ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਸਤੀ ਭੋਰੂਵਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ , ਵੱਧ ਤੋਂ ਵੱਧ ਸੰਗਤਾਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ -ਬਾਬਾ ਹਰਜੀਤ ਸਿੰਘ

ਕਪੂਰਥਲਾ ,(ਸਮਾਜ ਵੀਕਲੀ)  ( ਕੌੜਾ )– ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਮਹਾਨ ਗੁਰਮਤਿ ਸਮਾਗਮ ਬਸਤੀ ਜਾਂਗਲਾ, ਬਸਤੀ ਸ਼ਿਕਾਰਪੁਰ, ਬਸਤੀ ਭੋਰੂਵਾਲ ,ਬਸਤੀ ਗਾਂਧਾ ਸਿੰਘ ਵਾਲਾ, ਬਸਤੀ ਭੀਲਾਂ ਵਾਲਾ ਦੀਆਂ ਸਮੂਹ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹਿਨੁਮਾਈ ਹੇਠ ਅਤੇ ਸੰਤ  ਹਰਜੀਤ ਸਿੰਘ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਅਗਵਾਈ ਹੇਠ ਬਸਤੀ ਭੋਰੂਵਾਲ ਵਿਖੇ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨ ਵਿੱਚ ਭਾਈ ਹਰਜੀਤ ਸਿੰਘ ਧਰਮ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਭਾਈ ਸਤਨਾਮ ਸਿੰਘ ਕੁਹਾੜਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਵਿੰਦਰ ਸਿੰਘ ਦਰਦੀ ਕਥਾਵਾਚਕ, ਭਾਈ ਮੇਜਰ ਸਿੰਘ ਖਾਲਸਾ ਪੰਥ ਪ੍ਰਸਿੱਧ ਢਾਡੀ ਜਥਾ, ਭਾਈ ਗੁਰਜੀਤ ਸਿੰਘ ਜਾਂਗਲਾ ਪੰਥ ਪ੍ਰਸਿੱਧ ਢਾਡੀ ਜਥਾ ਵੱਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਗੁਰ ਇਤਿਹਾਸ ਸੁਣਾ ਕੇ ਬਾਣੀ ਨਾਲ ਜੋੜਿਆ। ਇਸ ਮੌਕੇ ਸੰਤ ਹਰਜੀਤ ਸਿੰਘ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਕਰਵਾਏ ਗਏ ਇਸ ਗੁਰਮਤਿ ਸਮਾਗਮ ਦੀ ਸ਼ਲਾਘਾ ਕਰਦਿਆਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਵੱਧ ਤੋਂ ਵੱਧ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸੱਚ ਦੇ ਮਾਰਗ ਤੇ ਚਲਦੇ ਹੋਏ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦਿਆਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਸਮੂਹ ਜਥਿਆਂ ਅਤੇ ਹੋਰ ਸਖਸ਼ੀਅਤਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਗੁਰਜੀਤ ਸਿੰਘ ਗੌਰੀ ਜਾਂਗਲਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਮੁੱਚੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਹਰਕਮਲ ਸਿੰਘ ਜਾਂਗਲਾ, ਕੁਲਦੀਪ ਸਿੰਘ ਭੀਲਾਂਵਾਲ, ਪਰਮਜੀਤ ਸਿੰਘ ਸ਼ਿਕਾਰਪੁਰ, ਸੰਤੋਖ ਸਿੰਘ ਭੀਲਾਂਵਾਲ, ਹਰਭਜਨ ਸਿੰਘ ਜਾਂਗਲਾ, ਸੁਰਜੀਤ ਸਿੰਘ ਬੱਗਾ ਗਾਂਧਾ ਸਿੰਘ ਵਾਲਾ, ਸ਼ਮਿੰਦਰ ਸਿੰਘ ਸ਼ਹਿਰੀ ਭੋਰੂਵਾਲ, ਕੁਲਜੀਤ ਸਿੰਘ ਭੋਰੂਵਾਲ, ਰਘਬੀਰ ਸਿੰਘ ਭੋਰੂਵਾਲ, ਮਾਸਟਰ ਜਗਜੀਤ ਸਿੰਘ ਭੋਰੂਵਾਲ, ਕੁਲਦੀਪ ਸਿੰਘ ਭੀਲਾਂਵਾਲ, ਸੰਤੋਖ ਸਿੰਘ ਭੀਲਾਂਵਾਲ, ਸਵਰਨ ਸਿੰਘ ਜਾਂਗਲਾ, ਸੁਰਜੀਤ ਸਿੰਘ ਭੋਰੂਵਾਲ, ਆਕਾਸ਼ਦੀਪ ਸਿੰਘ ਭੋਰੂਵਾਲ, ਗਗਨਦੀਪ ਸਿੰਘ ਭੋਰੂਵਾਲ, ਭਜਨ ਸਿੰਘ ਜਾਂਗਲਾ, ਬਲਦੇਵ ਸਿੰਘ ਜਾਂਗਲਾ, ਜਸਬੀਰ ਸਿੰਘ ਜਾਂਗਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਭਰਦਿਆਂ ਲਾਹਾ ਪ੍ਰਾਪਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਪਹਿਲਾਂ ਬੀਬੀ ਜਗੀਰ ਕੌਰ ਨੂੰ ਕੱਢੀਆਂ ਗਾਲਾਂ ਤੇ ਹੁਣ ਮੁਆਫੀ
Next articleਯੋਗਾ ‘ਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ