ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇਨਰ ਵੀਲ੍ਹ ਕਲੱਬ ਆਫ ਬੰਗਾ ਵਲੋਂ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਹਿਯੋਗ ਨਾਲ ਚਰਨ ਕੰਵਲ ਕੌਂਨਵੈਂਟ ਸਕੂਲ ਬੰਗਾ ਵਿਖੇ ਮੁਫ਼ਤ ਡੈਂਟਲ ਚੈਕਅੱਪ ਕੈੰਪ ਲਗਾਇਆ ਗਿਆ ਜਿਸ ਵਿਚ ਡਾਕਟਰ ਬੰਦਨਾ ਮੂੰਗਾ ਕਲੱਬ ਪ੍ਰਧਾਨ ਡੈਂਟਲ ਸਰਜਨ ਨੇ 100 ਦੇ ਕਰੀਬ ਬੱਚਿਆਂ ਦਾ ਮੁਫ਼ਤ ਦੰਦਾਂ ਦਾ ਚੈਕਅਪ ਕੀਤਾ ਅਤੇ ਬੱਚਿਆਂ ਨੂੰ ਮੁਫ਼ਤ ਦਵਾਈਆਂ, ਟੂਥ ਬਰਸ਼ ਅਤੇ ਪੇਸਟਾਂ ਫ੍ਰੀ ਵੰਡੀਆਂ ਗਈਆਂ। ਇਸ ਮੌਕੇ ਰੋਟਰੀ ਕਲੱਬ ਬੰਗਾਂ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਇਹ ਇਨਰ ਵੀਲ੍ਹ ਕਲੱਬ ਆਫ ਬੰਗਾ ਦਾ ਪਹਿਲਾ ਪ੍ਰੋਜੈਕਟ ਹੈ ਜੋ ਕਿ ਪੂਰਾ ਕਾਮਯਾਬ ਰਿਹਾ। ਇਹ ਕਲੱਬ ਰੋਟਰੀ ਕਲੱਬ ਦੀ ਹੀ ਇੱਕ ਬ੍ਰਾਂਚ ਹੈ ਜਿਸਦਾ ਔਰਤਾਂ ਹੀ ਪ੍ਰਬੰਧ ਕਰਦੀਆਂ ਹਨ। ਜਿਥੇ ਰੋਟਰੀ ਕਲੱਬ ਬੰਗਾ ਗ੍ਰੀਨ ਵੱਖ ਵੱਖ ਖੇਤਰਾਂ ਚ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਉਥੇ ਤੰਦਰੁਸਤ ਪੰਜਾਬ ਅਤੇ ਸਿਹਤਮੰਦ ਸਮਾਜ ਦੇ ਲਈ ਸਿਹਤ ਸੇਵਾਵਾਂ ਵਿਚ ਵੀ ਆਪਣੀ ਨੈਤਿਕ ਬਣਦੀ ਜਿੰਮੇਵਾਰੀ ਨਿਭਾ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਸਾਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਪੀਜੇ ਬਰਗਰ ਨਾ ਖਾਕੇ ਪੌਸ਼ਟਿਕ ਖੁਰਾਕ ਨੂੰ ਅਪਨਾਉਣਾ ਚਾਹੀਦਾ ਹੈ। ਇਨਰ ਵੀਲ੍ਹ ਕਲੱਬ ਆਫ ਬੰਗਾ ਦੇ ਪ੍ਰਧਾਨ ਡਾਕਟਰ ਬੰਦਨਾ ਮੂੰਗਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਜਿਸ ਤਰ੍ਹਾਂ ਘਰ ਦੀ ਖੂਬਸੂਰਤੀ ਘਰ ਦੇ ਫਰੰਟ ਗੇਟ ਨਾਲ ਸ਼ੁਰੂ ਹੁੰਦੀ ਹੈ। ਉਸੇ ਤਰ੍ਹਾਂ ਸਿਹਤਮੰਦ ਦੰਦ ਵੀ ਇਕ ਵਿਅਕਤੀ ਦੀ ਖੂਬਸੂਰਤੀ ਦਾ ਪ੍ਰਮਾਣ ਹੁੰਦੇ ਹਨ ਅਤੇ ਇਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਹਰ ਛੇ ਮਹੀਨੇ ਚ ਇਕ ਵਾਰ ਦੰਦਾਂ ਦਾ ਚੈਕਅਪ ਜਰੂਰ ਕਰਵਾਉਣਾ ਚਾਹੀਦਾ ਹੈ। ਸਵੇਰੇ ਅਤੇ ਰਾਤ ਸੌਣ ਲਗੇ ਬਰੁਸ਼ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਇਆ ਸੱਚਦੇਵਾ ਨੇ ਇਨਰ ਵੀਲ੍ਹ ਕਲੱਬ ਆਫ ਬੰਗਾ, ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਮੈਡੀਕਲ ਟੀਮ ਦਾ ਇਸ ਨੇਕ ਕਾਰਜ ਲਈ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਰੋਟੇ. ਜੀਵਨ ਦਾਸ ਕੌਸ਼ਲ, ਸ਼ਮਿੰਦਰ ਸਿੰਘ ਗਰਚਾ, ਗਗਨਦੀਪ ਸਿੰਘ ਬੈਂਕ ਮੈਨੇਜਰ, ਸੁਖਵਿੰਦਰ ਸਿੰਘ ਧਾਮੀ, ਮੀਨਾ ਅਰੋੜਾ, ਮੋਨਿਕਾ ਵਾਲੀਆ ਐਮਸੀ ਆਡੀਟਰ, ਡਾ. ਸ਼ਾਕਸ਼ੀ ਮਲਹੋਤਰਾ, ਰਸ਼ਪਾਲ ਕੌਰ ਗਰਚਾ, ਮਨਜੀਤ ਕੌਰ, ਕਿਰਨਪ੍ਰੀਤ ਕੌਰ, ਰਮਨਜੀਤ ਕੌਰ ਕੈਸ਼ੀਅਰ, ਕਮਲਜੀਤ ਕੌਰ, ਮੋਹਿਤ ਢੱਲ ਆਦਿ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly