ਪੰਜਾਬੀ ਮਾਂ ਬੋਲੀ ਨਾਲ ਮੋਹ ਰੱਖਣ ਵਾਲੇ ਗਾਇਕ ਪ੍ਰੇਮ ਚਮਕੀਲਾ ਯੂ ਕੇ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਹੈਲੋ ਹੈਲੋ 2025 ਰੰਗਾ ਰੰਗ ਪ੍ਰੋਗਰਾਮ ਦੂਰਦਰਸ਼ਨ ਡੀ ਡੀ ਪੰਜਾਬੀ ਜਲੰਧਰ ਕੇਂਦਰ ਤੇ 1 ਜਨਵਰੀ ਰਾਤ 8ਵਜੇ ਤੋਂ 9 ਵਜੇ ਤੱਕ ਚਲ ਰਿਹਾ ਇਸ ਪ੍ਰੋਗਰਾਮ ਵਿਚ ਗਾਇਕ ਜੋੜੀ ਪ੍ਰੇਮ ਚਮਕੀਲਾ ਯੂ ਕੇ ਅਤੇ ਰਮਨਦੀਪ ਬਾਵਾ ਆਪਣੇ ਖੂਬਸੂਰਤ ਗੀਤ ਨਾਲ ਪੰਜਾਬੀਆਂ ਦੇ ਦਿਲਾਂ ਤੇ ਦਸਤਕ ਦੇਣਗੇ। ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਇਹ ਖੂਬਸੂਰਤ ਗਾਇਕ ਪ੍ਰੇਮ ਚਮਕੀਲਾ ਹਮੇਸ਼ਾ ਪੰਜਾਬੀ ਮਾਂ ਬੋਲੀ ਦਾ ਵਿਸਥਾਰ ਕਰਦੇ ਨੇ ਤੇ ਇਹਨਾ ਦਾ ਗੀਤ ਮੇਰਾ ਨਿਰਦੇਸ਼ ਕੀਤਾ ਹੋਇਆ ਇਹਨਾ ਦੀ ਆਵਾਜ਼ ਵਿਚ ਚੰਦਰਾ ਦਿਉਰ ਬੁਰਾ ਪ੍ਰੇਮ ਚਮਕੀਲਾ ਤੇ ਬੀਬਾ ਆਰ ਕੌਰ ਨੇ ਗਾਇਆ ਸੀ ਜਿਸਨੂੰ ਤੁਸੀ ਸਾਰੇ ਬਹੁਤ ਪਿਆਰ ਦੇ ਰਹੇ ਹੋ। ਨਵਾਂ ਗੀਤ ” ਗਾਨੀ ਦੇ ਮਣਕੇ ” ਸੁਣੋਗੇ ਜਿਸਨੂੰ ਕਲਮਬੱਧ ਕੀਤਾ ਸੇਵਾ ਸਿੰਘ ਨੌਰਥ ਨੇ ਤੇ ਸੰਗੀਤ ਤਿਆਰ ਕੀਤਾ ਗਿਆ ਹਰਪ੍ਰੀਤ ਅਨਾੜੀ ਵਲੋਂ। ਇਹ ਗੀਤ ਤੁਸੀ ਯੂਟਿਊਬ ਅਤੇ ਅਲਗ ਅਲਗ ਸੋਸ਼ਲ ਮੀਡੀਆ ਸਾਈਟਾਂ ਤੇ ਸੁਣੋਗੇ। ਗਾਇਕ ਪ੍ਰੇਮ ਚਮਕੀਲਾ ਦੀ ਤਰ੍ਹਾ ਬਾਕੀ ਸਾਰੇ ਜਣੇ ਵੀ ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ ਤੇ ਇਸਦਾ ਸਤਿਕਾਰ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਲਾਕ ਲੰਬੀ ਦੇ ਬਲਾਕ ਪੱਧਰੀ ਰਾਸ਼ਟਰੀ ਅਵਿਸ਼ਕਾਰ ਅਭਿਆਨ (ਰਾਅ) ਕੁਇਜ਼ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁਲ ਖੁਰਾਣਾ ਵਿਖੇ ਕਰਵਾਏ ਗਏ
Next articleਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 13 ਦੇ 13 ਵਾਰਡਾਂ ਵਿੱਚ ਖੜੇ ਕੀਤੇ ਉਮੀਦਵਾਰ