ਮੇਰਾ ਸੋਹਣਾ ਪੰਜਾਬ

ਗਿਆਨੀ ਮੁਬੱਸ਼ਰ ਅਹਮਦ ਖ਼ਾਦਿਮ
ਲੇਖਿਕ :- ਗਿਆਨੀ ਮੁਬੱਸ਼ਰ ਅਹਮਦ ਖ਼ਾਦਿਮ ਐਮ ਏ ਪੰਜਾਬੀ
 ਰਿਸ਼ੀਆਂ ਮੁਨੀਆਂ ਦੀ ਸੋਹਣੀ ਧਰਤੀ ਪੰਜਾਬ
  ਪੀਰਾਂ ਪੈਗੰਬਰਾਂ ਦੀ ਸੋਹਣੀ ਧਰਤੀ ਪੰਜਾਬ ।
ਪੰਜ ਦਰਿਆਵਾਂ ਵਾਲੀ ਸੋਹਣੀ ਧਰਤੀ ਪੰਜਾਬ
 ਰਹਿਮਤਾਂ ਬਰਕਤਾਂ ਵਾਲੀ ਸੋਹਣੀ ਧਰਤੀ ਪੰਜਾਬ।
ਦੁਆਵਾਂ ਅਰਦਾਸਾਂ ਵਾਲੀ ਸੋਹਣੀ ਧਰਤੀ ਪੰਜਾਬ
ਲਹਿਰਾਂਦੇ ਫ਼ਸਲਾਂ ਵਾਲੀ ਸੋਹਣੀ ਧਰਤੀ ਪੰਜਾਬ।
ਮਹਿਕਦੇ ਫੁ਼ੱਲਾਂ ਵਾਲੀ ਸੋਹਣੀ ਧਰਤੀ ਪੰਜਾਬ
 ਸਾਂਝੀਵਾਲਤਾ  ਵਾਲੀ ਸੋਹਣੀ ਧਰਤੀ ਪੰਜਾਬ।
ਗੱਭਰੂ ਜਵਾਨਾਂ ਵਾਲੀ ਸੋਹਣੀ ਧਰਤੀ ਪੰਜਾਬ
ਸਾਡੇ ਦਿਲਾਂ ਦੀ ਧੜਕਨ  ਸੋਹਣੀ ਧਰਤੀ ਪੰਜਾਬ।
ਹੱਸਦਿਆਂ ਵਸਦਿਆਂ ਦੀ ਸੋਹਣੀ ਧਰਤੀ ਪੰਜਾਬ
 ਚਹਿਕ ਦੇ ਪੰਛੀਆਂ ਦੀ ਸੋਹਣੀ ਧਰਤੀ ਪੰਜਾਬ।
 ਬਹਾਦੁਰ ਦਲੇਰਾਂ ਵਾਲੀ ਸੋਹਣੀ ਧਰਤੀ ਪੰਜਾਬ
ਪਿਆਰ ਮੁਹੱਬਤਾਂ ਵਾਲੀ ਸੋਹਣੀ ਧਰਤੀ ਪੰਜਾਬ ।
ਲੰਗਰਾਂ ਛਬੀਲਾਂ ਵਾਲੀ ਸੋਹਣੀ ਧਰਤੀ ਪੰਜਾਬ
 ਦਇਆ ਦਾਨ ਪੁਨ ਵਾਲੀ ਸੋਹਣੀ ਧਰਤੀ ਪੰਜਾਬ।
ਦੇਸ਼  ਪੇ੍ਮਿਆਂ ਵਾਲੀ ਇਹ ਸੋਹਣੀ ਧਰਤੀ ਪੰਜਾਬ
ਮਾਨਵਤਾ ਦੀ ਸੇਵਾ ਵਾਲੀ ਸੋਹਣੀ ਧਰਤੀ ਪੰਜਾਬ।
ਨਿਮਰਤਾ ਸਤਿਕਾਰ ਵਾਲੀ ਸੋਹਣੀ ਧਰਤੀ ਪੰਜਾਬ
 ਸਦਾ ਵਸਦੀ ਰਹੇ ਇਹ ਸੋਹਣੀ ਧਰਤੀ ਪੰਜਾਬ।
Previous articleਚੱਬੇਵਾਲ ਦੇ ਸਕੂਲ ਬਣਨਗੇ ਨੰ. 1 – ਡਾ. ਇਸ਼ਾਂਕ ਕੁਮਾਰ ਵੱਖ ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਨੀਂਹਪੱਥਰ ਰੱਖੇ
Next articleਬੰਗਲਾ ਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅੱਤਿਆਚਾਰ ਦੇ ਸਹਿਣ ਯੋਗ ਨਹੀਂ : ਡਾ ਰਮਨ ਘਈ