇਤਰਾਜ ਲੱਗੇ ਤੇ ਜੋ ਕੰਮੀਆਂ ਪੇਸ਼ੀਆਂ ਸਨ ਉਹਨਾਂ ਕਾਰਨ ਕਾਗਜ ਰੱਦ ਹੋ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIs alcoholism classified as a brain disease or a brain disorder?
Next articleਸਿੱਖਿਆ ਨਾਲ ਹੀ ਤੁਹਾਡੇ ਜ਼ਿੰਦਗੀ ਦੇ ਬੰਦ ਪਏ ਦਰਵਾਜ਼ੇ ਖੁੱਲ੍ਹਦੇ ਹਨ – ਪ੍ਰਿੰਸੀਪਲ ਡਾ. ਦਰਸ਼ਨ ਸਿੰਘ