(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅੱਜ ਦੇ ਸਮੇਂ ਦੇ ਵਿੱਚ ਹਰ ਪਾਸੇ ਹੀ ਔਰਤ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਤੇ ਧਾਰਮਿਕ ਤੌਰ ਉੱਤੇ ਬੀਬੀਆਂ ਨੂੰ ਸਤਿਕਾਰ ਦੇਣਾ ਹਰ ਇੱਕ ਦੀ ਜਿੰਮੇਵਾਰੀ ਹੈ ਪਰ ਧਾਰਮਿਕ ਪਦਵੀਆਂ ਤੇ ਬੈਠੇ ਲੋਕ ਬੀਬੀਆਂ ਨੂੰ ਕਿਹੋ ਜਿਹਾ ਸਤਿਕਾਰ ਦੇ ਰਹੇ ਹਨ ਇਹ ਸਭ ਕੁਝ ਉਸ ਵੇਲੇ ਸਾਹਮਣੇ ਆਇਆ ਜਦੋਂ ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ ਨੇ ਸੁਖਬੀਰ ਸਿੰਘ ਬਾਦਲ ਮਾਮਲੇ ਉੱਤੇ ਇੱਕ ਗੱਲਬਾਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਕੀਤੀ ਜਦੋਂ ਪੱਤਰਕਾਰ ਨੇ ਕਿਹਾ ਕਿ, ਪ੍ਰਧਾਨ ਜੀ ਤੁਸੀਂ ਇਕੱਲੇ ਇਸ ਤਰ੍ਹਾਂ ਜਾ ਕੇ ਜਥੇਦਾਰਾਂ ਕੋਲੋਂ ਕੋਈ ਮਾਮਲਾ ਰੱਦ ਨਹੀਂ ਕਰਵਾ ਸਕਦੇ ਤਾਂ ਇਸ ਉੱਤੇ ਬੀਬੀ ਜੀ ਕੌਰ ਨੇ ਸਵਾਲ ਚੁੱਕੇ ਸਨ ਪੱਤਰਕਾਰ ਗੁਰਿੰਦਰ ਸਿੰਘ ਵੱਲੋਂ ਬੀਬੀ ਜਗੀਰ ਕੌਰ ਦਾ ਨਾਮ ਲੈਣ ਦੀ ਹੀ ਦੇਰ ਸੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਕਦਮ ਅੱਗ ਬਬੂਲਾ ਹੋ ਕੇ ਬੀਬੀ ਜਗੀਰ ਕੌਰ ਨੂੰ ਗੰਦੀਆਂ ਗਾਲਾਂ ਕੱਢਣ ਲੱਗਾ ਇਹ ਸਾਰੀ ਆਈਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਤੇ ਸਾਰੇ ਲੋਕਾਂ ਨੇ ਸੁਣੀ ਅਜਿਹੀ ਗਲਤ ਹਰਕਤ ਨੂੰ ਦੇਖਦਿਆਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਾਹਨਤਾਂ ਪਾਈਆਂ। ਆਪਣੀ ਹੋਈ ਇਸ ਗਲਤੀ ਦੇ ਉੱਪਰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇੱਕ ਵੀਡੀਓ ਜਨਤਕ ਕਰਦਿਆਂ ਹੋਇਆਂ ਬੀਬੀ ਜਗੀਰ ਕੌਰ ਤੇ ਸਮੁੱਚੀ ਔਰਤਾਂ ਕੋਲੋਂ ਮਾਫ਼ੀ ਮੰਗੀ ਹੈ। ਹੁਣ ਇਥੇ ਇਹ ਸਵਾਲ ਉਠਦਾ ਹੈ ਕਿ ਸਿੱਖ ਧਰਮ ਨਾਲ ਸਬੰਧਿਤ ਸੰਸਥਾਵਾਂ ਦੇ ਉੱਪਰ ਇਹੋ ਜਿਹੇ ਲੋਕ ਬਿਰਾਜਮਾਨ ਹਨ ਜੋ ਇਹ ਨਹੀਂ ਦੇਖਦੇ ਕਿ ਮੈਂ ਕਿਸ ਧਾਰਮਿਕ ਅਹੁਦੇ ਉੱਤੇ ਬੈਠਾ ਹਾਂ ਤੇ ਮੈਂ ਕੀ ਬੋਲਣਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly